👉ਗੁਰੂਕੁਲ ਰੋਡ ਨਹਿਰ ਉੱਤੇ ਨਵੇਂ ਪੁਲ ਦਾ ਰੱਖਿਆ ਨੀਂਹ ਪੱਥਰ
Bathinda News : ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਅਤੇ ਹਰ ਸ਼ਹਿਰ ਤੇ ਪਿੰਡ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ ਸ਼ਹਿਰੀ ਸ. ਜਗਰੂਪ ਸਿੰਘ ਗਿੱਲ ਨੇ ਬਠਿੰਡਾ ਬ੍ਰਾਂਚ ਦੀ ਆਰ.ਡੀ. 415300 (ਗੁਰੂਕੁਲ ਰੋਡ ਨਹਿਰ ਉੱਤੇ) ਨਵੇਂ ਪੁਲ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।ਇਸ ਮੌਕੇ ਵਿਧਾਇਕ ਸ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਾਸੀਆਂ ਦੀ ਇੱਕ ਲੰਬੇ ਸਮੇਂ ਤੋਂ ਬਕਾਇਆ ਮੰਗ ਹੁਣ ਜਲਦ ਪੂਰੀ ਹੋਣ ਜਾ ਰਹੀ ਹੈ। ਜਿਸ ਪੁਲ ਦੀ ਨੀਂਹ ਰੱਖੀ ਗਈ ਹੈ, ਉਹ ਪਹਿਲਾਂ ਕਾਫ਼ੀ ਪੁਰਾਣਾ ਹੋਣ ਕਰਕੇ ਟੁੱਟ ਗਿਆ ਸੀ, ਅਤੇ ਉਸ ਥਾਂ ਤੇ ਇੱਕ ਦੁਖਦਾਈ ਹਾਦਸਾ ਵੀ ਵਾਪਰਿਆ ਸੀ, ਜਿਸ ਵਿੱਚ ਚਾਰ ਬੱਚਿਆਂ ਦੀ ਜਾਨ ਗਈ ਸੀ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਨਵੇਂ ਪੁਲ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ ਦਿਲ-ਕੰਬਾਉਂ ਘਟਨਾ; ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ
ਸ. ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਪਰੰਤ ਲੋਕਾਂ ਦੀਆਂ ਅਹਿਮ ਮੰਗਾਂ ਨੂੰ ਤਰਜੀਹ ਦਿੱਤੀ ਗਈ ਹੈ। ਕੇਵਲ ਦੋ ਮਹੀਨਿਆਂ ਦੇ ਅੰਦਰ ਇੱਕ ਹੋਰ ਪੁਲ ਤਿਆਰ ਕਰਕੇ ਲੋਕਾਂ ਲਈ ਖੋਲ੍ਹਿਆ ਗਿਆ ਸੀ, ਅਤੇ ਹੁਣ ਇਹ ਨਵਾਂ ਪੁਲ ਵੀ ਤੇਜ਼ੀ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜੋ ਦੋ ਮਹੀਨਿਆਂ ਵਿੱਚ ਪੂਰਾ ਹੋ ਕੇ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਪੁਲ ਸਿਰਫ਼ ਇੱਕ ਛੋਟੀ ਜਗ੍ਹਾ ਲਈ ਨਹੀਂ, ਸਗੋਂ ਜਨਤਾ ਨਗਰ, ਜੋਗੀ ਨਗਰ, ਅਰਜਨ ਨਗਰ, ਐਫ.ਸੀ. ਕਲੋਨੀ, ਪਰਤਾਪ ਨਗਰ ਅਤੇ ਮੁਲਤਾਨੀਆਂ ਰੋਡ ਵਰਗੇ ਪੂਰੇ ਇਲਾਕਿਆਂ ਨੂੰ ਆਪਸ ਵਿੱਚ ਜੋੜੇਗਾ। ਇਸ ਨਾਲ ਸੜਕਾਂ ਦੀ ਕਨੈਕਟਿਵਿਟੀ ਬਿਹਤਰ ਹੋਵੇਗੀ ਅਤੇ ਆਵਾਜਾਈ ਦੀ ਸੁਵਿਧਾ ਵਧੇਗੀ।
ਇਹ ਵੀ ਪੜ੍ਹੋ ਚਿੱਟੇ ਲਈ 6 ਮਹੀਨਿਆਂ ਦੇ ਮਾਸੂਮ ਨੂੰ ‘ਵੇਚਣ’ ਵਾਲੇ ਮਾਪਿਆਂ ਸਹਿਤ 3 ਗ੍ਰਿਫਤਾਰ, ਇੱਕ ਫ਼ਰਾਰ
ਸ. ਗਿੱਲ ਨੇ ਇਹ ਵੀ ਕਿਹਾ ਕਿ ਮਲੋਟ ਰੋਡ ਨੂੰ ਜੋੜਨ ਲਈ ਪ੍ਰਸਤਾਵ ਸਰਕਾਰ ਕੋਲ ਭੇਜਿਆ ਗਿਆ ਹੈ। ਰੇਲਵੇ ਵਿਭਾਗ ਨਾਲ ਵੀ ਗੱਲਬਾਤ ਜਾਰੀ ਹੈ ਤਾਂ ਜੋ ਉੱਥੇ ਦੀ ਸੜਕ ਦੀ ਚੌੜਾਈ 16 ਫੁੱਟ ਤੋਂ ਵਧਾ ਕੇ 32 ਫੁੱਟ ਕੀਤੀ ਜਾ ਸਕੇ। ਇਹ ਪ੍ਰੋਜੈਕਟ ਪੂਰੇ ਇਲਾਕੇ ਦੇ ਵਿਕਾਸ ਵੱਲ ਇੱਕ ਵੱਡਾ ਕਦਮ ਸਾਬਤ ਹੋਵੇਗਾ ਅਤੇ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਵੇਗਾ।ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ, ਕੌਂਸਲਰ ਸ੍ਰੀ ਸੁਖਦੀਪ ਸਿੰਘ ਢਿੱਲੋ, ਸ. ਜਗਦੀਸ਼ ਬੜੈਚ ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













