ਮੋਬਾਇਲਾਂ ਦਾ ਕੰਮ ਕਰਨ ਵਾਲੇ ਤੋਂ ਲਏ ਸਨ 6 ਲੱਖ ਰੁਪਏ
ਸ਼੍ਰੀ ਅੰਮ੍ਰਿਤਸਰ, 15 ਜੁਲਾਈ: ਆਪਣੇ ਸਮੇਂ ’ਚ ਚਰਚਾ ਵਿਚ ਰਹਿਣ ਵਾਲੇ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋ ਪੁੱਤਰਾਂ ਨੂੰ ਪੁਲਿਸ ਵੱਲੋਂ ਇੱਕ ਦੁਕਾਨਦਾਰ ਤੋਂ ਡਰਾ-ਧਮਕਾ ਕੇ ਪੈਸੇ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਮਾਨਕ ਤੇ ਪਾਰਸ ਸੂਰੀ ਨਾਂ ਦੇ ਇੰਨ੍ਹਾਂ ਦੋਨਾਂ ਨੌਜਵਾਨਾਂ ਨੂੰ ਆਪਣੇ ਬਾਪ ਦੀ ਮੌਤ ਤੋਂ ਬਾਅਦ ਭਾਰੀ ਪੁਲਿਸ ਸੁਰੱਖਿਆ ਮਿਲੀ ਹੋਈ ਸੀ। ਹੁਣ ਗ੍ਰਿਫਤਾਰੀ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇੰਨ੍ਹਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ।
ਭਾਈ ਅੰਮ੍ਰਿਤਪਾਲ ਸਿੰਘ ਸੰਸਦ ਦੇ ਮਾਨਸੂਨ ਸ਼ੈਸਨ ਵਿਚ ਹੋਣਗੇ ਸ਼ਾਮਲ!
ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦਸਿਆ ਕਿ ਦੋਨਾਂ ਸਹਿਤ ਕੁੱਲ ਪੰਜ ਜਣਿਆਂ ਵਿਰੁਧ ਸ਼ਹਿਰ ਦੇ ਕਮਲ ਕਾਂਤ ਨਾਂ ਦੇ ਨੌਜਵਾਨ ਵੱਲੋਂ ਥਾਣਾ ਸਿਵਲ ਲਾਈਨ ਵਿਚ 26 ਜੂਨ ਨੂੰ ਸਿਕਾਇਤ ਕੀਤੀ ਗਈ ਸੀ। ਸਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਕਤ ਮੁਜਰਮਾਂ ਨੇ ਉਸ ਉਪਰ ਇਹ ਝੂਠਾ ਦੋਸ ਲਗਾਇਆ ਸੀ ਕਿ ਉਹ ਮੋਬਾਇਲਾਂ ਦੇ ਵਿਚ ਜਾਅਲੀ ਚਿੱਪ ਦੀ ਵਰਤੋਂ ਕਰਦਾ ਹੈ ਤੇ ਉਹ ਉਸਨੂੰ ਫ਼ਸਾ ਦੇਣਗੇ।
ਪੰਜਾਬ ਪੁਲਿਸ ਵੱਲੋਂ ਲਖਬੀਰ ਲੰਡਾ ਗਿਰੋਹ ਦੇ 2 ਮੈਂਬਰਾਂ ਕਾਬੂ, 6 ਅਤਿ ਆਧੁਨਿਕ ਪਿਸਤੌਲ ਬਰਾਮਦ
ਇਹੀਂ ਨਹੀਂ, ਕਥਿਤ ਦੋਸ਼ੀ ਉਸਦੇ ਲੈਪਟੋਪ ਤੇ ਮੋਬਇਲ ਫ਼ੋਨਾਂ ਦੇ ਬੰਦ ਡੱਬੇ ਚੁੱਕ ਲਿਆਏ ਤੇ ਵਾਪਸ ਕਰਨ ਬਦਲੇ ਉਸਦੇ ਕੋਲੋਂ ਦੋ ਵਾਰ 6 ਲੱਖ ਰੁਪਏ ਹਾਸਲ ਕਰ ਲਏ। ਪੁਲਿਸ ਨੇ ਪੜਤਾਲ ਤੋਂ ਬਾਅਦ ਮਾਨਕ ਸੂਰੀ, ਪਾਰਸ ਸੂਰੀ ਤੋਂ ਇਲਾਵਾ ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਤੇ ਇੱਕ ਅਗਿਆਤ ਵਿਅਕਤੀ ਵਿਰੁਧ ਪਰਚਾ ਦਰਜ਼ ਕੀਤਾ ਸੀ ਤੇ ਹੁਣ ਮਾਨਕ ਤੇ ਪਾਰਸ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
Share the post "ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਪੁੱਤਰ ਦੁਕਾਨਦਾਰ ਡਰਾ ਕੇ ਪੈਸੇ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ"