AAP Leader Arrested: ਸਿਆਸੀ ਮਾਹੌਲ ਗਰਮ, ਪੁਲਿਸ ਨੇ ਚੁੱਕਿਆ ਆਮ ਆਦਮੀ ਪਾਰਟੀ ਦਾ ਆਗੂ

Date:

spot_img

AAP Leader Arrested: ਸਿਆਸੀ ਮਾਹੌਲ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਆਮ ਆਦਮੀ ਪਾਰਟੀ ਨਾਲ ਜੁੜੇ ਇੱਕ ਵੱਡੇ ਆਗੂ ਦੀ ਗ੍ਰਿਫ਼ਤਾਰੀ ਦੀ ਖਬਰ ਸਾਹਮਣੇ ਆਈ। ਇਸ ਮਾਮਲੇ ਨੇ ਰਾਜਨੀਤਿਕ ਗਲਿਆਰੀਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਾਣਕਾਰੀ ਮੁਤਾਬਕ ਫਰੀਦਾਬਾਦ ਦੇ ਸਰਾਏ ਖਵਾਜਾ ਥਾਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਪਾਰ ਬੋਰਡ ਦੇ ਪ੍ਰਧਾਨ ਅਮਨ ਗੋਇਲ ਨੂੰ ਜ਼ਮੀਨ ਹੜੱਪਣ ਅਤੇ ਦਸਤਾਵੇਜ਼ਾਂ ਵਿੱਚ ਜਾਲਸਾਜ਼ੀ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਨੂੰ ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਪੁੱਛਗਿੱਛ ਲਈ ਦੋ ਦਿਨਾਂ ਦਾ ਰਿਮਾਂਡ ਮਨਜ਼ੂਰ ਕਰ ਦਿੱਤਾ।

ਇਹ ਵੀ ਪੜ੍ਹੋ 👉 Amritsar News: Punjab Police ਨੇ MP Amritpal Singh Khalasa ਵਿਰੁਧ ਅਦਾਲਤ ਵਿਚ ਪੇਸ਼ ਕੀਤਾ ਚਲਾਨ

ਪੁਲਿਸ ਦੇ ਅਨੁਸਾਰ ਇਹ ਪੂਰਾ ਵਿਵਾਦ ਸੈਕਟਰ-35 ਦੇ ਪਲਾਟ ਨੰਬਰ 71 ਨਾਲ ਸੰਬੰਧਿਤ ਹੈ। ਦਿੱਲੀ ਦੀ ਰਹਿਣ ਵਾਲੀ ਮਾਲਾ ਸ਼ਰਮਾ ਕੋਲ ਇਸ ਪਲਾਟ ਦੀ ਅਸਲ ਰਜਿਸਟ੍ਰੇਸ਼ਨ ਮੌਜੂਦ ਸੀ, ਜਦਕਿ ਬਾਅਦ ਵਿੱਚ ਅਮਨ ਗੋਇਲ ਨੂੰ ਇੱਕ ਪ੍ਰਮਾਣਿਤ ਕਾਪੀ ਦੇ ਆਧਾਰ ‘ਤੇ ਇਹ ਜ਼ਮੀਨ ਵੇਚੇ ਜਾਣ ਦਾ ਦਾਅਵਾ ਕੀਤਾ ਗਿਆ। ਇਹ ਮਾਮਲਾ ਕਈ ਸਾਲਾਂ ਤੱਕ ਅਦਾਲਤਾਂ ਵਿੱਚ ਚੱਲਦਾ ਰਿਹਾ ਅਤੇ ਸੈਸ਼ਨ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਫੈਸਲੇ ਮਾਲਾ ਸ਼ਰਮਾ ਦੇ ਹੱਕ ਵਿੱਚ ਆਏ।

ਇਹ ਵੀ ਪੜ੍ਹੋ 👉 Amritsar News : ਅੰਮ੍ਰਿਤਸਰ ਵਿੱਚ ਨਾਰਕੋ ਤਸਕਰੀ ਨੈੱਟਵਰਕ ਨਾਲ ਜੁੜਿਆ ਵਿਅਕਤੀ 6 ਕਿਲੋ ਹੈਰੋਇਨ ਸਮੇਤ ਕਾਬੂ

ਥਾਣਾ ਇੰਚਾਰਜ ਰਾਕੇਸ਼ ਮੁਤਾਬਕ ਕਾਨੂੰਨੀ ਹਾਰ ਤੋਂ ਬਾਅਦ ਵੀ ਅਮਨ ਗੋਇਲ ਨੇ ਆਪਣੇ ਸਾਥੀ ਜਿਤੇਂਦਰ ਪਰਾਸ਼ਰ ਨਾਲ ਮਿਲ ਕੇ ਪਲਾਟ ‘ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਇੱਕ ਕਥਿਤ ਜਾਅਲੀ ਐਗ੍ਰੀਮੈਂਟ ਤਿਆਰ ਕਰਵਾਇਆ ਗਿਆ, ਜਿਸ ਵਿੱਚ 2024 ਦੀ ਥਾਂ 2023 ਦੀ ਮਿਤੀ ਦਰਜ ਕੀਤੀ ਗਈ ਸੀ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

World Bicycle Day; ਸਬੰਧੀ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਸਾਈਕਲ ਰੈਲੀ

👉ਮਹਿਲਾਵਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨ ਅਤੇ ਸਿਹਤਮੰਦ ਜੀਵਨਸ਼ੈਲੀ...

Moga Police ਵੱਲੋਂ ਹਥਿਆਰਾਂ ਦੀ ਨੋਕ ‘ਤੇ ਮੋਟਰਸਾਈਕਲ ਲੁੱਟਣ ਵਾਲੇ 3 ਮੁਲਜ਼ਮ ਕਾਬੂ

Moga News: Moga Police ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ...