ਲੁਧਿਆਣਾ, 18 ਜਨਵਰੀ: ਬੀਤੇ ਕੱਲ ਜ਼ਿਲ੍ਹੇ ਦੇ ਕਸਬਾ ਮਾਛੀਵਾੜ ਨਜਦੀਕ ਪਿੰਡ ਹਯਾਤਪੁਰ ਬੇਟ ਦੇ ਕੋਲ ਇੱਕ ਫ਼ਾਰਚੂਨਰ ਕਾਰ ਸਵਾਰ ਨੌਜਵਾਨ ਵੱਲੋਂ ਚੱਲਦੀ ਕਾਰ ਵਿਚ ਹੀ ਆਪਣੇ ਗੋਲੀ ਮਾਰ ਕੇ ਖ਼ੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਸਿੰਘ ਛਿੰਦਾ ਪੁੱਤਰ ਸਾਹਿਬ ਸਿੰਘ ਸਾਬਕਾ ਸਰਪੰਚ ਪਿੰਡ ਗੋਂਸਗੜ੍ਹ ਵਜੋਂ ਹੋਈ ਹੈ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜ ਕੇ ਗੱਡੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਅਗਲੀ ਕਰਵਾਈ ਸ਼ੁਰੂ ਕੀਤੀ।
ਇਹ ਵੀ ਪੜ੍ਹੋ ਕਾਰ ਲੁੱਟ ਮਾਮਲੇ ’ਚ ਮੁਲਜਮਾਂ ਨੂੰ ਫ਼ੜਣ ਗਈ ਪੰਜਾਬ ਪੁਲਿਸ ਦੀ ਟੀਮ ’ਤੇ ਹਮਲਾ, ਐਸਐਚਓ ਸਹਿਤ ਚਾਰ ਜਖ਼ਮੀ
ਸੂਚਨਾ ਮੁਤਾਬਕ ਮ੍ਰਿਤਕ ਨੌਜਵਾਨ ਕੁੱਝ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਪਰਤ ਆਇਆ ਸੀ ਤੇ ਹੁਣ ਆਪਣੇ ਪਿੰਡ ਰਹਿ ਕੇ ਖੇਤੀਬਾੜੀ ਤੋਂ ਇਲਾਵਾ ਡਾਇਰੀ ਦਾ ਕਾਰੋਬਾਰ ਕਰਵਾ ਰਿਹਾ ਸੀ। ਪਿੰਡ ਦੇ ਲੋਕਾਂ ਦੱਸਣ ਮੁਤਾਬਕ ਮ੍ਰਿਤਕ ਘਟਨਾ ਸਮੇਂ ਕਿਸੇ ਗੰਨ ਹਾਊਸ ਵਿਚ ਰੱਖੇ ਰਿਵਾਲਵਰ ਨੂੰ ਲੈਕੇ ਵਾਪਸ ਆ ਰਿਹਾ ਸੀ, ਜਿਸਦੇ ਨਾਲ ਇਹ ਵਾਰਦਾਤ ਹੋਈ। ਮ੍ਰਿਤਕ ਦੀ ਛਾਤੀ ਅਤੇ ਲੱਤ ਵਿਚ ਗੋਲੀ ਲੱਗੀ ਹੋਈ ਸੀ। ਘਟਨਾ ਦੌਰਾਨ ਗੱਡੀ ਬੇਕਾਬੂ ਹੋ ਕੇ ਸੜਕ ਨਾਲ ਖੇਤਾਂ ਵਿਚ ਖੜ੍ਹੇ ਬਿਜਲੀ ਦੇ ਖੰਬੇ ਵਿਚ ਵੱਜੀ, ਜਿਸ ਕਾਰਨ ਖੇਤਾਂ ਵਿਚ ਕੰਮ ਕਰਦੇ ਲੋਕ ਮੌਕੇ ’ਤੇ ਪੁੱਜੇ ਤਾਂ ਅੰਦਰ ਨੌਜਵਾਨ ਲਹੂ ਲੁਹਾਣ ਹੋਇਆ ਪਿਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "USA ਤੋਂ ਵਾਪਸ ਪਰਤੇ Ex Sarpanch ਦੇ ਪੁੱਤਰ ਨੇ ਚੱਲਦੀ ਕਾਰ ’ਚ ਗੋ+ਲੀ ਮਾਰ ਕੇ ਕੀਤੀ ਆਤ+ਮ.ਹੱ.ਤਿਆ"