ਚੰਡੀਗੜ੍ਹ, 17 ਜਨਵਰੀ: ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਮੇਅਰ ਦੀ ਚੋਣ ਦਾ ਮਾਮਲਾ ਹੁਣ ਮੁੜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪੁੱਜ ਗਿਆ ਹੈ। ਚੋਣ ਅਧਿਕਾਰੀ ਵੱਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 24 ਜਨਵਰੀ ਨੂੰ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਨਾਮਜ਼ਦ ਕੌਂਸਲਰ ਰਮਨੀਕ ਸਿੰਘ ਬੇਦੀ ਨੂੰ ਚੋਣ ਅਧਿਕਾਰੀ ਵੀ ਨਾਮਜਦ ਕੀਤਾ ਜਾ ਚੁੱਕਾ। ਪ੍ਰੰਤੂ ਮੌਜੂਦਾ ਮੇਅਰ ਕੁਲਦੀਪ ਕੁਮਾਰ ਨੇ ਇਸ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਹੈ। ਹਾਲਾਂਕਿ ਇਸ ਮਾਮਲੇ ਉਪਰ ਹਾਲੇ ਸੁਣਵਾਈ ਹੋਣੀ ਹੈ
ਇਹ ਵੀ ਪੜ੍ਹੋ ਵਿਧਾਨ ਸਭਾ ਦੇ ਸਕੱਤਰੇਤ ਵੱਲੋਂ ਲੁਧਿਆਣਾ ਪੱਛਮੀ ਸੀਟ ਨੂੰ ਖ਼ਾਲੀ ਐਲਾਨਿਆ,ਹੁਣ ਜਲਦੀ ਹੋਵੇਗੀ ਚੋਣ
ਪ੍ਰੰਤੂ ਉਨ੍ਹਾਂ ਤਰਕ ਦਿੱਤਾ ਹੈ ਕਿ ਚੰਡੀਗੜ੍ਹ ਦੇ ਮੇਅਰ ਦਾ ਕਾਰਜ਼ਕਾਲ ਇੱਕ ਸਾਲ ਹੁੰਦਾ ਹੈ ਜੋਕਿ 20 ਫ਼ਰਵਰੀ ਨੂੰ ਪੂਰਾ ਹੋਣਾ ਹੈ, ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਬਾਅਦ ਉਸਦੇ ਵੱਲੋਂ 20 ਫ਼ਰਵਰੀ 24 ਨੂੰ ਇਹ ਅਹੁੱਦਾ ਸੰਭਾਲਿਆ ਸੀ। ਜਿਸਦੇ ਚੱਲਦੇ ਮੇਅਰ ਦਾ ਕਾਰਜਕਾਲ 19 ਫਰਵਰੀ 2025 ਤੱਕ ਪੂਰਾ ਹੋਣਾ ਹੈ। ਪ੍ਰੰਤੂ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਚੋਣ ਕਾਰਜ਼ਕਾਲ ਖ਼ਤ ਹੋਣ ਦੇ ਇੱਕ ਮਹੀਨਾ ਪਹਿਲਾਂ ਹੀ ਰੱਖ ਲਈ ਹੈ। ਇਸਤੋਂ ਇਲਾਵਾ ਦਸਿਆ ਜਾ ਰਿਹਾ ਕਿ ਉਨ੍ਹਾਂ ਵੱਲੋਂ ਆਪਣੀ ਪਿਟੀਸ਼ਨ ਦੇ ਵਿਚ ਇਹ ਚੋਣ ਗੁਪਤ ਬੈਲਟ ਦੀ ਬਜਾਏ ਹੱਥ ਖ਼ੜੇ ਕਰਵਾ ਕੇ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਕਿ ਪਾਰਦਰਸ਼ਤਾ ਬਣੀ ਰਹੇ।
ਇਹ ਵੀ ਪੜ੍ਹੋ ਕੰਗਨਾ ਰਣੌਤ ਦੀ ਫਿਲਮ ‘‘ਐਮਰਜੈਂਸੀ’’ ਨੂੰ ਲੈ ਕੇ ਪੰਜਾਬ ਵਿੱਚ ਮੁੜ ਉਠਿਆ ਵਿਰੋਧ
ਇਸੇ ਤਰ੍ਹਾਂ ਪੂਰੀ ਚੋਣ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਹੁਕਮ ਦੇਣ ਦੀ ਵੀ ਮੰਗ ਕੀਤੀ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਮੇਅਰ ਦੇ ਅਹੁੱਦੇ ਲਈ 30 ਜਨਵਰੀ 2024 ਨੂੰ ਹੋੲਂੀ ਚੋਣ ਦੀ ਪੂਰੇ ਦੇਸ ਵਿਚ ਚਰਚਾ ਹੋਈ ਸੀ। ਉਕਤ ਚੋਣ ਲਈ ਨਾਮਜਦ ਚੋਣ ਅਧਿਕਾਰੀ ਅਨਿਲ ਮਸੀਹ ਨੇ ਧੱਕੇ ਨਾਲ ਹੀ ਆਪ+ਕਾਂਗਰਸ ਗਠਜੋੜ ਦੇ ਕੁਲਦੀਪ ਕੁਮਾਰ ਦੀਆਂ ਵੋਟਾਂ ਰੱਦ ਕਰਦਿਆਂ ਭਾਜਪਾ ਦੇ ਮਨੋਜ਼ ਸੋਨਕਰ ਨੂੰ ਮੇਅਰ ਐਲਾਨ ਦਿੱਤਾ ਸੀ। ਜਿਸ ਕਾਰਨ ਨਾਂ ਸਿਰਫ਼ ਸੁਪਰੀਮ ਕੋਰਟ ਨੇ ਇਤਿਹਾਸਕ ਸੁਣਵਾਈ ਕਰਦਿਆਂ ਕੁਲਦੀਪ ਕੁਮਾਰ ਨੂੰ ਜੇਤੂ ਐਲਾਨਿਆ ਸੀ,ਬਲਕਿ ਲੋਕਤੰਤਰ ਦਾ ਕਤਲ ਕਰਨ ਵਾਲੇ ਚੋਣ ਅਧਿਕਾਰੀ ਅਨਿਲ ਮਸੀਹ ਵਿਰੁਧ ਫ਼ੌਜਦਾਰੀ ਕਾਰਵਾਈ ਦੇ ਵੀ ਹੁਕਮ ਦਿਤੇ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite