ਕੋਟਕਪੂਰਾ, 17 ਸਤੰਬਰ: ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ਼ ’ਚ ਇਨਸਾਫ਼ ਲੈਣ ਲਈ ਸ਼ੁਰੂ ਹੋਏ ਇਨਸਾਫ਼ ਮੋਰਚੇ ਦੇ ਆਗੂ ਤੇ ਗੋਲੀਕਾਂਡ ਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਐਨਆਈਏ ਨੇ ਤਲਬ ਕਰ ਲਿਅਜਾ ਹੈ। ਮੀਡੀਆ ਵਿਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਸੁਖਰਾਜ ਸਿੰਘ ਨੂੰ ਪਰਸੋ ਜਾਣੀਂ 19 ਸਤੰਬਰ ਨੂੰ ਦਿੱਲੀ ‘ਚ ਪੇਸ਼ ਹੋਣ ਲਈ ਕਿਹਾ ਹੈ।
ਮੋਦੀ ਦੀ ਯਾਤਰਾ ਤੋਂ ਪਹਿਲਾਂ ਅਮਰੀਕਾ ’ਚ ਮੰਦਿਰ ’ਤੇ ਭਾਰਤ ਵਿਰੋਧੀ ਨਾਅਰੇ ਲਿਖ਼ੇ
ਉਨ੍ਹਾਂ ਨੂੰ ਕਿਸ ਮਾਮਲੇ ਵਿਚ ਸੱਦਿਆ ਗਿਆ ਹੈ, ਇਸਦੇ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਅਤੇ ਨਾਂ ਹੀ ਸੁਖਰਾਜ ਸਿੰਘ ਨਾਲ ਸੰਪਰਕ ਹੋ ਸਕਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਪਿਛਲੇ ਦਿਨੀਂ ਹੀ ਭਾਈ ਸੁਖਰਾਜ ਸਿੰਘ ਨੇ ਅਜ਼ਾਦ ਉਮੀਦਵਾਰ ਵਜੋਂ ਗਿੱਦੜਬਾਹਾ ਉਪ ਚੋਣ ਲੜਣ ਦਾ ਵੀ ਐਲਾਨ ਕੀਤਾ ਸੀ। ਪ੍ਰੰਤੂ ਹੁਣ ਅਚਾਨਕ ਕੇਂਦਰੀ ਜਾਂਚ ਏਜੰਸੀ ਵੱਲੋਂ ਉਨ੍ਹਾਂ ਨੂੰ ਤਲਬ ਕਰਨ ਦੇ ਚੱਲਦੇ ਪੰਥਕ ਹਲਕਿਆਂ ਵਿਚ ਚਰਚਾਵਾਂ ਸ਼ੁਰੂ ਹੋ ਗਈਆਂ ਹਨ।