ਨਗਰ ਨਿਗਮ ਨੇ ਮੰਨਜ਼ੂਰ ਕੀਤੀ ਸਾਢੇ 10 ਲੱਖ ਦੀ ਗਰਾਂਟ ਬਠਿੰਡਾ, 27 ਜਨਵਰੀ: ਸਥਾਨਕ ਮੁਲਤਾਲੀਆਂ ਰੋਡ ‘ਤੇ ਸਥਿਤ ਸ਼ਹੀਦ ਜਰਨੈਲ ਸਿੰਘ ਰਠੌੜ ਦੇ ਬੁੱਤ ਦਾ ਹੁਣ ਸੁੰਦਰੀਕਰਨ ਅਤੇ ਨਵੀਨੀਕਰਨ ਕੀਤਾ ਜਾਵੇਗਾ। ਇਸਦੇ ਲਈ ਨਗਰ ਨਿਗਮ ਬਠਿੰਡਾ ਵੱਲੋਂ ਕਰੀਬ ਸਾਢੇ 10 ਲੱਖ ਗਰਾਂਟ ਮੰਨਜ਼ੂਰ ਕੀਤੀ ਗਈ ਹੈ। ਗੌਰਤਲਬ ਹੈ ਕਿ ਸਥਾਨਕ ਗੁਰੂ ਨਾਨਕ ਪੁਰੇ ਮਹੱਲੇ ਵਿੱਚ ਰਹਿਣ ਵਾਲੇ ਸ਼ਹੀਦ ਜਰਨੈਲ ਸਿੰਘ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਹੇ ਸਨ ਅਤੇ ਉਹ ਸ਼ਹੀਦ ਹੋ ਗਏ ਸਨ।
ਕਾਂਗਰਸ ਪਾਰਟੀ ਨੇ ਕਾਂਗਰਸ ਭਵਨ ’ਚ ਮਨਾਇਆ ਗਣਤੰਤਰਾ ਦਿਵਸ
ਜਿਸ ਤੋਂ ਬਾਅਦ ਤਤਕਾਲੀ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੇ ਕਾਰਜਕਲ ਦੌਰਾਨ ਰਠੌਰ ਭਾਈਚਾਰੇ ਦੀ ਮੰਗ ‘ਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਉਕਤ ਬੁੱਤ ਲਗਾਇਆ ਗਿਆ ਸੀ। ਇਲਾਕੇ ਦੇ ਕੌਂਸਲਰ ਕਿਰਨਾ ਰਾਣੀ ਦੇ ਪਤੀ ਗੁਰਪ੍ਰੀਤ ਸਿੰਘ ਬੰਟੀ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਬੁੱਤ ਦੇ ਨਵੀਨੀਕਰਨ ਅਤੇ ਇਸ ਨੂੰ ਥੋੜਾ ਅੱਗੇ ਕਰਨ ਲਈ ਇਲਾਕਾ ਵਾਸੀਆਂ ਦੀ ਮੰਗ ‘ਤੇ ਉਹਨਾਂ ਵੱਲੋਂ ਨਗਰ ਨਿਗਮ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ।
ਤਰੱਕੀਆਂ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਟੇਸ਼ਨ ਕੀਤੇ ਅਲਾਟ
ਸ੍ਰੀ ਬੰਟੀ ਨੇ ਕਿ ਇਹ ਬੁੱਤ ਬਿਲਕੁਲ ਮੁਲਤਾਨੀਆਂ ਰੋਡ ਤੋਂ ਅਨਾਜ ਮੰਡੀ ਵਾਲੇ ਪਾਸੇ ਓਵਰ ਬ੍ਰਿਜ ਦੇ ਨਜਦੀਕ ਬਣਿਆ ਹੋਇਆ ਹੈ, ਜਿਸ ਕਾਰਨ ਇੱਥੇ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਉਹਨਾਂ ਦੱਸਿਆ ਕਿ ਇਸ ਬੁੱਤ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਲ ਨਾਲ ਇਸ ਨੂੰ ਥੋੜਾ ਅੱਗੇ ਪਾਰਕ ਵਾਲੀ ਸਾਈਡ ਵੱਲ ਕਰਕੇ ਸੁਸ਼ੋਭਿਤ ਕੀਤਾ ਜਾਵੇਗਾ।
ਦੋਸਤ ਨਾਲ ਦੋਸਤੀ ਟੁੱਟਣ ਦੇ ‘ਗੁੱਸੇ’ ’ਚ ਦੂਜੇ ਦੋਸਤ ਦਾ ਕੀਤਾ ਕਤਲ
ਉਧਰ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਵੀ ਇਸ ਮੁੱਦੇ ‘ਤੇ ਗੱਲ ਕਰਦੇ ਕਿਹਾ ਕਿ ਸੋਸਾਇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਬੁੱਤ ਦੇ ਸੁੰਦਰੀਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਹੁਣ ਕੌਂਸਲਰ ਕਿਰਨਾਂ ਰਾਣੀ ਦੇ ਉੱਦਮ ਸਦਕਾ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਇਸ ਬੁੱਤ ਦੇ ਨਾਲ ਬਣੀ ਜਗ੍ਹਾ ਨੂੰ ਗੋਲਾਈ ਦੇ ਵਿੱਚ ਬਣਾਇਆ ਜਾਵੇਗਾ ਤਾਂ ਕਿ ਸੜਕ ਦੀ ਜਗ੍ਹਾ ਖੁੱਲ ਸਕੇ।