ਗੜ੍ਹਸ਼ੰਕਰ,16 ਜਨਵਰੀ: ਵੀਰਵਾਰ ਦੁਪਹਿਰ ਇਥੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਪੂਰੇ ਦਾ ਪੂਰਾ ਪਰਿਵਾਰ ਖਤਮ ਹੋ ਗਿਆ। ਅਲਟੋ ਕਾਰ ‘ਤੇ ਸਵਾਰ ਹੋ ਕੇ ਇੱਕ ਵਿਆਹ ਸਮਾਗਮ ਵਿੱਚ ਜਾ ਰਹੇ ਇਸ ਪਰਿਵਾਰ ਦੀ ਕੈਂਟਰ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ। ਜਿਸ ਕਾਰਨ ਕਾਰ ‘ਚ ਸਵਾਰ ਪਤੀ-ਪਤਨੀ ਤੇ ਉਹਨਾਂ ਦੀ ਸੱਤ ਸਾਲਾ ਮਾਸੂਮ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਘਟਨਾ ਸਮੇਂ ਕੋਟ ਫਤੂਹੀ ਨੇੜੇ ਇੱਕ ਪੈਲੇਸ ਦੇ ਵਿੱਚ ਰਿਸ਼ਤੇਦਾਰ ਦੇ ਵਿਆਹ ਸਮਾਗਮ ਚ ਹਿੱਸਾ ਲੈਣ ਲਈ ਜਾ ਰਿਹਾ ਸੀ। ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਲਾਸ਼ਾਂ ਨੂੰ ਵੀ ਗੱਡੀ ਨੂੰ ਕੱਟ ਕੇ ਕੱਢਣਾ ਪਿਆ।
ਇਹ ਵੀ ਪੜ੍ਹੋ ਜਲੰਧਰ ’ਚ ਪਿਸਤੌਲ ਦੀ ਨੌਕ ’ਤੇ ਪੰਪ ਲੁੱਟਿਆ, ਗੋ+ਲੀ ਲੱਗਣ ਕਾਰਨ ਮੈਨੇਜ਼ਰ ਹੋਇਆ ਜਖ਼ਮੀ
ਮਿਰਤਕਾਂ ਦੀ ਪਹਿਚਾਣ ਗੁਰਨਾਮ ਸਿੰਘ, ਵਰਿੰਦਰ ਕੌਰ ਅਤੇ ਉਹਨਾਂ ਦੀ ਪੁੱਤਰੀ ਸੀਰਤ ਕੌਰ ਦੇ ਤੌਰ ‘ਤੇ ਹੋਈ ਹੈ ਜੋ ਕਿ ਬਲਾਚੌਰ ਦੇ ਨੇੜੇ ਪਿੰਡ ਮਾਨੇਵਾਲਾ ਦੇ ਰਹਿਣ ਵਾਲੇ ਸਨ। ਇਹ ਹਾਦਸਾ ਗੜਸ਼ੰਕਰ ਨਜ਼ਦੀਕ ਨੂਰਪੁਰ ਜੱਟਾਂ ਪਿੰਡ ਦੇ ਕੋਲ ਵਾਪਰਿਆ ਜਿੱਥੇ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫਤਾਰ ਕੈਂਟਰ ਨੇ ਅਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕੈਂਟਰ ਚਾਲਕ ਕਾਰ ਨੂੰ ਕਾਫੀ ਦੂਰ ਘਸੀਟ ਕੇ ਲੈ ਗਿਆ। ਇਸ ਹਾਦਸੇ ਦੇ ਵਿੱਚ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਵਿੱਚ ਕਾਰ ਕੈਂਟਰ ਦੇ ਵਿੱਚ ਫਸ ਗਈ ਜਿਸ ਕਾਰਨ ਕਾਰ ਅਤੇ ਕੈਂਟਰ ਨੂੰ ਅਲੱਗ ਕਰਨ ਲਈ ਜੇਸੀਬੀ ਮਸ਼ੀਨਾਂ ਅਤੇ ਟਰੈਕਟਰਾਂ ਦੀ ਮੱਦਦ ਲਈ ਗਈ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite