ਲੁਧਿਆਣਾ, 5 ਅਕਤੂਬਰ: ਸੂਬੇ ਦੇ ਨਾਮੀ ਸਕੂਲਾਂ ਵਿਚ ਸ਼ਾਮਲ ਲੁਧਿਆਣਾ ਦੇ ਇੱਕ ਪ੍ਰਾਈਵੇਟ ਸਕੂਲ ਨੂੰ ਬੰਬ ਨਾਲ ਉੜਾਉਣ ਦੀ ਧਮਕੀ ਮਿਲੀ ਹੈ। ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਆਈ ਦੱਸੀ ਜਾ ਰਹੀ ਹੈ, ਜਿਸਦੇ ਵਿਚ ਇਹ ਧਮਕੀ ਦਿੱਤੀ ਗਈ ਹੈ। ਉਧਰ ਧਮਕੀ ਮਿਲਣ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਕੂਲ ਦੇ ਚੱਪੇ ਚੱਪੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਹਾਲਾਂਕਿ ਮੁਢਲੀ ਜਾਂਚ ਦੌਰਾਨ ਪੁਲਿਸ ਦਾ ਮੰਨਣਾ ਹੈ ਕਿ ਇਹ ਸਿਰਫ਼ ਡਰਾਉਣ ਲਈ ਹੋ ਸਕਦਾ ਹੈ ਪ੍ਰੰਤੂ ਇਸਦੇ ਬਾਵਜੂਦ ਜਾਂਚ ਵਿਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਹੈ। ਫ਼ਿਲਹਾਲ ਇਸ ਘਟਨਾ ਦੀ ਚਰਚਾ ਇਲਾਕੇ ਵਿਚ ਫੈਲੀ ਹੋਈ ਹੈ।
Share the post "ਪ੍ਰਾਈਵੇਟ ਸਕੂਲ ਨੂੰ ਮਿਲੀ ਬੰ+ਬ ਨਾਲ ਉੜਾਉਣ ਦੀ ਧਮਕੀ!,ਪੁਲਿਸ ਵੱਲੋਂ ਜਾਂਚ ਸ਼ੁਰੂ"