Thursday, April 16, 2026
spot_img
spot_img

ਦੇਸ਼ ਦੀ ਤਰੱਕੀ ਤੇ ਵਿਕਾਸ ਦਾ ਰਸਤਾ ਕਿਸਾਨ ਦੇ ਖੇਤਾਂ ਚੋਂ ਨਿਕਲਦਾ ਹੈ:ਸੰਧਵਾਂ

Date:

spot_img

ਫ਼ਰੀਦਕੋਟ ਦੇ ਖੇਤਰੀ ਖ਼ੋਜ ਕੇਂਦਰ ’ਚ ਪੀਏਯੂ ਨੇ ਲਗਾਇਆ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ
ਫਰੀਦਕੋਟ 11 ਸਤੰਬਰ: ਪੰਜਾਬ ਦੀ ਤਰੱਕੀ, ਕਿਸਾਨਾਂ, ਮਜ਼ਦੂਰਾਂ ਸਮੇਤ ਹਰ ਵਰਗ ਦੀ ਖੁਸ਼ਹਾਲੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਨਵੀਂ ਖੇਤੀ ਨੀਤੀ ਦਾ ਐਲਾਨ ਕੀਤਾ ਜਾਵੇਗਾ, ਜਿਸ ਨਾਲ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵੱਲ ਇਤਿਹਾਸਕ ਪਹਿਲ ਹੋਵੇਗੀ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਫਰੀਦਕੋਟ ਵਿਖੇ ਜਿਲ੍ਹਾ ਪੱਧਰੀ ਕਿਸਾਨ ਮੇਲੇ ਵਿੱਚ ਕਿਸਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਸ. ਐਸ. ਗੋਸਲ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਖੇਤੀ ਵਿਗਿਆਨੀ ਤੇ ਕਿਸਾਨ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਦੇਸ਼ ਵੀ ਤਰੱਕੀ ਤੇ ਵਿਕਾਸ ਦਾ ਰਸਤਾ ਕਿਸਾਨਾਂ ਦੇ ਖੇਤਾਂ ਵਿੱਚੋਂ ਨਿਕਲਦਾ ਹੈ ਪਰ ਇਸ ਗੱਲ ਦਾ ਅਫਸੋਸ ਹੈ ਕਿ ਹੁਣ ਤੱਕ ਕੇਂਦਰ ਸਰਕਾਰ ਨੇ ਖੇਤੀ ਖੇਤਰ, ਕਿਸਾਨ ਤੇ ਮਜ਼ਦੂਰ ਤਬਕੇ ਨੂੰ ਅਣਗੋਲਿਆ ਰੱਖਿਆ ਅਤੇ ਕਿਸਾਨਾਂ, ਮਜ਼ਦੂਰਾਂ ਦੀ ਉਪਜ ਦਾ ਸਹੀ ਮੁੱਲ ਨਹੀਂ ਮਿਲ ਰਿਹਾ।

