ਤਰਨਤਾਰਨ, 29 ਨਵੰਬਰ: ਇੱਕ ਕਾਰ ਸਵਾਰ ਕੋਲੋਂ 10 ਹਜ਼ਾਰ ਰੁਪਏ ਦੀ ਲੁੱਟ-ਖੋਹ ਕਰਕੇ ਭੱਜੇ ਬਦਮਾਸਾਂ ਨੂੰ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਕਾਬੂ ਕਰਨ ਦੀ ਸੂਚਨਾ ਹੈ। ਇਸ ਮੁਕਾਬਲੇ ਵਿਚ ਇੱਕ ਬਦਮਾਸ਼ ਜਖਮੀ ਵੀ ਹੋ ਗਿਆ, ਜਿਸਨੂੰ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ, ਜਿਸਦੀ ਪਹਿਚਾਣ ਅੰਗਰੇਜ਼ ਸਿੰਘ ਵਜੋਂ ਹੋਈ ਹੈ। ਮੁਢਲੀ ਸੂਚਨਾ ਮੁਤਾਬਕ ਇਹ ਬਦਮਾਸ਼ ਕਈ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਦੇ ਸਨ।
ਇਹ ਵੀ ਪੜ੍ਹੋ ਰਾਜ ਦੇ ਸਾਰੇ ਸਕੂਲਾਂ ‘ਚ ਵਿਦਿਆਰਥੀਆਂ ਦੀ ਹੋਵੇਗੀ ਸਿਹਤ ਜਾਂਚ-ਡਾ. ਬਲਬੀਰ ਸਿੰਘ
ਤਰਨ ਤਾਰਨ ਦੇ ਐਸਐਸਪੀ ਨੇ ਪੁਲਿਸ ਐਨਕਾਊਂਟਰ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਐਸਐਚਓ ਹਰੀਕੇ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰ ’ਚ ਸਵਾਰ ਦੋ ਨੌਜਵਾਨ ਨੇ ਦੁੱਨੇਕੇ ਪੰਪ ਕੋਲ ਇੱਕ ਕਾਰ ਸਵਾਰ ਤੋਂ ਹਥਿਆਰਾਂ ਦੀ ਨੌਕ ’ਤੇ 10 ਹਜ਼ਾਰ ਰੁਪਏ ਖੋਹ ਲਏ ਅਤੇ ਨਾਲ ਹੀ ਉਸਦੀ ਕਾਰ ਦੀ ਚਾਬੀ ਵੀ ਕੱਢ ਕੇ ਲੈ ਗਏ। ਜਿਸਤੋਂ ਬਾਅਦ ਇੰਨ੍ਹਾਂ ਦਾ ਪਿੱਛਾ ਕੀਤਾ ਗਿਆ ਤੇ ਅੱਗਿਓ ਐਸਐਚਓ ਸਦਰ ਪੱਟੀ ਦੀ ਅਗਵਾਈ ਹੇਠ ਪੁਲਿਸ ਟੀਮ ਵੀ ਪੁੱਜ ਗਈ।
ਇਹ ਵੀ ਪੜ੍ਹੋ ਮਸ਼ਹੂਰ ਪੰਜਾਬੀ ਗਾਇਕ ਦੂਜਾ ਵਿਆਹ ਕਰਵਾਉਣ ਦੇ ਦੋਸ਼ਾਂ ਹੇਠ ਘਿਰਿਆ
ਜਿਸਦੇ ਚੱਲਦੇ ਇਹ ਪੁਲਿਸ ਪਾਰਟੀ ਨੂੰ ਦੇਖਦਿਆਂ ਇੱਕ ਖੇਤਾਂ ਵੱਲ ਕੱਚੀ ਪਟੜੀ ’ਤੇ ਕਾਰ ਉਤਾਰ ਕੇ ਬਾਗ ਵਿਚ ਵੜ ਗਏ ਤੇ ਪੁਲਿਸ ਦੇ ਘੇਰਾ ਪਾਉਣ ’ਤੇ ਗੋਲੀ ਚਲਾ ਦਿੱਤੀ। ਐਸਐਸਪੀ ਨੇ ਦਸਿਆ ਕਿ ਇੱਕ ਗੋਲੀ ਪੁਲਿਸ ਮੁਲਾਜਮ ਦੀ ਦਸਤਾਰ ’ਤੇ ਵੀ ਲੱਗੀ ਪ੍ਰੰਤੂ ਬਚਾਅ ਹੋ ਗਿਆ। ਜਵਾਬੀ ਗੋਲੀਬਾਰੀ ਵਿਚ ਇੱਕ ਬਦਮਾਸ ਜਖ਼ਮੀ ਹੋ ਗਿਆ। ਉਨ੍ਹਾਂ ਦਸਿਆ ਕਿ ਬਦਮਾਸ਼ਾਂ ਕੋਲੋਂ 1 ਨਜਾਇਜ਼ ਪਿਸਤੌਲ (.32 ਬੋਰ) ਅਤੇ 1 ਜ਼ੈਨ ਕਾਰ ਵੀ ਬਰਾਮਦ ਕੀਤੀ ਗਈ ਹੈ।