ਬਠਿੰਡਾ,20 ਸਤੰਬਰ: ਪੰਜਾਬ ਦੀਆਂ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ (ਟੀਚਿੰਗ ਫੈਕਲਟੀ) ਦਾ ਨਵੇਂ ਤਨਖ਼ਾਹ ਸਕੇਲ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ। ਯੂਨੀਵਰਸਿਟੀਆਂ ਦੇ ਅਧਿਆਪਕਾਂ ਦੀ ਸਾਂਝੀ ਤਾਲਮੇਲ ਕਮੇਟੀ ਨੇ ਅਧਿਆਪਕਾਂ ਦੀਆਂ ਜਾਇਜ ਮੰਗਾਂ ਪ੍ਰਤੀ ਸੂਬਾ ਸਰਕਾਰ ਦੀ ਮੁਜ਼ਰਮਾਨਾ ਟਾਲ-ਮਟੋਲ ਖਿਲਾਫ਼ 18 ਸਤੰਬਰ ਨੂੰ ਸਾਰੇ ਅਦਾਰਿਆਂ ਵਿਚ ਇਕ ਘੰਟੇ ਦੀ ਹੜਤਾਲ ਕਰਕੇ ਜਬਰਦਸਤ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀ। ਇਸ ਸੱਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ਦੇ ਅਧਿਆਪਕਾਂ ਨੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਇਕ ਘੰਟੇ ਦੀ ਹੜਤਾਲ ਕਰਕੇ ਮੁੱਖ ਗੇਟ ’ਤੇ ਜਬਰਦਸਤ ਧਰਨੇ-ਪ੍ਰਦਰਸ਼ਨ ਕੀਤਾ ਸੀ। ਇਹ ਧਰਨਾ-ਪ੍ਰਦਰਸ਼ਨ ਬਾਦਸਤੂਰ ਜਾਰੀ ਰਿਹਾ।
ਏਮਜ਼ ਬਠਿੰਡਾ ਵਿੱਚ ਮਨਾਇਆ ਜਾ ਰਿਹਾ 17 ਤੋਂ 23 ਸਤੰਬਰ ਤੱਕ ਫਾਰਮਾਕੋ ਵਿਜੀਲੈਂਸ ਹਫ਼ਤਾ 2024
ਜਿਕਰਯੋਗ ਹੈ ਕਿ ਬਾਕੀ ਸਾਰੇ ਵਿਭਾਗੀ ਅਮਲੇ ਨੂੰ 01/01/2016 ਤੋਂ ਦਿੱਤੇ ਗਏ ਤਨਖਾਹ ਸਕੇਲ ਤੋਂ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਜਾਣਬੁੱਝ ਕੇ ਵਾਂਝੇ ਰੱਖਿਆ ਜਾ ਰਿਹਾ ਹੈ।ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰ ਦੇ ਵਾਰ-ਵਾਰ ਦੇ ਭਰੋਸਿਆਂ ਦੇ ਬਾਵਜੂਦ ਬੇਇਨਸਾਫੀ ਅਤੇ ਵਿਤਕਰੇ ਦੇ ਸ਼ਿਕਾਰ ਬਣੇ ਤੁਰੇ ਆ ਰਹੇ ਸੰਘਰਸ਼ ਦੇ ਰਾਹ ਪਏ ਤਕਰੀਬਨ ਸਾਰੇ ਅਧਿਆਪਕ ਪੀਐਚਡੀ ਤੱਕ ਦੀ ਸਿੱਖਿਆ ਪ੍ਰਾਪਤ ਕਰ ਚੁੱਕੇ ਹਨ ਅਤੇ ਸੂਬਾ ਸਰਕਾਰ ਤੇ ਤਕਨੀਕੀ ਸਿੱਖਿਆ ਵਿਭਾਗ ਦੀ ਮੈਨੇਜਮੈਂਟ ਇਨ੍ਹਾਂ ਨੂੰ ਬਹੁਤ ਹੀ ਨਿਗੂਣੀਆਂ ਤਨਖਾਹਾਂ ਦੇ ਰਹੇ ਹਨ। ਇਸ ਅਣਮਨੁੱਖੀ ਸ਼ੋਸ਼ਣ ਖਿਲਾਫ ਅਧਿਆਪਕ ਅਮਲੇ ਵਿਚ ਜਬਰਦਸਤ ਰੋਸ ਪਾਇਆ ਜਾ ਰਿਹਾ ਹੈ।ਧਰਨੇ-ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਸਾਲ ਪਹਿਲਾਂ ਵਿਧਾਨ ਸਭਾ ਵਿੱਚ ਉਕਤ ਤਨਖਾਹ ਸਕੇਲ ਲਾਗੂ ਕਰਨ ਦਾ ਐਲਾਨ ਕਰ ਚੁੱਕੇ ਹਨ ਪਰ ਹਾਲੀ ਤੱਕ ਅਧਿਆਪਕ ਉਸ ਐਲਾਨ ’ਤੇ ਅਮਲ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।
ਪੰਜਾਬ ’ਚ ਵੱਜਿਆ ਪੰਚਾਇਤੀ ਚੌਣਾਂ ਦਾ ਵਿਗਲ, 20 ਤੱਕ ਪੈਣਗੀਆਂ ਵੋਟਾਂ
ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਜੇ ਸਰਕਾਰ ਨੇ ਸਾਡੀਆਂ ਵਾਜਬ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।ਇਸ ਦੌਰਾਨ ਸਾਂਝੀ ਤਾਲਮੇਲ ਕਮੇਟੀ ਨੇ 30 ਸਤੰਬਰ ਤੋਂ ਪਿੱਛੋਂ ਕੋਈ ਵੀ ਵਾਧੂ ਕਾਰਜ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।ਉਕਤ ਸੰਘਰਸ਼ ਬਠਿੰਡਾ ਤੋਂ ਇਲਾਵਾ ’ਮਲੋਟ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਮਲੋਟ’, ’ਸ਼ਹੀਦ ਭਗਤ ਸਿੰਘ ਸੂਬਾਈ ਯੁਨੀਵਰਸਿਟੀ ਫਿਰੋਜ਼ਪੁਰ’, ’ਸਰਦਾਰ ਬੇਅੰਤ ਸਿੰਘ ਸੂਬਾਈ ਯੁਨੀਵਰਸਿਟੀ ਗੁਰਦਾਸਪੁਰ’, ’ਆਈ ਕੇ ਗੁਜਰਾਲ ਪੰਜਾਬ ਤਕਨੀਕੀ ਯੁਨੀਵਰਸਿਟੀ ਕਪੂਰਥਲਾ ਵਿਖੇ ਵੀ ਚੱਲ ਰਿਹਾ ਹੈ।
Share the post "ਪੰਜਾਬ ਦੀਆਂ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਦਾ ਨਵੇਂ ਤਨਖ਼ਾਹ ਸਕੇਲ ਨੂੰ ਲੈ ਕੇ ਸੰਘਰਸ਼ ਜਾਰੀ"