ਅਮਰੀਕਾ ’ਚ ਇੱਕ ਪੰਜਾਬੀ ਦਾ ਕ+ਤਲ, ਕਾਲੇ ਨੇ ਦਿੱਤਾ ਘਟਨਾ ਨੂੰ ਅੰਜਾਮ

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਹ ਨਾਲ ਨਵੀਆਂ ਖੇਤੀ ਤਕਨੀਕਾਂ ਅਪਣਾਉਣ ਅਤੇ ਆਮਦਨ ਵਿੱਚ ਹੋਰ ਵਾਧੇ ਲਈ ਖੇਤੀ ਅਧਾਰਿਤ ਸਹਾਇਕ ਧੰਦੇ ਅਪਣਾਉਣ। ਉਨ੍ਹਾਂ ਕਿਸਾਨਾਂ ਨੂੰ 0ਫਸਲੀ ਵਿਭਿੰਨਤਾ ਅਪਣਾਉਣ ਦੀ ਵੀ ਸਲਾਹ ਦਿੱਤੀ।ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਾਨੂੰ ਕੁਦਰਤੀ ਸੋਮੇ ਸੰਜ਼ਮ ਨਾਲ ਵਰਤਣੇ ਚਾਹੀਦੇ ਹਨ। ਇਸੇ ਲਈ ਇਹ ਕਿਸਾਨ ਮੇਲਾ ਸਾਨੂੰ ਕੁਦਰਤੀ ਸੋਮਿਆਂ ਦੇ ਚੰਗੇਰੇ ਰੱਖ-ਰਖਾਵ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਹਾਇਕ ਕਿੱਤਿਆਂ ਸਬੰਧੀ ਸਿਖਲਾਈਆਂ ਹਾਸਲ ਕਰਨ ਦੇ ਲਈ ਹਰ ਜਿਲ੍ਹੇ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਰਾਬਤਾ ਬਣਾਉਣਾ ਚਾਹੀਦਾ ਹੈ। ਮੇਲੇ ਦੌਰਾਨ ਵਿਧਾਇਕ ਸ. ਸੇਖੋਂ ਨੇ ਇੱਕ ਕਿਤਾਬ ਹਾੜੀ ਦੀਆਂ ਸਿਫਾਰਸ਼ਾਂ ਵੀ ਰਿਲੀਜ਼ ਕੀਤੀ। ਜਿਸ ਵਿੱਚ ਕਿਰਸਾਨੀ ਖੇਤੀਬਾੜੀ, ਤਕਨੀਕੀ, ਸੰਦਾਂ ਆਦਿ ਬਾਰੇ ਜਾਣਕਾਰੀ ਦਿੱਤੀ ਹੋਈ ਹੈ।

Ex DGP Sumedh Saini ਦੀਆਂ ਮੁਸ਼ਕਿਲਾਂ ਵਧੀਆਂ, Supreme Court ਨੇ FIR ਰੱਦ ਕਰਨ ਦੀ ਪਿਟੀਸ਼ਨ ਕੀਤੀ ਖ਼ਾਰਜ਼

ਪੀ.ਏ.ਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪਾਣੀ ਦੀ ਕਮੀ, ਜਲਵਾਯੂ ਪਰਿਵਰਤਨ ਅਤੇ ਘਟਦੀ ਖੇਤੀ ਆਮਦਨ ਦੇ ਮੌਜੂਦਾ ਸੰਕਟ ਤੋਂ ਕਿਸਾਨਾਂ ਨੂੰ ਨਿਜਾਤ ਦਿਵਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਪੀ.ਏ.ਯੂ ਦੁਆਰਾ 56 ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਗਏ ਪੀਆਰ 126 ਦੇ ਮੁਕਾਬਲੇ ਪ੍ਰਾਈਵੇਟ ਸੈਕਟਰ ਦੁਆਰਾ 4,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਗਏ ਝੋਨੇ ਦੇ ਬੀਜ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਰਾਜਾ ਹਰਿੰਦਰ ਸਿੰਘ ਸੀਡ ਫਾਰਮ ਫਰੀਦਕੋਟ ਦੇ 1,200 ਏਕੜ ਵਿੱਚ ਫੈਲੇ ਹੋਏ ਗੇਟਾਂ ਦੇ ਮੁੜ ਖੁੱਲ੍ਹਣ ਨਾਲ ਪੀਏਯੂ ਦਾ ਬੀਜ ਉਤਪਾਦਨ ਦੁੱਗਣਾ ਹੋ ਗਿਆ ਹੈ। ਉਦਮੀ ਵਿਕਾਸ ਰਾਹੀਂ ਪੰਜਾਬ ਨੂੰ ਆਤਮ-ਨਿਰਭਰ ਬਣਾਉਣ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਜਿਵੇਂ ਕਿ ਮੁੱਲ ਵਧਾਉਣ ਅਤੇ ਖੇਤੀ ਪ੍ਰੋਸੈਸਿੰਗ, ਖੁੰਬਾਂ ਦੀ ਕਾਸ਼ਤ, ਮੱਖੀਆਂ ਪਾਲਣ, ਪਸ਼ੂ ਪਾਲਣ ਆਦਿ ਨੂੰ ਅਪਣਾ ਕੇ ਆਮਦਨ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪੀਏਯੂ ਦੀਆਂ ਵਿਕਸਤ ਤਕਨੀਕਾਂ ਨਾਲ ਪਰਾਲੀ ਦਾ ਪ੍ਰਬੰਧਨ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੀ ਕਿਸਮ ਪੀਬੀਡਬਲਯੂ 826, ਜਾਵੀ ਕਿਸਮ ਓਐਲ 14 ਅਤੇ ਗੋਭੀਸਰਸਨ ਯੂਨੀਵਰਸਿਟੀ ਜੀਐਸਸੀ 7 ਦੀ ਖੇਤੀ ਵਿਭਿੰਨਤਾ ਲਈ ਕਰਨ ਲਈ ਕਿਹਾ।

