ਕਿਸਾਨ-ਮਜ਼ਦੂਰਾਂ ਦੀਆਂ ਮੰਗਾਂ ਲਈ ਡੀਸੀ ਦਫ਼ਤਰ ਬਠਿੰਡਾ ਅੱਗੇ ਚੱਲ ਰਿਹਾ ਪੱਕਾ ਮੋਰਚੇ ਚ ਅੱਜ ਛੇਵੇਂ ਦਿਨ ‘ਚ ਹੋਇਆ ਦਾਖ਼ਲ

Date:

spot_img

Bathinda News: ਕਿਸਾਨ-ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਲਈ ਡੀਸੀ ਦਫ਼ਤਰ ਬਠਿੰਡਾ ਅੱਗੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਚ ਅੱਜ ਛੇਵੇਂ ਦਿਨ ਮੁਲਾਜ਼ਮਾਂ ,ਪੈਨਸ਼ਨਰਾਂ, ਠੇਕਾ ਮੁਲਾਜਮਾਂ ਅਤੇ ਮਜਦੂਰ, ਵਿਦਿਆਰਥੀ, ਨੌਜਵਾਨਾਂ ਦੀਆਂ ਜਥੇਬੰਦੀਆਂ ਦੀ ਵੱਡੀ ਗਿਣਤੀ ਮੋਰਚੇ ਵਿੱਚ ਸ਼ਾਮਿਲ ਹੋਈ ਤੇ ਸਾਰੇ ਹੀ ਵਰਗਾਂ ਦੇ ਮੁਲਾਜ਼ਮਾਂ ਨੇ ਸਾਂਝੇ ਘੋਲ ਲੜਨ ਦਾ ਆਇਦ ਕੀਤਾ ਅਤੇ ਇਸ ਲੋੜ ਨੂੰ ਉਭਾਰਿਆ ਕਿ ਅੱਜ ਲੋਕ ਮਾਰੂ ਨੀਤੀਆਂ, ਜਿਸ ਦੀ ਮਾਰ ਸਾਰਿਆਂ ਤੇ ਹੀ ਪੈ ਰਹੀ ਹੈ, ਦੇ ਖਿਲਾਫ ਘੋਲਾਂ ਨੂੰ ਸੇਧਤ ਕਰਨ ਦੀ ਜਰੂਰਤ ਹੈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਮਲਾਜ਼ਮ ਜਥੇਬੰਦੀਆਂ ਦੇ ਬੁਲਾਰਿਆਂ ਗਗਨਦੀਪ ਸਿੰਘ, ਜਸਬੀਰ ਸਿੰਘ, ਰਣਜੀਤ ਸਿੰਘ ਰਾਣਾ,ਅੰਗਰੇਜ ਸਿੰਘ, ਸੰਦੀਪ ਖਾਨ, ਗੁਰਵਿੰਦਰ ਸਿੰਘ ਪੰਨੂ, ਜਸਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਨਿੱਤ ਦਿਨ ਖੇਤੀ ਦੀ ਵਰਤੋਂ ਲਈ ਖਾਦਾਂ, ਸਪਰੇਹਾਂ ਅਤੇ ਖੇਤੀ ਮਸ਼ੀਨਰੀ ਘਲਮਹਿੰਗੀ ਕਰਕੇ ਕਿਸਾਨਾਂ ਸਿਰ ਆਰਥਿਕ ਬੋਝ ਪਾਇਆ ਜਾ ਰਿਹਾ ਹੈ ਅਤੇ ਖੇਤੀ ਵਿਰੋਧੀ ਨਵੇਂ ਕਾਨੂੰਨ ਅਤੇ ਸ਼ਰਤਾਂ ਮੜ ਕੇ ਉਹਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਪੂਰੇ ਮੁੱਲ ਤੇ ਖਰੀਦਣ ਦੀ ਬਜਾਏ ਵਪਾਰੀਆਂ ਤੋਂ ਲੁੱਟ ਕਰਾਉਣ ਲਈ ਰੋਲੀਆਂ ਜਾ ਰਹੀਆਂ ਹਨ ਅਤੇ ਮਜ਼ਦੂਰਾਂ ਦਾ ਰੁਜ਼ਗਾਰ ਸੁੰਗੇੜਿਆ ਜਾ ਰਿਹਾ ਹੈ, ਉੱਥੇ ਮੁਲਾਜ਼ਮਾਂ ਦੇ ਭੱਤੇ ਅਤੇ ਬਕਾਏ ਨਹੀਂ ਦਿੱਤੇ ਜਾ ਰਹੇ, ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਪੈਨਸ਼ਨ ਬੰਦ ਕੀਤੀ ਜਾ ਰਹੀ ਹੈ, ਸਰਕਾਰੀ ਭਰਤੀ ਦੀ ਬਜਾਏ ਠੇਕਾ ਭਰਤੀ ਕੀਤੀ ਜਾ ਰਹੀ ਹੈ, ਇਸ ਕਰਕੇ ਸਰਕਾਰ ਦਾ ਇਹ ਹਮਲਾ ਸਾਰੇ ਵਰਗਾਂ ਤੇ ਹੈ ਤੇ ਇਸ ਦੇ ਸਾਰਿਆਂ ਦੀ ਖਿਲਾਫ ਸਾਂਝੀ ਲੜਾਈ ਬਣਦੀ ਹੈ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇ ਸਰਕਾਰ ਨੇ ਇਸੇ ਤਰ੍ਹਾਂ ਹੀ ਮੁਜਰਮਾਨਾ ਚੁੱਪ ਵੱਟੀ ਰੱਖੀ ਤਾਂ 5 ਸਤੰਬਰ ਕੱਲ੍ਹ ਨੂੰ ਸਰਕਾਰ ਤੇ ਦਾਬ ਵਧਾਉਣ ਵਾਲਾ ਐਕਸ਼ਨ ਕੀਤਾ ਜਾਵੇਗਾ, ਇਸ ਲਈ ਬੁਲਾਰਿਆਂ ਨੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਕੱਲ੍ਹ ਨੂੰ ਮੋਰਚੇ ‘ਚ ਵੱਧ ਤੋਂ ਵੱਧ ਗਿਣਤੀ ਚ ਸ਼ਾਮਿਲ ਹੋਇਆ ਜਾਵੇ। ਮੁਲਾਜ਼ਮ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਨੇ ਸਾਂਝੇ ਤੌਰ ਤੇ ਐਲਾਨ ਕਰਦਿਆਂ ਕਿਹਾ ਕਿ 12 ਸਤੰਬਰ ਨੂੰ ਮੁਲਾਜ਼ਮਾਂ ਤੇ ਪੈਨਸਨਰਾਂ ਦੀਆਂ ਮੰਗਾਂ ਤੇ ਮੋਰਚੇ ਦੀਆਂ 13 ਮੰਗਾਂ ਦੇ ਮੰਗ ਪੱਤਰ ਲੈ ਕੇ ਮੰਤਰੀਆਂ ਦੇ ਘਰਾਂ ਅੱਗੇ ਜਾਇਆ ਜਾਵੇਗਾ ਤੇ ਕਿਸਾਨ ਆਗੂਆਂ ਨੇ ਸਾਫ ਕਿਹਾ ਕਿ ਅਸੀਂ ਮੁਲਾਜ਼ਮਾਂ ਵਾਲਾ ਮੰਗ ਪੱਤਰ ਵੀ ਲੈ ਕੇ ਜਾਵਾਂਗੇ ਤੇ ਆਹ ਮੋਰਚਿਆਂ ਦਾ 13 ਮੰਗਾਂ ਦਾ ਮੰਗ ਪੱਤਰ ਵੀ ਲੈ ਕੇ ਜਾਵਾਂਗੇ ਤੇ ਸਰਕਾਰ ਨੂੰ ਇਹਨਾਂ ਮੰਗਾਂ ਨੂੰ ਮੰਨਣ ਲਈ ਮਜਬੂਰ ਕੀਤਾ ਜਾਵੇਗਾ। ਉਪਰੋਕਤ ਬੁਲਾਰਿਆਂ ਤੋਂ ਇਲਾਵਾ ਜਗਦੇਵ ਸਿੰਘ ਜੋਗੇਵਾਲਾ, ਜੋਰਾ ਸਿੰਘ ਨਸਰਾਲੀ, ਗੁਰਮੇਲ ਸਿੰਘ, ਅਮਨ ਕੁਮਾਰ, ਸਤਵਿੰਦਰ ਸਿੰਘ, ਜਸਪ੍ਰੀਤ ਸਿੰਘ ਸਮੇਤ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ । “ਚੰਡੀਗੜ੍ਹ ਸਕੂਲ ਆਫ ਡਰਾਮਾ” ਵੱਲੋਂ ਇਕੱਤਰ ਸਿੰਘ ਦੀ ਟੀਮ ਨੇ “ਰਾਹਤ” ਨਾਟਕ ਪੇਸ਼ ਕੀਤਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related