ਚੰਡੀਗੜ੍ਹ, 4 ਸਤੰਬਰ: ਚੰਡੀਗੜ੍ਹ ਦੇ ਸੈਕਟਰ 34 ਵਿੱਚ ਪੰਜਾਬ ਸਿਵਿਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਦੇ ਬੈਨਰ ਅਧੀਨ ਸਮੂਹ ਸਰਕਾਰੀ ਮੈਡੀਕਲ ਅਧਿਕਾਰੀਆਂ ਵੱਲੋਂ ਪਹਿਲਾਂ ਤੋਂ ਐਲਾਨੀ ਨੂੰ 9 ਸਤੰਬਰ ਤੋਂ ਕੰਮ ਛੱਡੋ ਹੜਤਾਲ ਨੂੰ ਮੁੱਖ ਰੱਖਦਿਆ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਕੁਮਾਰ ਰਾਹੁਲ ਵੱਲੋਂ ਡਾਕਟਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਮੀਟਿੰਗ ਲਈ ਸੱਦਿਆ ਸੀ ਜਿਸ ਵਿੱਚ ਸਿਕਿਉਰਟੀ ਅਤੇ ਸਮਾਂਬਧ ਕੈਰੀਅਰ ਪ੍ਰੋਗਰੈਸ਼ਨ (ਏਸੀਪੀ) ਦੀ ਬਹਾਲੀ ਦੀ ਮੰਗਾਂ ਹੀ ਪ੍ਰਮੁੱਖ ਰਹੀਆਂ। ਭਾਵੇਂ ਉਹਨਾ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਕਿ ਕਿ ਸਿਕਿਉਰਟੀ ਦੇ ਇੰਤਜਾਮਾਂ ਲਈ ਸਰਕਾਰ ਵੱਲੋਂ ਫੰਡ ਜਾਰੀ ਹੋ ਰਿਹਾ ਹੈ ਲੇਕਿਨ ਵਿਭਾਗ ਵੱਲੋਂ ਲੋੜਿੰਦੇ ਇੰਤਜਾਮਾਂ ਲਈ ਮੰਗੇ ਗਏ ਫੰਡ ਨੂੰ ਇਕਦਮ ਪੂਰਾ ਨਹੀਂ ਕੀਤਾ ਜਾ ਸਕਦਾ। ਜਿਸ ਤੇ ਪੀਸੀਐਮਐਸ ਐਸੋਸੀਏਸ਼ਨ ਨੇ ਅਸੰਤੁਸ਼ਟੀ ਜਾਹਿਰ ਕਰਦੇ ਕਿਹਾ ਕਿ ਉਹ ਹਾਲੇ ਵੀ ਉਸ ਉਡੀਕ ਚ ਹਨ ਕਿ ਜਮੀਨੀ ਪੱਧਰ ਤੇ ਕੋਈ ਸੁਰੱਖਿਆ ਦੇ ਪ੍ਰਬੰਧ ਹੋਣ ਤਾਂ ਸਹੀ।ਦੂਜੀ ਪ੍ਰਮੁੱਖ ਮੰਗ ਸਮਾਂਬਧ ਕੈਰੀਅਰ ਪ੍ਰੋਗਰੈਸ਼ਨ (ਏਸੀਪੀ) ਤੇ ਵੀ ਵਿਭਾਗੀ ਸਕੱਤਰ ਦਾ ਰਵਈਆ ਇਹ ਹੀ ਸੀ ਕਿ ਵਿੱਤ ਵਿਭਾਗ ਕੋਲ ਕੇਸ ਭੇਜਿਆ ਜਾਵੇਗਾ।
ਐਸ.ਐਸ.ਪੀ ਫਾਜ਼ਿਲਕਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ/ਡਾਕਟਰਾਂ ਨਾਲ ਕੀਤੀ ਗਈ ਅਹਿਮ ਮੀਟਿੰਗ
ਇਸ ਤੇ ਵੀ ਡਾਕਟਰਾਂ ਨੇ ਕਿਹਾ ਕਿ ਜੇਕਰ ਸਰਕਾਰ ਗੰਭੀਰ ਹੁੰਦੀ ਤਾਂ ਇਸ ਦਾ ਕੋਈ ਨਾ ਕੋਈ ਹੱਲ ਜਰੂਰ ਲੈ ਕੇ ਆਉਂਦੀ ਕਿਉਂਕਿ ਇਹ ਕੋਈ ਨਵੀਂ ਸਕੀਮ ਜਾਂ ਡਾਕਟਰਾਂ ਨੂੰ ਕੋਈ ਵਾਧੂ ਲਾਭ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਡਾਕਟਰਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਆਕਰਸ਼ਿਤ ਕਰਨਾ ਚਾਹੁੰਦੀ ਤਾਂ ਚੰਗੇ ਤਨਖਾਹ ਦੇ ਪੈਕਜ ਦਿੰਦੀ ਪਰ ਇਥੇ ਤਾਂ ਉਲਟ ਤਨਖਾਹਾ ਘਟਾ ਕੇ ਅਤੇ ਭੱਤੇ ਰੋਕ ਨੌਕਰੀਆਂ ਛੱਡ ਜਾਣ ਤੇ ਮਜਬੂਰ ਕੀਤਾ ਜਾ ਰਿਹਾ। ਐਸੋਸੀਏਸ਼ਨ ਦੇ ਮੁਖੀ ਨੇ ਕਿਹਾ ਕਿ ਡਾਕਟਰ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਹੜਤਾਲ ਦੀ ਨੌਬਤ ਆਵੇ ਅਤੇ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਹੋਵੇ ਪਰ ਉਹ ਸਰਕਾਰ ਦੇ ਰਵਈਏ ਤੋਂ ਮਜਬੂਰ ਹਨ। ਸਰਕਾਰ ਨੂੰ ਸਮਾਂ ਦੇਣ ਦੇ ਬਾਵਜੂਦ ਵੀ ਕੋਈ ਹੱਲ ਨਾ ਹੋਣ ਤੇ ਉਹਨਾਂ ਨੂੰ 9 ਤਾਰੀਖ ਤੋਂ ਪੰਜਾਬ ਭਰ ਵਿੱਚ ਕੰਮ ਛੱਡ ਹੜਤਾਲ ਕਰਨੀ ਪੈ ਰਹੀ ਜਿਸ ਵਿਚ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ।
Share the post "ਡਾਕਟਰਾਂ ਦੀ ਸਿਹਤ ਵਿਭਾਗ ਸਕੱਤਰ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ, ਹੜਤਾਲ ਕਾਰਨ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ"