Bathinda News: ਬਠਿੰਡਾ ਜ਼ਿਲ੍ਹੇ ਦੇ ਕਸਬਾ ਭੁੱਚੋ ਮੰਡੀ ਵਿਖੇ ਬੀਤੀ ਦੇਰ ਰਾਤ ਇੱਕ ਪਟਵਾਰੀ ਦੇ ਹੋਏ ਕਤਲ ਮਾਮਲੇ ਵਿਚ ਪੁਲਿਸ ਦੇ ਹੱਥ ਕਾਫ਼ੀ ਸੁਰਾਗ ਲੱਗੇ ਹਨ। ਮ੍ਰਿਤਕ ਗੁਲਜ਼ਾਰ ਸਿੰਘ (68 ਸਾਲ) ਨੂੰ ਕਤਲ ਕਰਨ ਦੇ ਕਾਰਨਾਂ ਦਾ ਵੀ ਖੁਲਾਸਾ ਹੋਇਆ ਹੈ, ਜਿਸਦੇ ਵਿਚ ਕਾਤਲਾਂ ਦੀ ਨਿੱਜ਼ੀ ਰੰਜਿਸ਼ ਸਾਹਮਣੈ ਆਈ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿਚ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਜਦਕਿ ਦੂਜੇ ਨੂੰ ਵੀ ਗ੍ਰਿਫਤਾਰ ਕਰਨ ਲਈ ਜਦੋ-ਜਹਿਦ ਜਾਰੀ ਹੈ।
ਇਹ ਵੀ ਪੜ੍ਹੋ 👉Canada ‘ਚ ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ‘ਤੇ ਚੱਲੀਆਂ ਗੋ/ਲੀ/ਆਂ !
ਸੂਚਨਾ ਮੁਤਾਬਕ ਮ੍ਰਿਤਕ ਗੁਲਜ਼ਾਰ ਸਿੰਘ ਜੋਕਿ ਮਾਲ ਮਹਿਕਮੇ ਵਿਚੋਂ ਬਰਖਾਸਤ ਪਟਵਾਰੀ ਹੈ, ਦਾ ਦੋ ਨੌਜਵਾਨਾਂ ਨੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਇਸਦੇ ਲਈ ਮੁਲਜਮਾਂ ਵੱਲੋਂ ਮ੍ਰਿਤਕ ਤੱਕ ਪੁੱਜਣ ਲਈ ਪਹਿਲਾਂ ਲੱਗੇ ਹੋਏ ਤਿੰਨ ਦਰਵਾਜ਼ਿਆਂ ਨੂੰ ਤੋੜਿਆ ਗਿਆ। ਇਸ ਘਟਨਾ ਦਾ ਪਤਾ ਲੱਗਦੇ ਹੀ ਭੁੱਚੋਂ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਤੇ ਥੋੜੇ ਸਮੇਂ ਵਿਚ ਹੀ ਕਥਿਤ ਕਾਤਲਾਂ ਦੀ ਪਹਿਚਾਣ ਕਰਕੇ ਉਨ੍ਹਾਂ ਵਿਰੁਧ ਪਰਚਾ ਦਰਜ਼ ਕਰ ਲਿਆ।
ਇਹ ਵੀ ਪੜ੍ਹੋ 👉Punjab Police ਵੱਲੋਂ 10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ ਮੀਟਿੰਗ ਦੀ ਮੇਜ਼ਬਾਨੀ
ਪੁਲਿਸ ਸੂਤਰਾਂ ਮੁਤਾਬਕ ਧਰਮਵੀਰ ਸਿੰਘ ਵਾਸੀ ਨਿਉਰ ਅਤੇ ਮੰਗਲਜੀਤ ਸਿੰਘ ਵਾਸੀ ਗਿੱਦੜ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਮੁਢਲੀ ਜਾਂਚ ਮੁਤਾਬਕ ਮੁਲਜ਼ਮ ਤੇ ਮ੍ਰਿਤਕ ਇੱਕ ਦੂਜੇ ਨੁੰ ਆਪਸ ਵਿਚ ਜਾਣਦੇ ਸਨ ਤੇ ਮੁੱਖ ਮੁਲਜ਼ਮ ਧਰਮਵੀਰ ਸਿੰਘ ਦੀ ਅਪਣੀ ਘਰ ਵਾਲੀ ਨਾਲ ਅਣਬਣ ਹੋ ਗਈ ਸੀ ਤੇ ਉਸਨੁੰ ਸ਼ੱਕ ਸੀ ਕਿ ਬਰਖਾਸਤ ਪਟਵਾਰੀ ਗੁਲਜ਼ਾਰ ਸਿੰਘ ਨੇ ਉਸਦੀ ਘਰਵਾਲੀ ਨੂੰ ਸ਼ਹਿ ਦੇ ਕੇ ਕਿਸੇ ਹੋਰ ਦੇ ਨਾਲ ਅੱਗੇ ਤੋਰ ਦਿੱਤਾ। ਖੁਦ ਗੁਲਜ਼ਾਰ ਸਿੰਘ ਵੀ ਆਪਣੇ ਪ੍ਰਵਾਰ ਤੋਂ ਅਲੱਗ ਇਕੱਲਾ ਭੁੱਚੋਂ ਰਹਿੰਦਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਜਾਰੀ ਹੈ ਤੇ ਜਲਦੀ ਹੀ ਹੋਰ ਤੱਥ ਸਾਹਮਣੇ ਆ ਸਕਦੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




