ਪੁਲਿਸ ਨੇ ਪਿਛਲੇ ਦਿਨੀ 100 ਫੁੱਟੀ ਰੋਡ ਤੇ ਇੱਕ ਵਿਅਕਤੀ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ 5 ਵਿਅਕਤੀਆਂ ਨੂੰ ਕੀਤਾ ਕਾਬੂ

0
138

Bathinda News:ਅਮਨੀਤ ਕੌਡਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਅਨਸਾਰ ਨਰਿੰਦਰ ਐਸ ਪੀ ਦੀ ਰਹਿਨੁਮਾਨੀ ਹੇਠ ਮਨਜੀਤ ਸਿੰਘ ਡੀ.ਐਸ.ਪੀ. ਪੀ ਬੀ ਆਈ /ਡੀਟੈਕਟਿਵ ਦੀ ਅਗਵਾਈ ਵਿੱਚ ਇਲਾਕਾ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਥਾਣਾ ਸਿਵਲ ਬਠਿੰਡਾ ਵਿਖੇ ਮਿਤੀ 2-2-2025 ਨੂੰ ਜਸਦੀਪ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਵਾਰਡ ਨੰਬਰ 3 ਗੋਨਿਆਣਾ ਮੰਡੀ ਜਿਲ੍ਹਾ ਬਠਿੰਡਾ 100 ਫੁੱਟੀ ਤੋ ਰੋਡ ਪਰ ਘੇਰਕੇ ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਜੰਡਾਵਾਲਾ, ਮਨਪ੍ਰੀਤ ਸਿੰਘ ਦੰਦੀਵਾਲ ,ਕਰਨ ਢਿੱਲੋ, ਸਾਬੂ ਵਾਸੀ ਗੋਨਿਆਣਾ ਮੰਡੀ ਨੇ ਸੋਨਾ ਸਿੰਘ ਵਾਸੀ ਜੰਡਾ ਵਾਲਾ ਦੀ ਸਹਿ ਪਰ ਆਪਣੇ ਹੋਰ 7/8 ਨਾਮਲੂੰਮ ਵਿਅਕਤੀਆ ਨਾਲ ਮਿਲ ਕੇ ਕੁਹਾੜੀਆ ਅਤੇ ਹੋਰ ਖਤਰਨਾਕ ਹਥਿਆਰਾਂ ਨਾਲ ਕੁੱਟਮਾਰ ਕਰਕੇ ਜਸਦੀਪ ਸਿੰਘ ਨੂੰ ਜਖਮੀ ਕੀਤਾ ਸੀ, ਜਿਸਤੇ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਜਸਦੀਪ ਸਿੰਘ ਉਕਤ ਦੇ ਬਿਆਨ ਪਰ ਉਕਤਾਨ ਦੋਸੀਆਨ ਖਿਲਾਫ ਮੁਕੱਦਮਾ ਨੰਬਰ 14 ਮਿਤੀ 02-02-2025 ਅ/ਧ 109, 118(2), 126(2), 191(3), 190, 61(2), 324(4) BNS ਥਾਣਾ ਸਿਵਲ ਲਾਈਨ ਦਰਜ ਰਜਿਸਰ ਕੀਤਾ ਸੀ।

ਇਹ ਵੀ ਪੜ੍ਹੋ  Delhi Assembly Election 2025 ; ਰੁਝਾਨਾਂ ਦੇ ਵਿੱਚ BJP ਅੱਗੇ, AAP ਦੂਜੇ ਨੰਬਰ ‘ਤੇ

