ਬੀੜ ਤਲਾਬ ਬਸਤੀ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਕੀਤੀ ਧਿਆਨ ਦੇਣ ਦੀ ਅਪੀਲ
ਬਠਿੰਡਾ, 18 ਜੁਲਾਈ: ਪਿੰਡ ਬੀੜ ਤਲਾਬ ਅਤੇ ਇਸਦੇ ਨਾਲ ਲੱਗਦੀਆਂ ਬਸਤੀਆਂ ਨੂੰ ਸ਼ਹਿਰ ਦੇ ਨਾਲ ਜੋੜਦੀ ਸੜਕ ਦਾ ਮੰਦੜਾ ਹਾਲ ਹੋਣ ਕਾਰਨ ਇਸ ਖੇਤਰ ਵਿਚ ਰਹਿਣ ਵਾਲੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਇਸ ਇਲਾਕੇ ਵਿਚ ਜਿਆਦਾਤਰ ਗਰੀਬ ਤੇ ਅਨੁਸੂਚਿਤ ਜਾਤੀ ਦੇ ਨਾਲ ਸਬੰਧਤ ਲੋਕਾਂ ਦੀ ਵਸੋ ਹੈ, ਜਿਸਦੇ ਚੱਲਦੇ ਪ੍ਰਸ਼ਾਸਨ ਵੱਲੋਂ ਧਿਆਨ ਨਾ ਦੇਣ ’ਤੇ ਇਹ ਲੋਕ ਆਪਣੇ-ਆਪ ਅਣਗੋਲਿਆ ਮਹਿਸੂਸ ਕਰ ਰਹੇ ਹਨ। ਪਿੰਡ ਦੇ ਲੋਕਾਂ ਨੇ ਦਸਿਆ ਕਿ ਇਂੱਥੇ ਤਿੰਨ ਪੰਚਾਇਤਾਂ ਅਧੀਨ ਕਰੀਬ 13-14 ਹਜਾਰ ਲੋਕਾਂ ਦੀ ਅਬਾਦੀ ਹੈ 95 ਫੀਸਦੀ ਲੋਕ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ, ਜੋਕਿ ਮਿਹਨਤ ਮਜਦੂਰੀ ਕਰਕੇ ਆਪਣਾ ਗੁਜਾਰਾ ਕਰਦੇ ਹਨ। ਉਨ੍ਹਾਂ ਦਸਿਆ ਕਿ ਪਿੰਡ ਦੀ ਇੱਕੋ-ਇੱਕ ਮੇਨ ਸੜਕ ਜੋ ਕਿ ਸਾਰੀਆਂ ਬਸਤੀਆਂ ਨੂੰ ਸ਼ਹਿਰ ਨਾਲ ਜੋੜਦੀ ਹੈ, ਇੱਕ ਪ੍ਰਈਵੇਟ ਕਲੌਨੀ ਵਾਲਿਆਂ ਦੀ ਮਿਹਰ ਦੇ ਨਾਲ ਬਿਲਕੁਲ ਖ਼ਸਤਾ ਹਾਲ ਹੋ ਚੁੱਕੀ ਹੈ, ਕਿਉਂਕਿ ਪ੍ਰਸ਼ਾਸਨ ਦੀ ਸ਼ਹਿ ’ਤੇ ਉਕਤ ਕਲੋਨੀ ਨੂੰ ਗੈਰ ਕਾਨੂੰਨੀ ਤੌਰ ’ਤੇ ਇਸ ਪਿੰਡ ਦੀ ਜਗ੍ਹਾ ਵਿੱਚੋ ਰਸਤਾ ਲਗਾਇਆ ਹੈ,
ਜਿਸ ਕਾਰਨ ਕਲੋਨੀ ਬਣਾਉਣ ਲਈ ਸਾਰਾ ਮਟੀਰੀਅਲ ਇਸ ਮੇਨ ਸੜਕ ਰਾਹੀਂ ਜਾਣ ਕਾਰਨ ਹੁਣ ਇਸ ਉਪਰ ਵੱਡੇ-ਵੱਡੇ ਖੱਡੇ ਬਣ ਗਏ ਹਨ ਜਿਸ ਵਿੱਚ ਬਰਸਾਤਾਂ ਵੇਲੇ ਪਾਣੀ ਭਰ ਜਾਂਦਾ ਹੈ ਅਤੇ ਲੋਕਾ ਦਾ ਲੰਘਣਾ ਟੱਪਣਾ ਬਹੁਤ ਜਿਆਦਾ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਬਿਨ੍ਹਾਂ ਗਰੀਬਾਂ ਦਾ ਸ਼ਹਿਰ ਆਉਣ ਜਾਣ ਲਈ ਇੱਕੋਂ ਇੱਕ ਜਨਤਕ ਸਾਧਨ ਬੱਸਾਂ ਵੀ ਟੁੱਟੀ ਸੜਕ ਕਾਰਨ ਇੱਧਰ ਆਉਣ ਨੂੰ ਤਿਆਰ ਨਹੀਂ, ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਨੂੰ ਭੇਜੀ ਸਿਕਾਇਤ ਵਿਚ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਲਾਈਫ਼ ਲਾਈਨ ਬਣੀ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਇੱਥੇ ਪੈਂਦੀ ਨਜਦੀਕ ਕਲੌਨੀ ਦੇ ਲਈ ਕੋਈ ਹੋਰ ਰਾਸਤਾ ਦਿੱਣਤਾ ਜਾਵੇ ਤਾਂ ਕਿ ਉਹਨਾਂ ਦੇ ਭਾਰੀ ਵਾਹਨ ਮੁੜ ਇਸ ਸੜਕ ਨੂੰ ਖਰਾਬ ਨਾ ਕਰ ਸਕਣ। ਪਿੰਡ ਦੇ ਲੋਕਾਂ ਨੇ ਚੇਤਾਵਨੀ ਭਰੇ ਲਹਿਜ਼ੇ ਵਿਚ ਵੀ ਐਲਾਨ ਕੀਤਾ ਹੈ ਕਿ ਜੇਕਰ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
Share the post "ਬਠਿੰਡਾ ਦੇ ਨਾਲ ਲੱਗਦੀ ਹਜ਼ਾਰਾਂ ਦੀ ਗਰੀਬ ਆਬਾਦੀ ਨੂੰ ਜੋੜਣ ਵਾਲੀ ਸੜਕ ਦਾ ਮੰਦੜਾ ਹਾਲ"