ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਸੱਤਵਾਂ ਸਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ

0
71

ਬਠਿੰਡਾ, 30 ਨਵੰਬਰ : ਬਠਿੰਡਾ ਦੇ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਸੱਤਵਾਂ ਸਲਾਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਲਕੀਅਤ ਸਿੰਘ ਦੁਆਰਾ ਸਿਰਕਤ ਕੀਤੀ ਗਈ। ਉਹਨਾਂ ਦਾ ਸਕੂਲ ਵਿੱਚ ਪਹੁੰਚਣ ’ਤੇ ਸਰੂਪ ਚੰਦ ਸਿੰਗਲਾ (ਪ੍ਰੈਜੀਡੈਂਟ, ਸਿਲਵਰ ਓਕਸ ਗਰੁੱਪ ਆੱਫ਼ ਸਕੂਲ), ਇੰਦਰਜੀਤ ਸਿੰਘ ਬਰਾੜ(ਚੇਅਰਮੈਨ , ਸਿਲਵਰ ਓਕਸ ਗਰੁੱਪ ਆੱਫ਼ ਸਕੂਲ), ਦੀਨਵ ਸਿੰਗਲਾ(ਮੈਂਬਰ ਆੱਫ਼ ਮੈਨੇਜਮੈਂਟ), ਸ੍ਰੀਮਤੀ ਬਰਨਿੰਦਰਪਾਲ ਸੇਖੋਂ (ਡਾਇਰੈਕਟਰ, ਸਿਲਵਰ ਓਕਸ ਸਕੂਲ ਅਤੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ), ਪ੍ਰਿੰਸੀਪਲ ਮਿਸ.ਰਵਿੰਦਰ ਸਰਾਂ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਇਸ ਸਮਾਰੋਹ ਦਾ ਮੁੱਖ ਵਿਸ਼ਾ ‘ਵਸੂਧੈਵ ਕੁਟੁੰਬਕਮ’ ਸੀ ।

ਇਹ ਵੀ ਪੜ੍ਹੋ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਛੇ ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਤੋਂ ਹੋਏ ਪਾਸ ਆਊਟ

ਜਿਸ ਵਿੱਚ ਸਕੂਲ ਦੇ ਜਮਾਤ ਤੀਜੀ ਤੋਂ ਦਸਵੀਂ ਦੇ ਵਿਦਿਆਰਥੀਆਂ ਦੁਆਰਾ ‘ਇਹ ਦੁਨੀਆ ਇੱਕ ਪਰਿਵਾਰ ਹੈ’ ਦੇ ਵਿਚਾਰ ਨੂੰ ਦਰਸਾਇਆ ਗਿਆ। ਉਹਨਾਂ ਨੇ ਰੰਗ—ਬਿਰੰਗੇ ਪਹਿਰਾਵਿਆਂ ਵਿੱਚ ਵੱਖ—ਵੱਖ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਪੇਸ਼ਕਾਰੀਆਂ ਜਿਵੇਂ ਕਿ ਇਲਾਹੀ ਬੋਲ, ਸੰਮੀ ਸਟਨਰਜ਼, ਹਰਿਆਣਵੀ ਗਿੱਧਾ,ਕਾਵੜੀ ਅਤਮ, ਕਵਾਲੀ ,ਕਲਿਆਰੀ ਪੱਟੂ, ਡਾਇਵਰ ਥਰੈਡਜ਼,ਦ ਢੋਲ ਨਾਈਟਸ ਆਦਿ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਉਪਰੰਤ ਸਕੂਲ ਵਿੱਚ ਹੋਈਆਂ ਸਲਾਨਾ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇੇ ਸਲਾਨਾ ਰਿਪੋਰਟ ਪੇਸ਼ ਕੀਤੀ ਗਈ। ਇਸ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਦੁਆਰਾ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਅਤੇ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮਂੇ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿੱਚ ਸਕੂਲ ਵਿੱਚ ਆਏ ਹੋਏ ਮੁੱਖ ਮਹਿਮਾਨ ਅਤੇ ਮਾਪਿਆਂ ਦਾ ਸਕੂਲ ਦੇ ਮੁੱਖ ਅਧਿਆਪਕਾ ਦੁਆਰਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਰਾਸ਼ਟਰੀ ਗਾਣ ਗਾਉਣ ਉਪਰੰਤ ਸਮਾਗਮ ਦੀ ਸਮਾਪਤੀ ਕੀਤੀ ਗਈ।

 

LEAVE A REPLY

Please enter your comment!
Please enter your name here