ਬਠਿੰਡਾ, 22 ਜੂਨ: ਜਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਸ ਐਸ ਪੀ ਦੀਪਕ ਪਾਰੀਕ ਦੀ ਅਗਵਾਈ ਹੇਠ ਸੀਆਈਏ-2 ਅਤੇ ਥਾਣਾ ਕੋਤਵਾਲੀ ਦੀਆਂ ਪੁਲਿਸ ਪਾਰਟੀਆਂ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੌਰਾਨ ਸਥਾਨਕ ਸ਼ਹਿਰ ਦੇ ਇੱਕ ਬੈਂਕ ਵਿੱਚ ਚੋਰੀ ਦੀ ਅਸਫਲ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਦੋ ਘੰਟਿਆਂ ਵਿੱਚ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਕੱਲ ਸਥਾਨਕ ਬੱਸ ਸਟੈਂਡ ਦੇ ਨੇੜੇ ਯੈੱਸ ਬੈਂਕ ਵਿਚ ਚੋਰੀ ਕਰਨ ਦੀ ਕੋਸ਼ਿਸ ਕੀਤੀ ਗਈ ਸੀ। ਇਸ ਸਬੰਧ ਵਿੱਚ ਇੱਕ ਵਿਅਕਤੀ ‘ਤੇ ਮੁਕੱਦਮਾ ਨੰ:69 ਮਿਤੀ 22.06.2024 ਅ/ਧ 413,457,380,511,427, ਆਈ.ਪੀ.ਸੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਦਰਜ ਕੀਤਾ ਗਿਆ।
ਨਸ਼ਿਆਂ ਵਿਰੁੱਧ ਮੁਹਿੰਮ: ਬਠਿੰਡਾ ਪੁਲਿਸ ਦੀ ਰਹਿਨੁਮਾਈ ਹੇਠ ਐਂਟੀ ਡਰੱਗ ਕ੍ਰਿਕਟ ਲੀਗ ਸ਼ੁਰੂ
ਜਿਸ ਵਿਚ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਹੋਈ। ਡੀ.ਐੱਸ.ਪੀ ਇੰਨਵੈਸਟੀਗੇਸ਼ਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੇ ਏਰੀਏ ਯੈੱਸ ਬੈਂਕ ਨੇੜੇ ਬੱਸ ਸਟੈਂਡ ਬਠਿੰਡਾ ਵਿਖੇ ਚੋਰੀ ਕਰਨ ਦੀ ਕੋਸ਼ਿਸ ਨੂੰ ਟਰੇਸ ਕਰਨ ਲਈ ਬਠਿੰਡਾ ਪੁਲਿਸ ਵੱਲੋਂ ਟੈਕਨੀਕਲ ਅਧਾਰ ‘ਤੇ ਸੀ.ਆਈ.ਏ ਸਟਾਫ-2 ਅਤੇ ਥਾਣਾ ਕੋਤਵਾਲੀ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਸੀ.ਸੀ.ਟੀ.ਵੀ ਕੈਮਰਿਆ ਦੀ ਫੁਟੇਜ ਅਤੇ ਖੁਫੀਆ ਸੋਰਸਾਂ ਦੇ ਆਧਾਰ ‘ਤੇ ਕਥਿਤ ਦੋਸ਼ੀ ਨੂੰ ਬਸਤੀ ਬੀੜ ਤਲਾਬ ਬਸਤੀ ਤੋਂ ਕਾਬੂ ਕੀਤਾ ਗਿਆ। ਕਥਿਤ ਦੋਸ਼ੀ ਦੀ ਪਛਾਣ ਬਿੰਟਾ ਸਿੰਘ ਉਰਫ ਭਿੰਦਾ ਵਾਸੀ ਬੀੜ ਤਲਾਬ ਬਸਤੀ ਨੰਬਰ:2 ਵਜੋ ਹੋਈ ਹੈ। ਮੁਢਲੀ ਜਾਂਚ ਮੁਤਾਬਕ ਕਥਿਤ ਦੋਸ਼ੀ ਵਿਰੁੱਧ ਪਹਿਲਾਂ ਵੀ ਮੁਕੱਦਮੇ ਦਰਜ ਹਨ।