👉ਜੈਪੁਰ ਤੋਂ ਆਏ ਅਦਾਕਾਰਾਂ ਦੇ ਕੀਤੀ ਸੰਗੀਤਕ ਨਾਟਕ ਦੀ ਪੇਸ਼ਕਾਰੀ
Bathinda News:ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਅਤੇ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਚੱਲ ਰਹੇ 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਨਾਟਕ ‘ਆਸਮਾਨ ਜੋਗੀ’ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਖੇਡਿਆ ਗਿਆ। ਵਿਜੇਦੇਵ ਦੇਥਾ ਵੱਲੋਂ ਲਿਖੇ ਇਸ ਨਾਟਕ ਨੂੰ ਰੰਗ ਮਸਤਾਨੇ ਜੈਪੁਰ ਦੀ ਟੀਮ ਨੇ ਸਾਵਨ ਕੁਮਾਰ ਜਾਂਗੀਰ ਦੇ ਤਕਨੀਕੀ ਨਿਰਦੇਸ਼ਨ ਹੇਠ ਪੇਸ਼ ਕੀਤਾ। ਨਾਟਕ ਦੇ ਸਲਾਹਕਾਰ ਅਭਿਸ਼ੇਕ ਮੁਦਗਲ ਸਨ। ਨਾਟਕ ਵਿੱਚ ਦਰਸਾਇਆ ਗਿਆ ਕਿ ਕਾਮ ਤ੍ਰਿਪਤੀ ਦੀ ਕੋਈ ਸੀਮਾ ਨਹੀਂ ਹੈ ਅਤੇ ਅਸਲ ਤ੍ਰਿਪਤੀ ਮਨ ਦੀ ਤ੍ਰਿਪਤੀ ਹੈ। ਇਸ ਸੰਗੀਤਕ ਨਾਟਕ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਦੇ ਪੱਧਰ ਦੀਆਂ ਨਾਟ-ਜੁਗਤਾਂ ਨੂੰ ਵਰਤਿਆ ਗਿਆ ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਪਾਤਰਾਂ ਦਾ ਅਭਿਨੈ ਵੀ ਸ਼ਾਨਦਾਰ ਰਿਹਾ।14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਸਤਿਕਾਰਿਤ ਮਹਿਮਾਨਾਂ ਵਜੋਂ ਸ਼੍ਰੀ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ, ਸ਼੍ਰੀ ਰਜਿੰਦਰ ਮਿੱਤਲ ਐਮ.ਡੀ. ਮਿੱਤਲ ਗਰੁੱਪ ਆਫ ਇੰਡਸਟਰੀਜ਼, ਸ਼੍ਰੀ ਸੁੱਖੀ ਬਾਠ ਉੱਘੇ ਸਮਾਜ ਸੇਵੀ ਤੇ ਸੰਸਥਾਪਕ ਪੰਜਾਬੀ ਭਵਨ ਸਰੀ ਕਨੇਡਾ ਅਤੇ ਡਾ. ਪਰਮਪ੍ਰੀਤ ਨਾਗਪਾਲ ਡਾਇਰੈਕਟਰ ਹੈੱਡ ਨਾਗਪਾਲ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸੈਂਟਰ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ Bathinda ‘ਚ ਘਰ ਬੈਠੀ ਔਰਤ ਦੀਆਂ ਬਾਲੀਆਂ ਪੁੱਟਣ ਵਾਲਾ ਮੁਲਜ਼ਮ ਕੁੱਝ ਹੀ ਘੰਟਿਆਂ ‘ਚ ਕਾਬੂ
ਨਾਟਿਅਮ ਦੇ ਸਰਪ੍ਰਸਤ ਡਾ.ਕਸ਼ਿਸ਼ ਗੁਪਤਾ ਅਤੇ ਡਾ. ਪੂਜਾ ਗੁਪਤਾ ਸਾਂਝੇ ਤੌਰ ‘ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਬੋਲਦਿਆਂ ਸ਼੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਨਾਟਿਅਮ ਪੰਜਾਬ ਦੇ ਇਸ ਨਾਟ-ਉਤਸਵ ਨੂੰ ਸਫ਼ਲ ਬਣਾਉਣ ਵਿੱਚ ਹਰ ਸੰਭਵ ਯਤਨ ਕਰ ਰਹੇ ਹਨ। ਉਨ੍ਹਾਂ ਨਾਟਿਅਮ ਪੰਜਾਬ ਨੂੰ ਇਸ ਸਾਲ ਤੇ ਆਉਂਦੇ ਸਾਲਾਂ ਵਿੱਚ ਨਿਗਮ ਵੱਲੋਂ ਵਿੱਤੀ ਛੋਟ ਦੇਣ ਦਾ ਵਾਅਦਾ ਵੀ ਕੀਤਾ। ਸ਼੍ਰੀ ਰਜਿੰਦਰ ਮਿੱਤਲ ਨੇ ਇਹ ਕਹਿੰਦੇ ਹੋਏ ਭਰੋਸਾ ਦਿਵਾਇਆ ਕਿ ਨਾਟਿਅਮ ਜਿਸ ਕਲਾ ਜ਼ਿੰਦਾ ਰੱਖ ਰਿਹਾ ਉਸ ਨੂੰ ਉਨ੍ਹਾਂ ਦੇ ਮਿੱਤਲ ਗਰੁੱਪ ਵੱਲੋਂ ਪੱਕੀ ਵਿੱਤੀ ਮਦਦ ਦਿੱਤੀ ਜਾਵੇਗੀ। ਸ਼੍ਰੀ ਸੁਖੀ ਬਾਠ ਨੇ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਨਾਟ-ਕਲਾ ਨਾਲ ਜੋੜ ਕੇ ਨਾਟਿਅਮ ਬੜਾ ਹੀ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਡਾ. ਪਰਮਪ੍ਰੀਤ ਨਾਗਪਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨਾਗਪਾਲ ਗਰੁੱਪ ਹਮੇਸ਼ਾ ਹੀ ਨਾਟਿਅਮ ਗਰੁੱਪ ਦੇ ਹਰ ਕਾਰਜ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਖੜਾ ਰਹੇਗਾ।ਅੰਤ ਵਿੱਚ ਨਾਟਿਅਮ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ 15 ਦਿਨਾਂ ਇਸ ਨਾਟ-ਉਤਸਵ ਵਿੱਚ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਲਈ ਅਪੀਲ ਕੀਤੀ ।
ਇਹ ਵੀ ਪੜ੍ਹੋ Bathinda AIIMS ‘ਚ ਨਵੀਂ ਆਈ ਸਕਿਊਰਟੀ ਕੰਪਨੀ ਵੱਲੋਂ 55 ਗਾਰਡਾਂ ਨੂੰ ਹਟਾਉਣ ਦਾ ਮਾਮਲਾ ਭੜਕਿਆ, ਲੱਗਿਆ ਧਰਨਾ
ਨਾਟ-ਉਤਸਵ ਦੌਰਾਨ 7:00 ਤੋਂ 7:40 ਤੱਕ ਓਪਨ ਮਾਈਕ ਅਤੇ ਇਸ ਤੋਂ ਬਾਅਦ 7:40 ‘ਤੇ ਨਾਟਕ ਸ਼ੁਰੂ ਹੋਵੇਗਾ। ਇਸ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰਨਗੀਆਂ ਅਤੇ ਹਰ ਨਾਟਕ ਦਾ ਰੰਗ ਵੇਖਣਯੋਗ ਹੋਵੇਗਾ। ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਅਤੇ ਸ਼੍ਰੀ ਗੁਰਮੀਤ ਧੀਮਾਨ ਨੇ ਸਾਂਝੇ ਰੂਪ ‘ਚ ਨਿਭਾਈ ਨੇ।ਇਸ ਦੌਰਾਨ ਐਮ.ਆਰ.ਐਸ.ਪੀ.ਟੀ.ਯੂ ਦੇ ਰਜਿਸਟਰਾਰ ਸ. ਗੁਰਿੰਦਰਪਾਲ ਸਿੰਘ ਬਰਾੜ,ਨਾਟਿਅਮ ਦੇ ਪ੍ਰਧਾਨ ਰਿੰਪੀ ਕਾਲੜਾ, ਈਵੈਂਟ ਕੋਆਰਡੀਨੇਟਰ ਗੁਰਨੂਰ ਸਿੰਘ,ਆਰ. ਪੀ. ਸੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰਿੰਸੀਪਲ ਡਾ. ਜਸਪਾਲ ਰੋਮਾਣਾ,ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵਿੱਚੋਂ ਜਸਪਾਲ ਮਾਨਖੇੜਾ,ਅਮਰਜੀਤ ਜੀਤ, ਲੱਛਮਣ ਮਲੂਕਾ,ਮਲਕੀਤ ਸਿੰਘ ਮਛਾਣਾ ਅਤੇ ਹਰਦੀਪ ਤੱਗੜ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