ਆਮ ਆਦਮੀ ਕਲੀਨਿਕਾਂ ਦਾ ਨਵਾਂ ਕੀਰਤੀਮਾਨ, ਪਿਛਲੇ 2 ਸਾਲਾਂ ਦੌਰਾਨ 2 ਕਰੋੜ ਲੋਕਾਂ ਨੇ ਕਰਵਾਇਆ ਮੁਫ਼ਤ ਇਲਾਜ

ਨਵੀਆਂ ਸਿਫ਼ਾਰਸ਼ਾਂ ਨੂੰ ਉਜਾਗਰ ਕਰਦੇ ਹੋਏ, ਖੋਜ ਦੇ ਨਿਰਦੇਸ਼ਕ ਡਾ. ਏ.ਐਸ. ਢੱਟ ਨੇ ਕਣਕ ਦੀਆਂ ਨਵੀਆਂ ਵਿਕਸਤ ਫਸਲਾਂ ਦੀਆਂ ਕਿਸਮਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਪਾਹ, ਗੋਭੀਸਰਸਨ ਅਤੇ ਮਸਰਾਂ ਦੀ ਦਾਲ ਵਿੱਚ ਨਵੀਨਤਮ ਉਤਪਾਦਨ ਤਕਨੀਕਾਂ ਬਾਰੇ ਵੀ ਵਿਚਾਰ ਕੀਤਾ।ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ.ਐਮ.ਐਸ.ਭੁੱਲਰ ਨੇ ਪਤਵੰਤਿਆਂ ਅਤੇ ਕਿਸਾਨਾਂ ਦਾ ਸੁਆਗਤ ਕਰਦਿਆਂ ਖੇਤੀਬਾੜੀ ਭਾਈਚਾਰੇ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਇਸ ਨੂੰ ਪੀਏਯੂ ਦੀਆਂ ਵਿਕਸਤ ਫ਼ਸਲਾਂ ਦੀਆਂ ਕਿਸਮਾਂ ਅਤੇ ਖੇਤੀ ਤਕਨੀਕਾਂ ਵਿੱਚ ਵਿੱਚ ਸਿਖਲਾਈ ਪ੍ਰਾਪਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਹੁਨਰ ਦਾ ਸਨਮਾਨ ਬੇਰੁਜ਼ਗਾਰੀ ਦਾ ਇੱਕ ਜਵਾਬ ਹੈ। ਅਮਨਪ੍ਰੀਤ ਸਿੰਘ ਬਰਾੜ ਮੈਂਬਰ ਬੋਰਡ ਆਫ਼ ਮੈਨੇਜਮੈਂਟ ਪੀਏਯੂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਬੱਚਤ ਕਰਨ ਅਤੇ ਨੌਜਵਾਨਾਂ ਦੀ ਉਨ੍ਹਾਂ ਦੇ ਵਿਸ਼ਵਾਸ ਦਾ ਪ੍ਰਮਾਣ ਦੱਸਿਆ। ਉਨ੍ਹਾਂ ਨੇ ਕਿਸਾਨਾਂ, ਔਰਤਾਂ, ਪੜ੍ਹੇ-ਲਿਖੇ ਅਤੇ ਅਨਪੜ੍ਹ ਨੌਜਵਾਨਾਂ ਨੂੰ ਪੀਏਯੂ, ਲੁਧਿਆਣਾ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਸਥਿਤ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਖੇਤੀਬਾੜੀ ਨਾਲ ਸਬੰਧਤ ਉਦਯੋਗਾਂ ਖੇਤੀਬਾੜੀ ਵਿੱਚ ਰੁਚੀ ਨੂੰ ਸੁਰਜੀਤ ਕਰਨ ਦਾ ਸੱਦਾ ਦਿੱਤਾ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...