Bathinda News:ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋ 32ਵੇਂ ਚਾਰ ਰੋਜ਼ਾ ਸਲਾਨਾ ਸੰਮੇਲਨ ਦੇ ਤੀਸਰੇ ਦਿਨ ਸ਼ਾਮ ਦੀ ਸਭਾ ਮੌਕੇ ਪੰਜਾਬੀ ਚਿੱਤਰਕਾਰ ਸਰਦਾਰ ਸੋਭਾ ਸਿੰਘ ਹੋਰਾਂ ਦੇ ਜੀਵਨ, ਉਹਨਾਂ ਦੀਆਂ ਪੇਂਟਿੰਗਾਂ ਅਤੇ ਪ੍ਰਾਪਤੀਆਂ ਬਾਰੇ ਹਰਦਰਸ਼ਨ ਸਿੰਘ ਸੋਹਲ ਹੋਰਾਂ ਵੱਲੋਂ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਭਾ ਦੀ ਪ੍ਰਧਾਨਗੀ ਮੁੱਖ ਮਹਿਮਾਨ ਭਵਿਆ ਸੁਸ਼ਾਂਤ ਬਾਂਸਲ, ਡਾਇਰੈਕਟਰ ਇੰਦੀਰਾ ਇਨਫਰਾ ਟੈਕ ਪ੍ਰਾਈਵੇਟ ਲਿਮਿਟਡ ਬਠਿੰਡਾ ਕਰ ਰਹੇ ਸਨ , ਉਹਨਾਂ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਜਸਵੰਤ ਕੌਸ਼ਿਕ,ਡਾਇਰੈਕਟਰ ਜੇ. ਐਂਡ ਬੀ. ਈਵੈਂਟ ਮੈਨੇਜਮੈਂਟ ਕੰਪਨੀ ਹਾਜ਼ਰ ਸਨ। ਬੰਸਲ ਹੋਰਾਂ ਵੱਲੋਂ ਸੋਸਾਇਟੀ ਦੁਆਰਾ ਪਾਏ ਜਾਂਦੇ ਸਮਾਜ ਵਿੱਚ ਯੋਗਦਾਨ ਦੀ ਖੂਬ ਪ੍ਰਸ਼ੰਸਾ ਕੀਤੀ ਗਈ ਅਤੇ ਉਹਨਾਂ ਹਰ ਸਮੇਂ ਸੁਸਾਇਟੀ ਤੇ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਆਪਣੀ ਵਚਨਵੱਧਤਾ ਦਰਸਾਈ ਤਾਂ ਜੋ ਚਿੱਤਰਕਾਰਾਂ ਨੂੰ ਇਸ ਤਰ੍ਹਾਂ ਦੇ ਕਲਾ ਮੇਲੇ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇੱਥੇ ਹੀ ਜ਼ਿਕਰਯੋਗ ਹੈ ਕਿ ਪਿਛਲੇ ਸਲਾਨਾ ਸਮਾਗਮਾਂ ਵਿੱਚ ਵੀ ਭਵਿਆ ਸੁਸ਼ਾਂਤ ਬੰਸਲ ਹੋਰਾਂ ਦਾ ਸਹਿਯੋਗ ਇਸ ਸੰਸਥਾ ਨੂੰ ਮਿਲਦਾ ਰਿਹਾ ਹੈ। ਬੰਸਲ ਸਾਹਿਬ ਖੁਦ ਨਿੱਜੀ ਤੌਰ ਤੇ ਕਲਾ ਪ੍ਰੇਮੀ ਹਨ ਅਤੇ ਆਰਟ ਬਾਰੇ ਕਾਫੀ ਡੁੰਘਾਈ ਵਿੱਚ ਜਾਣਕਾਰੀ ਰੱਖਦੇ ਹਨ। ਇਹਨਾਂ ਤੋਂ ਇਲਾਵਾ ਜਸਵੰਤ ਕੌਸ਼ਿਕ ਹੋਰਾਂ ਦਾ ਵੀ ਇਸ ਸੰਸਥਾ ਨੂੰ ਬਹੁਤ ਵੱਡਾ ਯੋਗਦਾਨ ਹੈ ਜੋ ਇਸ ਸੰਸਥਾ ਦਾ ਮੇਲ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਬੁੱਧੀਜੀਵੀਆਂ ਨਾਲ ਕਰਵਾਉਂਦੇ ਰਹੇ ਹਨ।
