WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਮੁੱਖ ਮੰਤਰੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਕੀਤੀ ਮੀਟਿੰਗ

ਮੁੱਖ ਮੰਤਰੀ ਨੇ ਵਫ਼ਦ ਨੂੰ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਸਾਹਿਬ ਲਈ ਹਰਿਦੁਆਰ ਵਿਚ ਥਾਂ ਅਲਾਟ ਕਰਨ ਦਾ ਦਿੱਤਾ ਭਰੋਸਾ

ਦੇਹਰਾਦੂਨ, 24 ਦਸੰਬਰ: ਇਕ ਅਹਿਮ ਘਟਨਾਕ੍ਰਕਮ ਵਿਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫਦ ਨੂੰ ਭਰੋਸਾ ਦੁਆਇਆ ਕਿ ਉਹ ਹਰਿਦੁਆਰ ਵਿਚ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਲਈ ਥਾਂ ਅਲਾਟ ਕਰਨਗੇ। ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਦੇ ਵਫਦ ਵਲੋਂ ਮੁੱਖ ਮੰਤਰੀ ਨਾਲ ਅੱਜ ਸਵੇਰੇ ਮੁਲਾਕਾਤ ਕੀਤੀ ਗਈ ਸੀ। ਇਸ ਸ਼੍ਰੀ ਧਾਮੀ ਨੇ ਕਿਹਾ ਕਿ ਹਰਿਦੁਆਰ ਵਿਚ ਗੁਰਦੁਆਰਾ ਸਾਹਿਬ ਲਈ ਥਾਂ ਨਿਸ਼ਚਿਤ ਕਰਨ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਵਿਚ ਲੈ ਕੇ ਹੀ ਫੈਸਲਾ ਕੀਤਾ ਜਾਵੇਗਾ। ਇਸ ਮਕਸਦ ਲਈ ਛੇਤੀ ਹੀ ਸ਼੍ਰੋਮਣੀ ਕਮੇਟੀ ਦੀ ਇਕ ਟੀਮ ਹਰਿਦੁਆਰ ਦਾ ਦੌਰਾ ਕਰੇਗੀ। ਸ੍ਰੀ ਧਾਮੀ ਦਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਉਹਨਾਂ ਦਾ ਸਤਿਕਾਰ ਕਰਨ ਲਈ ਧੰਨਵਾਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਰਿਦੁਆਰ ਵਿਚ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੀ ਪੰਥ ਦੀ ਇਹ ਚਿਰੋਕਣੀ ਸੀ, ਜਿਸਨੂੰ ਅਕਾਲੀ ਦਲ ਹੱਲ ਕਰਵਾਉਣ ਵਿਚ ਸਫਲ ਰਿਹਾ ਹੈ।

ਬਠਿੰਡਾ ‘ਚ ਪੁਲਿਸ ਦੀ PCR ਦੀ ਗੱਡੀ ਤੇ ਕੁਝ ਅਣਪਛਾਤਿਆ ਵੱਲੋਂ ਫਾਇਰਿੰਗ

ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਊਧਮ ਸਿੰਘ ਨਗਰ ਦੇ ਹਜ਼ਾਰਾਂ ਕਿਸਾਨਾਂ ਦਾ ਮਸਲਾ ਹੱਲ ਕਰਨ ਦਾ ਵੀ ਭਰੋਸਾ ਦੁਆਇਆ ਜਿਹਨਾਂ ਨੂੰ ਸੀਲਿੰਗ ਦੇ ਨੋਟਿਸ ਦਿੱਤੇ ਜਾ ਰਹੇ ਹਨ ਅਤੇ ਉਹਨਾਂ ਦੀ ਜ਼ਮੀਨ ਦੀ ਵਿਕਰੀ ’ਤੇ ਰੋਕਾਂ ਲਗਾਈਆਂ ਜਾ ਰਹੀਆਂ ਹਨ ਜਦੋਂ ਕਿ ਉਹਨਾਂ ਨੇ 70 ਸਾਲ ਪਹਿਲਾਂ ਇਹ ਜ਼ਮੀਨਾਂ ਲਈਆਂ ਸਨ। ਉਹਨਾਂ ਕਿਹਾ ਕਿ ਬਾਜ਼ਪੁਰ ਤਹਿਸੀਲ ਦੇ 20 ਪਿੰਡਾਂ ਵਿਚ ਹਜ਼ਾਰਾਂ ਲੋਕ ਵਸਦੇ ਹਨ ਜਿਹਨਾਂ ਨੂੰ ਰਿਕਾਰਡ ਵਿਚ ਪਿਛਲੇ 50 ਸਾਲਾਂ ਤੋਂ 4805 ਏਕੜ ਜ਼ਮੀਨ ਦੇ ਭੂਮੀਦਾਰ ਦੱਸਿਆ ਗਿਆ ਹੈ। ਉਹਨਾਂ ਦੱਸਿਆ ਕਿ ਖੇਤੀਬਾੜੀ ਜ਼ਮੀਨਾਂ ਤੋਂ ਇਲਾਵਾ ਫੈਕਟਰੀ, ਮਾਰਕਿਟਾਂ, ਰਿਹਾਇਸ਼ੀ ਕਲੌਨੀਆਂ ਤੇ ਸਕੂਲ ਵੀ ਇਸ ਇਲਾਕੇ ਵਿਚ ਸਥਿਤ ਹਨ ਜੋ ਅਗਸਤ 1920 ਤੋਂ 2013 ਤੱਕ ਕਰਾਊਨ ਗ੍ਰਾਂਟਸ ਐਕਟ 1895 ਤਹਿਤ ਪਟੇ ’ਤੇ ਦਿੱਤੀ ਸੀ।ਇਹ ਮਾਮਲਾ ਅਦਾਲਤ ਵਿਚ ਸੁਣਵਾਈ ਅਧੀਨ ਹੈ ਪਰ ਊਧਮ ਸਿੰਘ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਮੀਨ ਮਾਲਕਾਂ ਨੂੰ ਜ਼ਮੀਨ ਜ਼ਬਤ ਕਰਨ ਦੇ ਸੀਲਿੰਗ ਨੋਟਿਸ ਦੇ ਕੇ ਜ਼ਮੀਨ ਦੀ ਖਰੀਦ ਤੇ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵਫਦ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐਨ ਕੇ ਸ਼ਰਮਾ, ਪਰਮਬੰਸ ਸਿੰਘ ਰੋਮਾਣਾ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਬਾਬਾ ਤਰਸੇਮ ਸਿੰਘ ਨਾਨਕਮਤਾ ਡੇਰਾ ਕਾਰ ਸੇਵਾ ਵਾਲੇ ਵੀ ਸ਼ਾਮਲ ਸਨ।

 

 

 

Related posts

ਕਾਂਗਰਸ ਪਾਰਟੀ ਵੱਲੋਂ 16 ਉਮੀਦਵਾਰਾਂ ਦੀ ਲਿਸਟ ਜਾਰੀ

punjabusernewssite

ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ

punjabusernewssite

ਹਿਮਾਚਲ ’ਚ ਕਾਂਗਰਸ ਨੂੰ ਵੱਡਾ ਝਟਕਾ, ਅੱਧੀ ਦਰਜ਼ਨ ਬਾਗੀ ਵਿਧਾਇਕ ਭਾਜਪਾ ’ਚ ਹੋਏ ਸ਼ਾਮਲ

punjabusernewssite