spot_img
spot_img
spot_img

ਸਿਲਵਰ ਓਕਸ ਸਕੂਲ ਬਠਿੰਡਾ ਵਿਖੇ ਸੱਤਵਾਂ ਸਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ

Date:

spot_img

ਬਠਿੰਡਾ, 29 ਨਵੰਬਰ: ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਸਿਲਵਰ ਓਕਸ ਸਕੂਲ ਵਿਖੇ ਸੱਤਵਾਂ ਸਲਾਨਾ ਦਿਵਸ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਡੀਨ ਡਾ. ਪ੍ਰੋ ਅਸ਼ੀਸ਼ ਬਾਲਦੀ ਦੁਆਰਾ ਸਿਰਕਤ ਕੀਤੀ ਗਈ। ਉਹਨਾਂ ਦਾ ਸਕੂਲ ਵਿੱਚ ਪਹੁੰਚਣ ਉਪਰ ਸਰੂਪ ਚੰਦ ਸਿੰਗਲਾ ਪ੍ਰੈਜੀਡੈਂਟ ਸਿਲਵਰ ਓਕਸ ਗਰੁੱਪ ਆੱਫ਼ ਸਕੂਲ, ਇੰਦਰਜੀਤ ਸਿੰਘ ਬਰਾੜ ਚੇਅਰਮੈਨ ਸਿਲਵਰ ਓਕਸ ਗਰੁੱਪ ਆੱਫ਼ ਸਕੂਲ, ਦੀਨਵ ਸਿੰਗਲਾ ਮੈਂਬਰ ਆੱਫ਼ ਮੈਨੇਜਮੈਂਟ, ਸ੍ਰੀਮਤੀ ਬਰਨਿੰਦਰਪਾਲ ਸੇਖੋਂ ਡਾਇਰੈਕਟਰ ਸਿਲਵਰ ਓਕਸ ਸਕੂਲ ਅਤੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਪ੍ਰਿੰਸੀਪਲ ਮਿਸ.ਰਵਿੰਦਰ ਸਰਾਂ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ Fancy ਨੰਬਰਾਂ ਦੀ ਕਰੇਜ਼ , Chandigarh ’ਚ 0001 ਨੰਬਰ ਪੌਣੇ 21 ਲੱਖ ਵਿੱਚ ਵਿਕਿਆ

ਇਸ ਮੌਕੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਦੁਆਰਾ ਆਪਣੇ ਕਰ ਕਮਲਾਂ ਨਾਲ ਸ਼ਮਾਂ ਰੋਸ਼ਨ ਕੀਤੀ ਗਈ। ਸਕੂਲ ਦੇ ਇਸ ਸਮਾਰੋਹ ਦਾ ਮੁੱਖ ਵਿਸ਼ਾ ‘ਸਿਲਵੇਰੀਅਨ ਕਿੰਗਡਮ’ ਸੀ। ਜਿਸ ਵਿੱਚ ਸਕੂਲ ਦੇ ਜਮਾਤ ਯੂ.ਕੇ.ਜੀ. ਤੋਂ ਦੂਜੀ ਦੇ ਵਿਦਿਆਰਥੀਆਂ ਦੁਆਰਾ ਜੀਵਨ ਦੀਆਂ ਕਦਰਾਂ ਕੀਮਤਾਂ ਅਤੇ ਕੀਮਤੀ ਸੁਨੇਹਿਆਂ ਨੂੰ ਦਰਸਾਇਆ ਗਿਆ। ਉਹਨਾਂ ਨੇ ਰੰਗ-ਬਿਰੰਗੇ ਪਹਿਰਾਵਿਆਂ ਵਿੱਚ ਵੱਖ-ਵੱਖ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਪੇਸ਼ਕਾਰੀਆਂ ਜਿਵੇਂ ਕਿ ਮਨੀਮੇਨੀਆ, ਹੈਪੀ ਹੋਫਰਜ਼, ਬਾਪੂ ਕੀ ਬਾਤੇਂ, ਕੋਰੀਓ ਕਰੋਨੀਕਲਜ਼, ਪੰਜਾਬੀਆਂ ਦੀ ਖ਼ੁਰਾਕ, ਕੱਠਪੁਤਲੀ ਨ੍ਰਿਤਯ ਆਦਿ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।।ਵਿਦਿਆਰਥੀਆਂ ਦੁਆਰਾ ਆਪਣੀ ਯੋਗਤਾ ਅਤੇ ਕਲਾ ਰਾਹੀਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।

