ਕੈਨੈਡਾ: ਕੈਨੈਡਾ ‘ਤੇ ਇਸ ਸਮੇਂ ਆਰਥਿਕ ਮੰਦੀ ਦਾ ਖ਼ਤਰਾਂ ਮੰਡਰਾਉਦਾ ਦਿੱਖ ਰਿਹਾ ਹੈ। ਦਰਅਸਲ ਇਸ ਸਾਲ ਦੇ ਜਨਵਰੀ ਵਿਚ 800 ਦੇ ਕਰੀਬ ਕੰਪਨੀਆਂ ਨੇ ਖੁਦ ਨੂੰ ਦੀਵਾਲੀਆ ਐਲਾਨਣ ਲਈ ਅਰਜ਼ੀਆਂ ਦਾਇਰ ਕੀਤੀਆਂ ਸੀ। ਇਹ ਗਿਣਤੀ ਪਿਛਲੇ 13 ਸਾਲਾਂ ਦੇ ਆਕੜੇ ਮੁਤਾਬਕ ਵੱਧ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ 2023 ਵਿੱਚ ਦੇਸ਼ ਵਿੱਚ ਦੀਵਾਲੀਆਪਨ ਫਾਈਲਿੰਗ ਵਿੱਚ ਲਗਭਗ 40 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।
ਲੋਕ ਸਭਾ ਚੋਣਾਂ-2024: ਸਮੂਹ ਪ੍ਰਿੰਟਿੰਗ ਪ੍ਰੈੱਸ ਮਾਲਕ ਛਪਾਈ ਸਮੱਗਰੀ ਸਬੰਧੀ ਜਾਰੀ ਹਦਾਇਤਾਂ ਦੀ ਕਰਨ ਪਾਲਣਾ
ਛੋਟੀਆਂ ਕੰਪਨੀਆਂ ਦਾ ਕੈਨੇਡਾ ਦੀ ਜੀਡੀਪੀ ‘ਚ ਅਹਿਮ ਯੋਗਦਾਨ ਹੈ। ਇਹ ਛੋਟੀ ਕੰਪਨੀਆਂ ਕੈਨੇਡਾ ਦੀ ਕੁੱਲ ਘਰੇਲੂ ਪੈਦਾਵਾਰ ਦਾ ਲਗਭਗ 33 ਪ੍ਰਤੀਸ਼ਤ ਹਿੱਸਾ ਬਣਾਉਂਦੀਆਂ ਹਨ। ਕਰੋੋਨਾ ਕਾਲ ਦੌਰਾਨ ਕੰਪਨੀਆਂ ਨੂੰ ਕੈਨੇਡਾ ਸਰਕਾਰ ਨੇ 45000 ਕਰੋੜ ਦਾ ਵਿਆਜ਼ ਮੁਕਤ ਲੋਨ ਦਿੱਤਾ ਸੀ। ਜਿਸ ਦੀ ਮੁੜ ਅਦਾਇਗੀ ਦੀ ਸਮਾਂ ਸੀਮਾ ਜਨਵਰੀ ਵਿੱਚ ਖ਼ਤਮ ਹੋ ਗਈ ਸੀ। ਬੈਂਕਰਪਸੀ ਲਈ ਅਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਪੈਂਡੈਮਿਕ ਏਰਾ ਸਪੋਰਟ ਦਸੰਬਰ 2023 ‘ਚ ਬੰਦ ਕੀਤੀ ਗਈ ਹੈ।
ਮਾਪਿਆਂ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਨਾਮ ਵੀ ਸ਼ੁਭਦੀਪ ਰੱਖਿਆ
ਕੈਨੇਡੀਅਨ ਸਰਕਾਰ ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਆਰਥਿਕਤਾ ਮਜ਼ਬੂਤ ਬਣੀ ਹੋਈ ਹੈ ਪਰ ਛੋਟੀਆਂ ਕੰਪਨੀਆਂ ਅਤੇ ਬਹੁਤ ਸਾਰੇ ਖਪਤਕਾਰ ਸੰਘਰਸ਼ ਕਰ ਰਹੇ ਹਨ। ਪਰ ਜਿਸ ਹਿਸਾਬ ਨਾਲ 800 ਦੇ ਕਰੀਬ ਕੰਪਨੀਆਂ ਨੇ ਖੁਦ ਨੂੰ ਦੀਵਾਲੀਆ ਐਲਾਨਣ ਲਈ ਅਰਜ਼ੀਆਂ ਦਾਇਰ ਕੀਤੀਆਂ ਨੇ ਉਸ ਨਾਲ ਲੱਗਦਾ ਹੈ ਕਿ ਕੈਨੇਡਾ ਆਰਥਿਕ ਮੰਦੀ ਵੱਲ ਵੱਧਦਾ ਦਿਖਾਈ ਦੇ ਰਿਹਾ ਹੈ।
Share the post "ਕੈਨੇਡਾ ‘ਤੇ ਮੰਡਰਾ ਰਿਹਾ ਆਰਥਿਕ ਮੰਦੀ ਦਾ ਖ਼ਤਰਾਂ, 800 ਦੇ ਕਰੀਬ ਕੰਪਨੀਆਂ ਨੇ ਖੁਦ ਨੂੰ ਦੀਵਾਲੀਆ ਐਲਾਨੀਆ"