SSD Girls College Bathinda ‘ਚ ਚੱਲ ਰਹੇ ਸੱਤ ਰੋਜ਼ਾ ਐਨਐਸਐਸ ਕੈਂਪ ਦਾ ਤੀਜਾ ਦਿਨ

0
143
+1

ਬਠਿੰਡਾ, 28 ਜਨਵਰੀ: SSD Girls College Bathinda ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ ‘ਯੂਥ ਫਾਰ ਮਾਈ ਭਾਰਤ’ ਥੀਮ ਤਹਿਤ ਚੱਲ ਰਹੇ ਸੱਤ ਰੋਜ਼ਾ ਐਨ. ਐਨ. ਐਸ. ਕੈਂਪ ਦੇ ਤੀਜੇ ਦਿਨ ਦੇ ਪਹਿਲੇ ਸ਼ੈਸ਼ਨ ਵਿੱਚ ਰਿਸੋਰਸ ਪਰਸਨ ਨਰੇਸ਼ ਪਠਾਣੀਆ ਰਹੇ, ਜਿਨਾਂ ਨੇ ਐਨ. ਐਸ. ਐਸ. ਵਲੰਟੀਅਰਾਂ ਨੂੰ ਦੂਸਰਿਆ ਦੀ ਮਦਦ ਕਰਨ ਤੋ ਪਹਿਲਾ ਖੁਦ ਨੂੰ ਤਿਆਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਮੁੱਢਲੀ ਸਹਾਇਤਾ ਅਤੇ ਸੀ. ਆਰ. ਪੀ. ਬਾਰੇ ਅਭਿਆਸ ਕਰਕੇ ਸਮਝਾਇਆ । ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋ ਨਰੇਸ਼ ਪਠਾਣੀਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ ਅਕਾਲੀ ਦਲ ਦੀ ਭਰਤੀ ਲਈ ਸ਼੍ਰੀ ਅਕਾਲ ਤਖ਼ਤ ਵੱਲੋਂ ਬਣਾਈ ਕਮੇਟੀ ਦੇ ਹੱਕ ’ਚ ਮੁੜ ਡਟੇ ਜਥੇਦਾਰ

ਕੈਂਪ ਦੇ ਤੀਜੇ ਦਿਨ ਦੇ ਦੂਜੇ ਸ਼ੈਸ਼ਨ ਵਿੱਚ ਡਾ. ਅਰੁਣ ਬਾਸਲ ਪੁੱਜੇ, ਜਿੰਨਾ ਨੇ ਆਪਣੇ ਭਾਸ਼ਣ ਦੋਰਾਨ ਵਲੰਟੀਅਰਾਂ ਨੂੰ ਸ਼ਰੀਰਕ ਤੌਰ ਤੇ ਤੰਦਰੁਸਤ ਰਹਿਣ ਦੇ ਨਾਲ ਨਾਲ ਦਿਮਾਗੀ ਤੌਰ ਤੇ ਵੀ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਕਿਹਾ ਕਿ ਮਨੋਵਿਗਿਆਨਕ ਤੰਦਰੁਸਤੀ ਦੀ ਪਰਿਭਾਸ਼ਾ ਮੁੱਖ ਤੱਤਾਂ ਅਤੇ ਜੀਵਨ ਵਿੱਚ ਇਸਦੀ ਮਹੱਤਤਾ ਬਾਰੇ ਬੜੇ ਹੀ ਰੌਚਕ ਨਾਲ ਸਮਝਾਉਂਦੇ ਹੋਏ ਕਿਹਾ ਕਿ ਤੰਦਰੁਸਤ ਵਿਅਕਤੀ ਹੀ ਚੰਗੇ ਸਮਾਜ ਦੀ ਸਿਰਜਨਾਂ ਕਰ ਸਕਦਾ ਹੈ । ਕੈਂਪ ਦੇ ਤੀਜੇ ਦਿਨ ਦੇ ਤੀਜੇ ਸ਼ੈਸ਼ਨ ਵਿੱਚ ਸ਼ਾਖਰਤਾ ਅਭਿਆਨ ਨਾਲ ਜੁੜਦਿਆ ਐਨ. ਐਸ. ਐਸ. ਵਲੰਟੀਅਰਾਂ ਵੱਲੋ ਪਰੰਪਰਾਗਤ ਸਕੂਲੀ ਵਿਦਿਆ ਪ੍ਰਾਪਤ ਕਰਨ ਤੋ ਅਸਮਰਥ ਬੱਚਿਆ ਅਤੇ ਬਾਲਗਾਂ ਨੂੰ ਕਾਪੀਆਂ-ਕਿਤਾਬਾਂ ਵੰਡੀਆਂ ਅਤੇ ਉਹਨਾਂ ਨੂੰ ਪੰਜਾਬੀ ਵਰਨ ਮਾਲਾ ਲਿਖਣੀ ਅਤੇ ਪੜ੍ਹਨੀ ਸਿਖਾਈ ।

ਇਹ ਵੀ ਪੜ੍ਹੋ ਚੰਡੀਗੜ੍ਹ ਮੇਅਰ ਦੀ ਚੋਣ: ਸੁਪਰੀਮ ਕੋਰਟ ਦਾ ਸੇਵਾਮੁਕਤ ਜੱਜ ਹੋਵੇਗਾ ਨਿਗਰਾਨ, ਵੀਡੀਓਗ੍ਰਾਫ਼ੀ ਨਾਲ ਹੋਵੇਗੀ ਚੋਣ 

ਮੁਸਕਾਨ ਅਤੇ ਯਾਦਵੀ ਵੱਲੋਂ ਦੂਜੇ ਦਿਨ ਬਾਰੇ ਵਿਚਾਰ ਪੇਸ਼ ਕੀਤੇ ਗਏ । ਤਿੰਨਾ ਸ਼ੈਸਨਾਂ ਦੀ ਪ੍ਰਧਾਨਗੀ ਮੰਨਤ ਸਿੰਗਲਾ ਅਤੇ ਖੁਸ਼ੀ ਸਿੱਕਾ ਵੱਲੋ ਕੀਤੀ ਗਈ । ਮੰਚ ਦਾ ਸੰਚਾਲਣ ਕੁਲਜੋਤ ਅਤੇ ਇਸ਼ਪ੍ਰੀਤ ਕੌਰ ਬੀ.ਏ ਭਾਗ ਤੀਜਾ ਦੀਆਂ ਵਿਦਿਆਰਥਣਾਂ ਵੱਲੋ ਕੀਤਾ ਗਿਆ । ਆਏ ਹੋਏ ਮਹਿਮਾਨਾ ਦਾ ਧੰਨਵਾਦ ਐਨ. ਐਸ. ਐਸ. ਪ੍ਰੋਗਰਾਮ ਅਫਸਰਾਂ ਵੱਲੋਂ ਕੀਤਾ ਗਿਆ । ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੈ ਗੋਇਲ, ਕਾਲਜ ਸਕੱਤਰ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਕੈਂਪ ਦੀ ਯੋਗ ਅਗਵਾਈ ਕਰਨ ਦੇ ਨਾਲ ਨਾਲ ਪੂਰਨ ਤੌਰ ਤੇ ਸਹਿਯੋਗ ਕਰਦੇ ਹੋਏ ਵਲੰਟੀਅਰਾਂ ਦੀ ਹੌਸਲਾ ਅਫਜਾਈ ਵੀ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

+1

LEAVE A REPLY

Please enter your comment!
Please enter your name here