ਇਹ ਵੀ ਪੜ੍ਹੋ ਬੇਅਦਬੀ ਕੇਸ ’ਚ ਰਾਮ ਰਹੀਮ ਵਿਰੁਧ ਮੁੜ ਸ਼ੁਰੂ ਹੋਈ ਸੁਣਵਾਈ, ਵੀਡੀਓ ਕਾਨਫਰੰਸ ਰਾਹੀਂ ਹੋਇਆ ਪੇਸ਼

ਉਹਨਾਂ ਨੇ ਪੈਸੇ ਦੀ ਕਦਰ ਕਰਨ, ਆਪਸ ਵਿੱਚ ਮਿਲ-ਜੁਲ ਕੇ ਰਹਿਣ, ਮੋਬਾਇਲ ਦੀ ਘੱਟ ਵਰਤੋਂ ਕਰਨ ਅਤੇ ਹਮੇਸ਼ਾ ਖ਼ੁਸ਼ ਰਹਿਣ ਦਾ ਸੁਨੇਹਾ ਦਰਸ਼ਕਾਂ ਨੂੂੰ ਦਿੱਤਾ ਅਤੇ ਉਹਨਾਂ ਦਾ ਖੂਬ ਮਨੋਰੰਜਨ ਕੀਤਾ। ਇਸ ਉਪਰੰਤ ਸਕੂਲ ਵਿੱਚ ਹੋਈਆਂ ਸਲਾਨਾ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇੇ ਸਲਾਨਾ ਰਿਪੋਰਟ ਪੇਸ਼ ਕੀਤੀ ਗਈ। ਇਸ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਦੁਆਰਾ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਅਤੇ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮਂੇ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਨੇ ਆਪਣੇ ਕੀਮਤੀ ਵਿਚਾਰ ਸਭ ਨਾਲ ਸਾਂਝੇ ਕੀਤੇ। ਸਮਾਰੋਹ ਦੇ ਅੰਤ ਵਿੱਚ ਸਕੂਲ ਵਿੱਚ ਆਏ ਹੋਏ ਮੁੱਖ ਮਹਿਮਾਨ ਅਤੇ ਮਾਪਿਆਂ ਦਾ ਸਕੂਲ ਦੇ ਮੁੱਖ ਅਧਿਆਪਕਾ ਦੁਆਰਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਰਾਸ਼ਟਰੀ ਗਾਣ ਗਾਉਣ ਉਪਰੰਤ ਸਮਾਗਮ ਦੀ ਸਮਾਪਤੀ ਕੀਤੀ ਗਈ।

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

DGP Gaurav Yadav ਵੱਲੋਂ ਫੀਲਡ ਯੂਨਿਟਾਂ ਨੂੰ ਸੂਬੇ ਭਰ ਵਿੱਚ ਪੁਲਿਸ ਦੀ ਮੌਜੂਦਗੀ ਅਤੇ ਗਸ਼ਤ ਵਧਾਉਣ ਦੇ ਨਿਰਦੇਸ਼

👉ਮੱਧ-ਪੂਰਬੀ ਦੇਸ਼ਾਂ ਰਾਹੀਂ ਪਾਕਿਸਤਾਨ ਨੂੰ ਡਰੱਗ ਫੰਡ ਭੇਜਣ ਵਾਲੇ...

ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਲਈ ਸਬੰਧਤ ਜੇਲ੍ਹ ਸੁਪਰਡੈਂਟ ਦੀ ਜ਼ਿੰਮੇਵਾਰੀ ਤੈਅ ਹੋਵੇਗੀ: ਡਾ. ਰਵਜੋਤ ਸਿੰਘ

👉ਡਿਊਟੀ ਵਿੱਚ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ...

CM Bhagwant Singh Mann ਨੇ ਪੰਜਾਬ ਵਿੱਚ HPCL ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ

👉ਰਿਫਾਇਨਰੀ, ਬਾਇਓਫਿਊਲ ਅਤੇ ਬਾਇਓਗੈਸ ਪ੍ਰੋਜੈਕਟ ਆਰਥਿਕਤਾ ਨੂੰ ਦੇਣਗੇ ਹੁਲਾਰਾ...