ਝੂਠਾ ਪੁਲਿਸ ਮੁਕਾਬਲਾ ਬਣਾ ਕੇ ਦੋ ਨੌਜਵਾਨਾਂ ਨੂੰ ਮਾਰਨ ਵਾਲ ਪੁਲਿਸ ਅਫ਼ਸਰਾਂ ਨੂੰ ਹੋਈ ਉਮਰਕੈਦ

0
399
+1

Punjab News: ਅੱਤਵਾਦ ਦੇ ਦੌਰਾਨ ਤਰੱਕੀਆਂ ਲੈਣ ਲਈ ਬੇਦੋਸ਼ੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੀ ਇੱਕ ਹੋਰ ਕਹਾਣੀ ਦਾ ਪਰਦਾਫ਼ਾਸ ਕਰਦਿਆਂ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਮੰਗਲਵਾਰ ਨੂੰ ਦੋ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਐਸਐਚਓ ਮਜੀਠਾ ਪੁਰਸ਼ੋਤਮ ਸਿੰਘ ਅਤੇ ਏਐਸਆਈ ਗੁਰਭਿੰਦਰ ਸਿੰਘ ਨੇ 1992 ਵਿੱਚ ਅੰਮ੍ਰਿਤਸਰ ਵਿੱਚ ਹੋਏ ਬਲਦੇਵ ਸਿੰਘ ਉਰਫ਼ ਦੇਬਾ ਅਤੇ ਕੁਲਵੰਤ ਸਿੰਘ ਦਾ ਝੂਠਾ ਮੁਕਾਬਲਾ ਬਣਾ ਦਿੱਤਾ ਸੀ। ਹਾਲਾਂਕਿ ਇਸ ਮਾਮਲੇ ਵਿਚ ਅਦਾਲਤ ਨੇ ਕੇਸ ’ਚ ਮੁਲਜਮ ਰਹੇ ਇੰਸਪੈਕਟਰ ਚਮਨ ਲਾਲ ਅਤੇ ਡੀਐੱਸਪੀ ਐੱਸਐੱਸ ਸਿੱਧੂ ਨੂੰ ਸ਼ੱਕ ਦੇ ਆਧਾਰ ’ਤੇ ਬਰੀ ਕਰ ਦਿੱਤਾ ਹੈ। ਇਸਤੋਂ ਇਲਾਵਾ ਇਸ ਕੇਸ ਵਿਚ ਕੁੱਝ ਹੋਰ ਮੁਲਜ਼ਮ ਪੁਲਿਸ ਮੁਲਾਜਮਾਂ ਦੀ ਚੱਲਦੇ ਕੇਸ ਦੌਰਾਨ ਹੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ  Ex CM ਚਰਨਜੀਤ ਸਿੰਘ ਚੰਨੀ ਨੇ ਮਰਹੂਮ ਪ੍ਰਧਾਨ ਮੰਤਰੀ ਲਈ ਮੰਗਿਆ ‘ਭਾਰਤ ਰਤਨ’

ਮਰਨ ਵਾਲਿਆਂ ਵਿਚ ਇੱਕ 16 ਸਾਲਾਂ ਗਭਰੇਟ ਵੀ ਸ਼ਾਮਲ ਸੀ, ਜਿਸਨੇ ਹਾਲੇ ਜਵਾਨੀ ਦੇ ਵਿਚ ਪੈਰ ਹੀ ਧਰਿਆ ਸੀ ਪ੍ਰੰਤੂ ਇੰਨ੍ਹਾਂ ਜਾਲਮ ਪੁਲਿਸ ਅਫ਼ਸਰਾਂ ਨੇ ਫ਼ੀਤੀਆ ਲਗਾਉਣ ਦੇ ਲਈ ਉਸਦਾ ਵੀ ਬੇਰਹਿਮੀ ਨਾਲ ਕੋਹ-ਕੋਹ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਨੌਜਵਾਨਾਂ ਦੇ ਪ੍ਰਵਾਰਾਂ ਵੱਲੋਂ ਇਨਸਾਫ਼ ਲੈਣ ਦੇ ਲਈ ਲਗਾਤਾਰ 32 ਸਾਲ ਤੱਕ ਸੰਘਰਸ਼ ਕੀਤਾ ਗਿਆ ਤੇ ਅਖ਼ੀਰ ਹੁਣ ਉਨ੍ਹਾਂ ਨੂੰ ਇਸਦਾ ਫ਼ਲ ਮਿਲਿਆ ਹੈ। ਇਸ ਕੇਸ ਵਿਚ ਦੇਸ ਦੀ ਸਰਬਉਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ 1995 ਵਿੱਚ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਬਲਦੇਵ ਸਿੰਘ ਉਰਫ਼ ਦੇਬਾ ਨੂੰ 6 ਅਗਸਤ 1992 ਨੂੰ ਐਸਆਈ ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਤਤਕਾਲੀ ਐਸਐਚਓ ਪੀਐਸ ਛੇਹਰਟਾ ਦੀ ਅਗਵਾਈ ਵਿੱਚ ਇੱਕ ਪੁਲਿਸ ਪਾਰਟੀ ਨੇ ਪਿੰਡ ਬਾਸਰਕੇ ਭੈਣੀ ਤੋਂ ਉਸਦੇ ਘਰ ਤੋਂ ਚੁੱਕਿਆ ਸੀ।

ਇਹ ਵੀ ਪੜ੍ਹੋ  State Bank ‘ਚ ਹੋਏ ਕਰੋੜਾਂ ਦੇ ਘਪਲੇ ਦੇ ਦੋ ਮੁਲਜ਼ਮ Vigilance ਵੱਲੋਂ ਗਿਰਫ਼ਤਾਰ

ਇਸੇ ਤਰ੍ਹਾਂ ਲਖਵਿੰਦਰ ਸਿੰਘ ਉਰਫ਼ ਲੱਖਾ ਫੋਰਡ ਵਾਸੀ ਪਿੰਡ ਸੁਲਤਾਨਵਿੰਡ ਨੂੰ ਵੀ 12 ਸਤੰਬਰ 1992 ਨੂੰ ਐਸ.ਆਈ ਗੁਰਭਿੰਦਰ ਸਿੰਘ, ਤਤਕਾਲੀ ਐਸਐਚਓ ਪੀਐਸ ਮਜੀਠਾ ਪਰਸ਼ੋਤਮ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਕੁਲਵੰਤ ਸਿੰਘ ਨਾਮਕ ਵਿਅਕਤੀ ਸਮੇਤ ਉਸ ਦੇ ਪ੍ਰੀਤ ਨਗਰ ਅੰਮ੍ਰਿਤਸਰ ਤੋਂ ਕਿਰਾਏ ਦੇ ਮਕਾਨ ਵਿੱਚੋਂ ਫੜਿਆ ਸੀ ਅਤੇ ਬਾਅਦ ਵਿਚ ਦੋਨਾਂ ਨੂੰ ਇੱਕ ਮੰਤਰੀ ਦੇ ਪੁੱਤਰ ਦੇ ਕਤਲ ਕੇਸ ਵਿੱਚ ਫਸਾ ਦਿੱਤਾ ਸੀ। ਇੰਨ੍ਹਾਂ ਦੋਨਾਂ ਦਾ 13.9.1992 ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਮੁਕਾਬਲੇ ਦੀ ਕਹਾਣੀ ਇੰਨ੍ਹਾਂ ਕੋਲੋਂ ਹਥਿਆਰਾਂ ਤੇ ਗੋਲੀ ਸਿੱਕਾ ਦੀ ਬਰਾਮਦਗੀ ਲਈ ਲਿਜਾਂਦੇ ਸਮੇਂ ਦਿਖ਼ਾਈ ਸੀ। ਸੀਬੀਆਈ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਅਦਾਲਤ ਵਿਚ ਚਾਰਜ਼ਸੀਟ ਪੇਸ਼ ਕਰ ਦਿੱਤੀ ਸੀ ਤੇ ਇਸ ਕੇਸ ਵਿਚ ਕੁੱਲ 32 ਗਵਾਹ ਬਣਾਏ ਸਨ ਪ੍ਰੰਤੂ ਅਦਾਲਤ ਵਿਚ ਸਿਰਫ਼ 19 ਹੀ ਭੁਗਤੇ ਸਨ। ਇਸਤੋਂ ਇਲਾਵਾ ਚੱਲਦੇ ਮੁਕੱਦਮੇ ਦੌਰਾਨ ਮੁਲਜ਼ਮ ਹਰਭਜਨ ਸਿੰਘ, ਮਹਿੰਦਰ ਸਿੰਘ, ਪੁਰਸ਼ੋਤਮ ਲਾਲ, ਮੋਹਨ ਸਿੰਘ ਅਤੇ ਜੱਸਾ ਸਿੰਘ ਦੀ ਵੀ ਮੌਤ ਹੋ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

+1

LEAVE A REPLY

Please enter your comment!
Please enter your name here