ਇਹ ਵੀ ਪੜ੍ਹੋ 👉ਪੰਜਾਬ ਦੇ ਦੋ ਸਪੂਤ ਭਾਰਤੀ ਜਲ ਸੈਨਾ ਵਿੱਚ ਅਫ਼ਸਰ ਬਣੇ;ਅਮਨ ਅਰੋੜਾ ਨੇ ਨਵ-ਨਿਯੁਕਤ ਅਧਿਕਾਰੀਆਂ ਨੂੰ ਦਿੱਤੀ ਵਧਾਈ
ਜਸਵੰਤ ਖੁਦ ਕਲਾ ਅਤੇ ਸੰਗੀਤ ਨੂੰ ਪ੍ਰੇਮ ਕਰਦੇ ਹਨ ਜੋ ਸ਼ਹਿਰ ਵਿੱਚ ਵੱਖ-ਵੱਖ ਤਰਹਾਂ ਦੇ ਸੰਗੀਤਕ, ਸੱਭਿਆਚਾਰਕ, ਨਾਟਕ ਮੇਲੇ ਅਤੇ ਕਲਾ ਸਬੰਧੀ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ ਤਾਂ ਜੋ ਬਠਿੰਡਾ ਵਾਸੀ ਉਸਦਾ ਭਰਪੂਰ ਅਨੰਦ ਲੈ ਸਕਣ। ਇਸ ਮੌਕੇ ਮਿਥਨ ਮੰਡਲ, ਪ੍ਰਧਾਨ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਇਸ ਵਾਰ ਭਾਰਤ ਸਰਕਾਰ ਨੇ ਉੱਘੇ ਚਿੱਤਰਕਾਰ ਸਰਦਾਰ ਸੋਭਾ ਸਿੰਘ (ਜਿਨ੍ਹਾਂ ਦਾ ਜਨਮ 29 ਨਵੰਬਰ, 1901 ਨੂੰ ਹੋਇਆ ਸੀ) ਦੀ 125ਵੀਂ ਜਯੰਤੀ ਮਨਾਉਣ ਲਈ 125 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਾਲ ਭਰ ਚੱਲਣ ਵਾਲੇ ਸਮਾਗਮ ਵੀ ਆਯੋਜਿਤ ਕੀਤੇ ਜਾਣਗੇ। ਜਿਸ ਤੇ ਸਾਰੇ ਹੀ ਮੈਂਬਰਾਂ ਵੱਲੋਂ ਮਾੜੀਆਂ ਮਾਰ ਕੇ ਇਸ ਐਲਾਨ ਦਾ ਸਵਾਗਤ ਕੀਤਾ ਗਿਆ।ਇਸ ਚਾਰ ਰੋਜ਼ਾ ਕਲਾ ਪ੍ਰਦਰਸ਼ਨੀ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਖੇਤਰਾਂ ਤੋਂ ਵੱਖ-ਵੱਖ ਸਥਾਪਿਤ ਚਿੱਤਰਕਾਰਾਂ ਦੀਆਂ ਲਗਭਗ 250 ਦੇ ਕਰੀਬ ਪੇਂਟਿੰਗਾਂ, ਮੂਰਤੀਆਂ ਤੇ ਹੋਰ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਹ ਪ੍ਰਦਰਸ਼ਨੀ ਕਲਾ ਪ੍ਰੇਮੀਆਂ ਨੂੰ ਵੱਖ-ਵੱਖ ਕਲਾ ਸ਼ੈਲੀਆਂ, ਵਿਚਾਰਾਂ ਅਤੇ ਸਿਰਜਣਾਤਮਕ ਪ੍ਰਯੋਗਾਂ ਨਾਲ ਰੂਬਰੂ ਕਰਵਾ ਰਹੀ ਹੈ । ਇਸ ਪ੍ਰੋਗਰਾਮ ਦੇ ਆਖਰੀ ਦਿਨ ਐਤਵਾਰ, 29 ਨਵੰਬਰ ਨੂੰ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਹੋਣਗੇ ਆਈ.ਏ.ਐਸ. ਰਾਜੇਸ਼ ਧੀਮਾਨ ਮਾਣਯੋਗ ਡਿਪਟੀ ਕਮਿਸ਼ਨਰ, ਬਠਿੰਡਾ ਅਤੇ ਏ.ਡੀ.ਸੀ. (ਜਨਰਲ) ਪੂਨਮ ਸਿੰਘ ।
ਇਹ ਵੀ ਪੜ੍ਹੋ 👉ਹੱਦਬੰਦੀ ਕਾਨੂੰਨ ਬਣਨ ‘ਤੇ ਪੰਜਾਬ ‘ਚ ਲੋਕ ਸਭਾ ਦੀਆਂ 20 ਤੇ ਵਿਧਾਨ ਸਭਾ ਦੀਆਂ 176 ਸੀਟਾਂ ਹੋਣਗੀਆਂ!
ਇਸ ਸਮੇਂ ਸਨਮਾਨਿਤ ਮਹਿਮਾਨਾਂ ਵਿੱਚ ਸ. ਸੁਖਮੰਦਰ ਸਿੰਘ ਚੱਠਾ ਚੇਅਰਮੈਨ, ਫਤਿਹ ਗਰੁੱਪ ਆਫ਼ ਇੰਸਟੀਚਿਊਟਜ਼, ਰਾਮਪੁਰਾ ਫੂਲ, ਅਰਜਿਤ ਗੋਇਲ ਪਾਰਟਨਰ, ਪੈਰਿਸ ਸਿਟੀ, ਬਠਿੰਡਾ ਹੋਣਗੇ। ਪ੍ਰੋਗਰਾਮ ਦੀ ਪ੍ਰਧਾਨਗੀ ਸੰਜੇ ਮਲਹੋਤਰਾ ਐਮ.ਡੀ. ਕੀਰਤੀ ਪਬਲੀਕੇਸ਼ਨ, ਗੁਰੂਗ੍ਰਾਮ ਅਤੇ ਸ਼੍ਰੀ ਸ਼ਿਵਿੰਦਰ ਸਿੰਘ ਕੋਛਰ, ਜੁਆਇੰਟ ਸਕੱਤਰ, ਸ. ਸੋਭਾ ਸਿੰਘ ਆਰਟ ਸੁਸਾਇਟੀ, ਅੰਦਰੇਟਾ ਕਰਨਗੇ। ਇਸ ਸਮੇਂ ਕ੍ਰਿਸ਼ਨ ਸਿੰਘ ਰਤੀਆ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਪੰਜ ਹੋਰ ਕਲਾ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਚਿੱਤਰਕਾਰਾਂ ਨੂੰ ਸਲਾਨਾ ਸਨਮਾਨ ਨਾਲ ਸੋਸਾਇਟੀ ਅਤੇ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ। ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਮਿਥਨ ਮੰਡਲ, ਸਰਪ੍ਰਸਤ ਕੇਵਲ ਕ੍ਰਿਸ਼ਨ, ਜਨਰਲ ਸਕੱਤਰ ਭਾਵਨਾ ਗਰਗ, ਵਿੱਤ ਸਕੱਤਰ ਸੁਰੇਸ਼ ਮੰਗਲਾ, ਸੀਨੀਅਰ ਆਰਟਿਸਟ ਅਮਰਜੀਤ ਸਿੰਘ ਪੇਂਟਰ, ਆਰਟਿਸਟ ਗੁਰਪ੍ਰੀਤ, ਪ੍ਰੈਸ ਸਕੱਤਰ ਸੰਦੀਪ ਸ਼ੇਰਗਿਲ, ਬਸੰਤ ਸਿੰਘ, ਸੋਹਣ ਸਿੰਘ,ਅਮਿਤ, ਰੂਬੀ ਰਾਣੀ, ਯਸ਼ਪਾਲ ਜੈਤੋ, ਗੁਰਜੀਤ ਪਲਾਹਾ, ਰਮਨਦੀਪ ਕੌਰ, ਗੁਰਪਿੰਦਰ ਕੌਰ, ਸਰਗਮ, ਤਨੁਸ਼੍ਰੀ ਬਿਸਵਾਸ, ਵਿਜੇ ਭੂ ਦੇਵ, ਟੇਕ ਚੰਦ, ਵਿਕਰਮ ਸਿੰਘ, ਪਰਵਿੰਦਰ ਸਿੰਘ ਪੈਰੀ,ਸੀਰਜ,ਦੀਪਕ, ਹਰਦਰਸ਼ਨ ਸੋਹਲ, ਚਿੰਤਨ ਸ਼ਰਮਾ, ਅਮਰੀਕ ਮਾਨਸਾ, ਡਾ. ਅਮਰੀਕ ਸਿੰਘ, ਨਵਪ੍ਰੀਤ ਸਿੰਘ, ਹਰਪ੍ਰੀਤ ਸਿੰਘ ਧਾਲੀਵਾਲ, ਧਰਮਪ੍ਰੀਤ ਸਿੰਘ ਭਦੌੜ, ਸੁਖਬੀਰ ਸਿੰਘ ਅਤੇ ਹੋਰ ਚਿੱਤਰਕਾਰ ਸ਼ਾਮਿਲ ਸਨ। ਇੱਥੇ ਨਾਲ ਹੀ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਸਾਹਿਤਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













