ਬਠਿੰਡਾ: 27 ਅਗਸਤ: ਸ਼੍ਰੋਮਣੀ ਗੁਰਦੂਆਰਾ ਪ੍ਰਬੰਧ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਭਾਵੀਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੋਟਾਂ ਬਣਾਉਣ ਦੀ ਚੱਲ ਰਹੀ ਪ੍ਰਕ੍ਰਿਆ ਤਹਿਤ ਸ਼੍ਰੋਮਣੀ ਕਮੇਟੀ ’ਤੇ ਲੰਮੇ ਸਮੇਂ ਤੋਂ ਕਾਬਜ਼ ਅਤੇ ਵਿਰੋਧੀ ਧੜੇ ਵੱਲੋਂ ਪੁੂਰੀ ਭੱਜਦੋੜ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਵੱਲੋਂ ਬੀਤੀ ਸ਼ਾਮ ਜ਼ਿਲ੍ਹੇ ਦੇ ਬੱਲੂਆਣਾ ਹਲਕੇ ਵਿਚ ਪੈਂਦੇ 34 ਪਿੰਡਾਂ ਦੀ ਸੰਗਤ ਨੂੰ ਮਹਿਮਾ ਸਰਜਾ ਦੇ ਗੁਰੂਘਰ ਵਿਚ ਮੀਟਿੰਗ ਕੀਤੀ ਗਈ। ਜਿੱਥੇ ਉਨ੍ਹਾਂ ਸੰਗਤ ਨੂੰ ਸ਼ਰੋਮਣੀ ਕਮੇਟੀ ’ਤੇ ਇੱਕ ਪਰਿਵਾਰ ਦੇ ਚੱਲੇ ਆ ਰਹੇ ਕਬਜ਼ੇ ਨੂੰ ਛਡਵਾਉਣ ਲਈ ਹੁਣ ਸਹੀ ਸਮਾਂ ਦਸਦੇ ਹੋਏ ਚੇਤੰਨ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 14 ਸਾਲ ਦੀ ਉਡੀਕ ਤੋਂ ਬਾਅਦ ਸ਼ਰੋਮਣੀ ਕਮੇਟੀ ਚੋਣਾਂ ਹੋਣ ਜਾ ਰਹੀਆਂ ਹਨ,
ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਵਿਚ ਹੋ ਸਕਦਾ ਹੈ ਫ਼ੇਰਬਦਲ!
ਜਿਸਦੇ ਚੱਲਦੇ ਸਿੱਖ ਸੰਗਤਾਂ ਅਤੇ ਬੀਬੀਆਂ ਨੂੰ ਵੱਧ ਤੋਂ ਵੱਧ ਵੋਟਾਂ ਬਣਾ ਕੇ ਆਪਣੇ ਗੁਰਧਾਮਾਂ ਦੀ ਸਾਂਭ ਸੰਭਾਲ ਵਿਚ ਯੋਗਦਾਨ ਪਾਊਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਹਰਿਆਣਾ ਗੁਰਦੁਆਰਾ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਨਾਂਦੇੜ ਗੁਰਦੁਆਰਾ ਕਮੇਟੀ ਉਪਰ ਸਰਕਾਰੀ ਕਬਜ਼ੇ ਹੋ ਗਏ ਹਨ। ਉਸ ਤਰਾਂ ਹੀ ਸ਼ਰੋਮਣੀ ਕਮੇਟੀ ਸ੍ਰੀ ਅ੍ਰੰਮਿਤਸਰ ਸਾਹਿਬ ’ਤੇ ਕਬਜ਼ੇ ਲਈ ਇਹ ਧਿਰਾਂ ਹੁਣ ਨੀਝ ਲਾਈ ਬੈਠੀਆਂ ਹਨ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਜੇ ਸਮਾਂ ਰਹਿੰਦੇ ਨਾ ਜਾਗੇ ਤਾਂ ਪੰਜਾਬ ਦੀ ਸ਼ਰੋਮਣੀ ਕਮੇਟੀ ਤੇ ਵੀ ਆਰਐਸਐਸ ਕਬਜ਼ਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਰੋਮਣੀ ਕਮੇਟੀ ਘਪਲਿਆਂ ਦਾ ਅੱਡਾ ਬਣ ਕਿ ਰਹਿ ਗਈ ਹੈ। ਜਥੇਦਾਰ ਨੇ ਕਿਹਾ ਕਿ 15 ਅਰਬ ਦੇ ਬਜਟ ਵਾਲੀ ਸ਼ਰੋਮਣੀ ਕਮੇਟੀ ਦਾ ਪੈਸੇ ਆਖ਼ਿਰ ਕਿਧਰ ਜਾ ਰਿਹਾ ਹੈ। ਉਨ੍ਹਾਂ ਕਿ ਪੰਜਾਬ ਵਿਚ ਐਸੀਜੀਪੀਸੀ ਵੱਲੋਂ ਪੜਾਈ ਲਈ ਖੋਲੇ ਸਕੂਲ 38 ਸਕੂਲ ਅਤੇ 11 ਕਾਲਜ ਬੰਦ ਪਏ ਹਨ।
ਇੱਕ ਹੋਰ Ex CM ਵੱਲੋਂ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ
ਉਨ੍ਹਾਂ ਤਰਕ ਦਿੱਤਾ ਕਿ ਜੇਕਰ ਇਸਾਈ ਮਸ਼ੀਨਰੀ ਵਾਲੇ ਆਪਣੇ ਸਕੂਲ ਚਲਾ ਕਿ ਪੰਜਾਬੀਆਂ ਨੂੰ ਇਸਾਈ ਬਣਨ ਦੀ ਸ਼ਰਤ ’ਤੇ ਮੁਫ਼ਤ ਵਿੱਦਿਆ ਦੇਣ ਦੀ ਗੱਲ ਕਰ ਰਹੇ ਹਨ ਤਾਂ ਸ਼ਰੋਮਣੀ ਕਮੇਟੀ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿਹਾ ਕਿ ਗੁਰੂ ਰਾਮ ਦਾਸ ਦੇ ਨਾਮ ਤੇ ਖੁੱਲ੍ਹੇ ਹਸਪਤਾਲ ਵਿਚ ਸਿੱਖਾਂ ਦੇ ਇਲਾਜ ਲਈ ਮੋਟੇ ਪੈਸੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਪੰਥਕ ਧਿਰਾਂ ਕੋਲ ਆਉਂਦੇ ਹੀ ਸ਼੍ਰੀ ਅਕਾਲ ਤਖ਼ਤ ’ਤੇ ਪੰਥ ਅਤੇ ਗ੍ਰੰਥ ਦਾ ਸਿਧਾਂਤ ਲਾਗੂ ਕਰਾਂਗੇ। ਸਮਾਗਮ ਦੇ ਅੰਤ ਵਿਚ ਪਿੰਡ ਮਹਿਮਾ ਸਰਜਾ ਦੀ ਗੁਰੂ ਘਰ ਦੀ ਕਮੇਟੀ ਵੱਲੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਸਰੋਪਾ ਪਾ ਕਿ ਸਨਮਾਨਿਤ ਕੀਤਾ। ਇਸ ਮੌਕੇ ਲੋਕਲ ਗੁਰਦੁਆਰਾ ਕਮੇਟੀ ਪ੍ਰਧਾਨ ਪ੍ਰਿਥੀਪਾਲ ਸਿੰਘ,ਸਾਬਕਾ ਪ੍ਰਧਾਨ ਜੋਗਿੰਦਰ ਸਿੰਘ, ਬਲਦੇਵ ਸਿੰਘ, ਜਗਜੀਤ ਸਿੰਘ ਖ਼ਾਲਸਾ, ਕਰਨਵੀਰ ਸਿੰਘ ਖ਼ਾਲਸਾ , ਭਾਈ ਨਛੱਤਰ ਸਿੰਘ ਸਮੇਤ ਸਮੁੱਚ ਪਿੰਡ ਦੇ ਲੋਕ ਹਾਜ਼ਰ ਸਨ।
Share the post "ਸ਼੍ਰੀ ਅਕਾਲ ਤਖ਼ਤ ਉੱਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਹੋਵੇਗਾ ਲਾਗੂ: ਜਥੇਦਾਰ ਰਣਜੀਤ ਸਿੰਘ"