ਉਕਤ ਵਾਰਦਾਤ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।ਜਿਸਤੇ ਮੁਦੱਈ ਮੁਕੱਦਮਾ ਦੇ ਤਰਮੀਮਾ ਬਿਆਨ ਪਰ ਮਿਤੀ 6-2-2025 ਨੂੰ ਰਾਹੀ ਰਪਟ ਨੰਬਰ 25 ਮਿਤੀ 6-2-2025 ਰਾਹੀ ਸਿਕੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਮਹਿਮਾ ਸਰਜਾ ਜਿਲ੍ਹਾ ਬਠਿੰਡਾ, ਗੁਰਪੰਥ ਸਿੰਘ ਪੁੱਤਰ ਗੁਰਮੇਜ ਸਿੰਘ ਪੁੱਤਰ ਵਾਸੀ ਕੋਠੇ ਨਾਥੇਆਣਾ ਜਿਲ੍ਹਾ ਬਠਿੰਡਾ ਅਤੇ 3 ਹੋਰਾਂ ਨੂੰ ਮੁਕੱਦਮਾ ਉਕਤ ਵਿੱਚ ਦੋਸ਼ੀ ਨਾਮਜਦ ਕਰਕੇ ਸੀ.ਆਈ.ਏ ਸਟਾਫ-1 ਬਠਿੰਡਾ ਅਤੇ ਥਾਣਾ ਸਿਵਲ ਲਾਈਨ ਬਠਿੰਡਾ ਦੀ ਟੀਮ ਨੇ ਸਾਝੇ ਅਪ੍ਰੇਸ਼ਨ ਦੋਰਾਨ ਮਿਤੀ 6-2-2025 ਨੂੰ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਗੁਰਸੇਵਕ ਸਿੰਘ ਵਾਸੀ ਜੰਡਾਂਵਾਲਾ ਜਿਲ੍ਹਾ ਬਠਿੰਡਾ ਉਮਰ ਕਰੀਬ 24 ਸਾਲ, ਮਨਪ੍ਰੀਤ ਸਿੰਘ ਉਰਫ ਦੰਦੀਵਾਲ ਪੁੱਤਰ ਅੱਛਰ ਸਿੰਘ ਵਾਸੀ ਕੋਠੇ ਸੰਧੂਆ ਵਾਲੇ ਜਿਲ੍ਹਾ ਬਠਿੰਡਾ ਉਮਰ ਕਰੀਬ 28 ਸਾਲ, ਕਰਨਵੀਰ ਸਿੰਘ ਉਰਫ ਕਰਨ ਢਿਲੋ ਪੁੱਤਰ ਗੁਰਪਾਲ ਸਿੰਘ ਵਾਸੀ ਜੰਡਵਾਲਾ ਤਹਿ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਉਮਰ ਕਰੀਬ 19 ਸਾਲ ਅਤੇ ਗੁਰਪੰਥ ਸਿੰਘ ਪੁੱਤਰ ਗੁਰਮੇਜ ਸਿੰਘ ਪੁੱਤਰ ਵਾਸੀ ਕੋਠੇ ਨਾਥੇਆਣਾ ਜਿਲ੍ਹਾ ਬਠਿੰਡਾ ਉਮਰ ਕਰੀਬ 20 ਸਾਲ

ਇਹ ਵੀ ਪੜ੍ਹੋ  Delhi Assembly Election 2025: ਮੁੜ ਮੁਕਾਬਲੇ ਵਿਚ ਆਈ AAP

ਗ੍ਰਿਫਤਾਰ ਕਰਕੇ ਜਿਹਨਾ ਪਾਸੋ ਮੁਦੱਈ ਮੁਕੱਦਮਾ ਦੀ ਕੁੱਟਮਾਰ ਕਰਨ ਸਮੇ ਵਰਤੇ ਹਥਿਆਰ 2 ਕੁਹਾੜੀਆ ,2 ਡਾਗਾਂ ਅਤੇ ਇਕ ਗੱਡੀ ਨੰਬਰੀ ਗੱਡੀ ਨੰਬਰੀ ਧਲ਼-3-ਛਭਓ-0903 ਹੋਂਡਾ ਸਿਟੀ ਬਰਾਮਦ ਕਰਕੇ ਦੋਸ਼ੀਆਨ ਨੂੰ ਮਿਤੀ 7-2-2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਿਤੀ 10-2-2025 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਅਤੇ ਅੱਜ ਸੀ.ਆਈ.ਏ ਸਟਾਫ-1 ਬਠਿੰਡਾ ਦੋਰਾਨ ਤਫਤੀਸ਼ ਸਿਕੰਦਰ ਸਿੰਘ ਪੁਤਰ ਗੁਲਾਬ ਸਿੰਘ ਵਾਸੀ ਮਹਿਮਾ ਸ਼ਰਜਾ ਜਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।ਰੰਜਿਸ ਦੀ ਵਜ੍ਹਾ ਇਹ ਹੈ ਕਿ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਗੁਰਸੇਵਕ ਸਿੰਘ ਵਾਸੀ ਜੰਡਾਂਵਾਲਾ ਜਿਲ੍ਹਾ ਬਠਿੰਡਾ ਦੀ ਜਸਦੀਪ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਵਾਰਡ ਨੰਬਰ 3 ਗੋਨਿਆਣਾ ਮੰਡੀ ਜਿਲ੍ਹਾ ਬਠਿੰਡਾ ਨਾਲ ਪੁਰਾਣਾ ਲੜਾਈ ਝਗੜਾ ਚੱਲਦਾ ਆ ਰਿਹਾ ਹੈ। ਇਸੇ ਵਜ੍ਹਾ ਕਰਕੇ ਹੀ ਲਵਪ੍ਰੀਤ ਸਿੰਘ ਨੇ ਆਪਣੇ ਸਾਥੀਆ ਨਾਲ ਮਿਲ ਕੇ ਜਸਦੀਪ ਸਿੰਘ ਦੀ ਕੁੱਟਮਾਰ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here