ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਦਾ ਅਮਲ ਸ਼ੁਰੂ, ਸ਼ਾਮ ਨੂੰ ਆਉਣਗੇ ਨਤੀਜ਼ੇ

0
192
+1

ਚੰਡੀਗੜ੍ਹ, 19 ਜਨਵਰੀ: ਕਰੀਬ 10 ਸਾਲ ਪਹਿਲਾਂ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਨਾਲੋਂ ਤੋੜ ਕੇ ਅਲੱਗ ਬਣਾਈ ਗਈ ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਲਈ ਅੱਜ ਐਤਵਾਰ ਨੂੰ ਪਹਿਲੀ ਵਾਰ ਵੋਟਾਂ ਪੈ ਰਹੀਆਂ ਹਨ। ਸਵੇਰੇ 8 ਵਜੇਂ ਤੋਂ ਪੈ ਰਹੀਆਂ ਵੋਟਾਂ ਸ਼ਾਮ 5 ਵਜੇਂ ਤੱਕ ਪੈਣਗੀਆਂ ਅਤੇ ਉਸਤੋਂ ਬਾਅਦ ਗਿਣਤੀ ਕੀਤੀ ਜਾਵੇਗੀ ਅਤੇ ਸ਼ਾਮ ਤੱਕ ਹੀ ਚੋਣ ਨਤੀਜ਼ੇ ਸ਼ਾਹਮਣੇ ਆ ਜਾਣਗੇ। ਕੁੱਲ 49 ਮੈਂਬਰੀ ਕਮੇਟੀ ਵਿਚੋਂ 39 ਹਲਕਿਆਂ ਵਿਚ ਵੋਟਾਂ ਪੈ ਰਹੀਆਂ ਹਨ ਜਦਕਿ ਟੋਹਾਣਾ ਦੇ ਵਿਚ ਪਹਿਲਾਂ ਹੀ ਸਰਬਸੰਮਤੀ ਨਾਲ ਚੋਣ ਹੋ ਚੁੱਕੀ ਹੈ ਅਤੇ ਬਾਕੀ 9 ਮੈਂਬਰ ਹਰਿਆਣਾ ਸਰਕਾਰ ਵੱਲੋਂ ਨਾਮਜਦ ਕੀਤੇ ਜਾਣਗੇ।

ਇਹ ਵੀ ਪੜ੍ਹੋ ਸੈਫ਼ ਅਲੀ ਖ਼ਾਨ ਦੇ ਘਰ ਦਾਖ਼ਲ ਹੋ ਕੇ ਹਮਲਾ ਕਰਨ ਵਾਲਾ ਕਾਬੂ, ਨਿਕਲਿਆ ਬੰਗਲਾਦੇਸ਼ੀ

ਇੰਨ੍ਹਾਂ ਚੋਣਾਂ ਵਿਚ ਹਰਿਆਣਾ ਦੇ ਕੁੱਲ 3 ਲੱਖ 56 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇੱਥੇ ਪੰਜ ਧੜਿਆਂ ਵਿਚ ਸਿਰਤੋੜ ਦੀ ਬਾਜ਼ੀ ਲੱਗੀ ਹੋਈ ਹੈ, ਜਿਸਦੇ ਵਿਚ ਪਹਿਲਾਂ ਹੀ ਐਡਹਾਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਝੀਡਾ, ਦੀਦਾਰ ਸਿੰਘ ਨਲਵੀ, ਅਵਤਾਰ ਸਿੰਘ ਕਿਆਮਪੁਰੀ ਤੇ ਜਸਵੀਰ ਸਿੰਘ ਦਾ ਗਰੂੱਪ ਸ਼ਾਮਲ ਹੈ। ਹਰਿਆਣਾ ਸਰਕਾਰ ਵੱਲੋਂ ਬਣਾਏ ਨਿਯਮਾਂ ਤਹਿਤ ਇੰਨ੍ਹਾਂ ਧਾਰਮਿਕ ਚੋਣਾਂ ਵਿਚ ਕੋਈ ਵੀ ਸਿਆਸੀ ਪਾਰਟੀ ਹਿੱਸਾ ਨਹੀਂ ਲੈ ਸਕਦੀ ਹੈ, ਜਿਸਦੇ ਚੱਲਦੇ ਚੋਣਾਂ ਲੜਣ ਲਈ ਇਹ ਗਰੁੱਪ ਬਣੇ ਹੋਏ ਹਨ।

ਇਹ ਵੀ ਪੜ੍ਹੋ Big News : ਕੇਂਦਰ ਵੱਲੋਂ ਮੀਟਿੰਗ ਦੇ ਸੱਦੇ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਡਾਕਟਰੀ ਸਹੂਲਤ ਲੈਣ ਲਈ ਹੋਏ ਰਾਜ਼ੀ, ਲਗਾਈ ਗਲੁਕੂਜ਼

ਗੌਰਤਲਬ ਹੈ ਕਿ ਤਤਕਾਲੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਐਨ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਲ 2014 ਵਿਚ ਵੱਖਰੀ ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦਾ ਮਤਾ ਵਿਧਾਨ ਸਭਾ ਵਿਚ ਪਾਸ ਕੀਤਾ ਸੀ, ਜਿਸਨੂੰ ਅੱਗੇ ਅਕਾਲੀ ਦਲ ਦੀ ਭਾਈਵਾਲ ਰਹੀ ਭਾਰਤੀ ਜਨਤਾ ਪਾਰਟੀ ਦੀ ਖੱਟਰ ਸਰਕਾਰ ਨੇ ਬਰਕਰਾਰ ਰੱਖਿਆ ਤੇ ਹਰਿਆਣਾ ਦੇ ਗੁਰਦੂਆਰਿਆਂ ਦੀ ਸੇਵਾ ਸੰਭਾਲ ਲਈ ਇਸ ਐਕਟ ਤਹਿਤ ਐਡਹਾਕ ਕਮੇਟੀ ਬਣਾਈ ਰੱਖੀ। ਹੁਣ ਪਹਿਲੀ ਵਾਰ ਚੋਣਾਂ ਹੋਣ ਜਾ ਰਹੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

+1

LEAVE A REPLY

Please enter your comment!
Please enter your name here