Punjabi Khabarsaar
ਬਠਿੰਡਾ

ਬਠਿੰਡਾ ਸ਼ਹਿਰੀ ਸੀਟ ‘ਤੇ ਭਾਜਪਾ ਦਾ ਕਿਲਾ ਹੋਇਆ ਹੋਰ ਮਜਬੂਤ, ਰਹੀ ਪਹਿਲੇ ਨੰਬਰ ’ਤੇ

ਬਠਿੰਡਾ, 6 ਜੂਨ: ਲੰਘੀ 1 ਜੂਨ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਦਾ ਬਠਿੰਡਾ ਸ਼ਹਿਰ ’ਚ ਕਿਲਾ ਮਜਬੂਤ ਹੁੰਦਾ ਜਾਪ ਰਿਹਾ। ਕਰੀਬ ਤਿੰਨ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਅਪਣੇ ਬਲਬੂਤੇ ’ਤੇ ਲੋਕ ਸਭਾ ਚੋਣ ਲੜੀ ਭਾਜਪਾ ਨੂੰ ਇੱਥੋਂ ਵੱਡੀ ਕਾਮਯਾਬੀ ਮਿਲੀ ਹੈ। ਉਂਝ ਅਕਾਲੀ ਦਲ ਨਾਲ ਗਠਜੋੜ ’ਚ ਰਹਿੰਦਿਆਂ ਵੀ ਭਾਜਪਾ ਆਗੂਆਂ ਵੱਲੋਂ ਲਗਾਤਾਰ ਬਠਿੰਡਾ ਸ਼ਹਿਰੀ ਸੀਟ ਦੇਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਬਾਦਲ ਪ੍ਰਵਾਰ ਨੂੰ ਇਸਨੂੰ ਅਣਗੋਲਿਆ ਕਰ ਦਿੱਤਾ ਜਾਂਦਾ ਸੀ। ਬਠਿੰਡਾ ਸ਼ਹਿਰੀ ਹਲਕੇ ’ਚ ਹੁਣ ਭਾਜਪਾ ਦਾ ਪਹਿਲੇ ਨੰਬਰ ’ਤੇ ਆਉਣਾ, ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਜਾਪਦਾ ਹੈ। ਕਰੀਬ ਸਵਾ ਦੋ ਸਾਲਾਂ ਦੇ ਵਿਚ ਹੀ ਭਾਜਪਾ ਨੇ ਇੱਥੇ ਵੋਟਰਾਂ ਵਿਚ ਵੱਡੀ ਪਕੜ ਬਣਾਈ ਹੈ।

ਲੋਕ ਸਭਾ ਨਤੀਜ਼ੇ: ਇੱਕ ਦਰਜ਼ਨ Ex CM ਲੋਕ ਸਭਾ ਦੀਆਂ ਪੋੜੀਆਂ ਚੜ੍ਹਣ ’ਚ ਰਹੇ ਸਫ਼ਲ,ਕਈ ਹਾਰੇ

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਰਾਜ ਕੁਮਾਰ ਨੂੰ ਇੱਥੋਂ ਮਹਿਜ਼ 12,761 ਵੋਟਾਂ ਮਿਲੀਆਂ ਸਨ ਪ੍ਰੰਤੂ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੋਟਾਂ ਦਾ ਇਹ ਅੰਕੜਾ ਤਿੰਨ ਗੁਣਾ ਵਧ ਕੇ 36,287 ਹੋ ਗਿਆ ਹੈ। ਹਾਲਾਂਕਿ ਇਸਦੇ ਪਿੱਛੇ ਰਾਮ ਮੰਦਰ ਦੀ ਭੁੂਮਿਕਾ ਵੀ ਦੱਸੀ ਜਾ ਰਹੀ ਹੈ ਪ੍ਰੰਤੂ ਇਸਦੇ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਲਗਾਤਾਰ ਸ਼ਹਿਰਾਂ ਦੇ ਵਿਚ ਆਪਣਾ ਗ੍ਰਾਫ਼ ਉੱਚਾ ਕਰਦੀ ਜਾ ਰਹੀ ਹੈ। ਜੇਕਰ ਪਿਛਲੀਆਂ ਵਿਧਾਨ ਸਭਾ ਚੌਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਮਨਪ੍ਰੀਤ ਸਿੰਘ ਬਾਦਲ ਨੂੰ 29,476 ਵੋਟਾਂ ਪਈਆਂ ਸਨ ਤੇ ਹੁਣ 2024 ਦੇ ਵਿਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਜੀਤਮਹਿੰਦਰ ਸਿੱਧੂ ਨੂੰ 30,420 ਪਈਆਂ ਹਨ। ਇਸਤੋਂ ਇਲਾਵਾ ਅਕਾਲੀ ਦਲ ਦੇ ਉਸ ਸਮੇਂ ਪਾਰਟੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ 24,183 ਵੋਟਾਂ ਹੀ ਮਿਲੀਆਂ ਸਨ

ਸੀਤਲ ਅੰਗਰਾਲ ਦਾ ਵਿਵਾਦਤ ਬਿਆਨ, ਕਿਹਾ ਜਲੰਧਰ ਦੇ ਲੋਕ ਆਪਣੀ ਗਲਤੀ ‘ਤੇ ਪਛਤਾਉਣਗੇ

ਉਹ ਅਕਾਲੀ ਹਾਈਕਮਾਂਡ ਉੱਪਰ ਮਨਪ੍ਰੀਤ ਦੀ ਹਿਮਾਇਤ ਕਰਨ ਦੇ ਦੋਸ਼ ਲਗਾਉਂਦਿਆਂ ਅਕਾਲੀ ਦਲ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਤੇ ਮੌਜੂਦਾ ਸਮੇਂ ਉਹ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਨ। ਉਨ੍ਹਾਂ ਵੱਲੋਂ ਵੀ ਅਕਾਲੀ ਦਲ ਤੋਂ ਭਾਜਪਾ ਦੀਆਂ ਵੋਟਾਂ ਵਧਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਸੀ। ਸਭ ਤੋਂ ਵੱਧ ਵਿਕਾਸ ਬਠਿੰਡਾ ਸ਼ਹਿਰ ਦਾ ਹੀ ਕਰਵਾਉਣ ਵਾਲੇ ਅਕਾਲੀ ਦਲ ਨੇ ਇੰਨ੍ਹਾਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਦੂਜੇ ਨੰਬਰ ’ਤੇ ਰਹਿੰਦਿਆਂ 35,769 ਵੋਟਾਂ ਹਾਸਲ ਕੀਤੀਆਂ ਹਨ। ਉਧਰ ਬਠਿੰਡਾ ਸ਼ਹਿਰੀ ਹਲਕੇ ਵਿਚ ਭਾਜਪਾ ਦੀ ਵੋਟ ਬੈਂਕ ਵਧਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਖੋਰਾ ਲੱਗਿਆ ਹੈ। ਹਾਲਾਂਕਿ ਇਹ ਪਾਰਟੀ ਕਾਂਗਰਸ ਨੂੰ ਪਿੱਛੇ ਛੱਡ ਹਲਕੇ ਵਿਚੋਂ ਵੋਟਾਂ ਲੈਣ ਦੇ ਮਾਮਲੇ ਵਿਚ ਤੀਜ਼ੇ ਨੰਬਰ ’ਤੇ ਰਹੀ ਹੈ ਪ੍ਰੰਤੂ ਸਾਲ 2022 ਵਿਚ ਪ੍ਰਾਪਤ ਹੋਈਆਂ 93,057 ਵੋਟਾਂ ਦੇ ਮੁਕਾਬਲੇ ਹੁਣ ਸਿਰਫ਼ 32,780 ਵੋਟਾਂ ਨਾਲ ਸਬਰ ਕਰਨਾ ਪਿਆ ਹੈ।

 

Related posts

ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ

punjabusernewssite

ਸੁਸਾਇਟੀ ਵੱਲੋਂ ਮਰੀਜਾਂ ਲਈ ਐਮਰਜੈਸੀ ਖੂਨਦਾਨ ਕੀਤਾ

punjabusernewssite

ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਦੁਰਵਿਵਹਾਰ ਕਰਨ ਵਾਲਾ ਅਧਿਆਪਕ ਮੁਅੱਤਲ

punjabusernewssite