Punjabi Khabarsaar
ਅਪਰਾਧ ਜਗਤ

ਪੰਜਾਬ ਪੁਲਿਸ ਦੇ ਡੀਐਸਪੀ ਦੇ ਘਰ ਚੋਰੀ ਘਰ ਵਾਲੀਆਂ ਦੋਨੋਂ ਔਰਤਾਂ ਪੁਲਿਸ ਵੱਲੋਂ ਕਾਬੂ

ਬਠਿੰਡਾ, 29 ਸਤੰਬਰ: ਪਿਛਲੇ ਦਿਨੀਂ ਸਥਾਨਕ ਸ਼ਹਿਰ ਦੇ ਪਾਵਰ ਹਾਊਸ ਰੋਡ ’ਤੇ ਸਥਿਤ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਦੇ ਘਰ ਲੱਖਾਂ ਰੁਪਇਆਂ ਅਤੇ ਗਹਿਣਿਆਂ ਦੀ ਹੋਈ ਚੋਰੀ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਨੇ 2 ਔਰਤਾਂ ਨੂੰ ਬਿਹਾਰ ਤੋ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ਵਿਚ ਥਾਣਾ ਸਿਵਲ ਲਾਈਨਜ ਦੀ ਪੁਲਿਸ ਵੱਲੋਂ ਮੁੱਕਦਮਾ ਨੰਬਰ 140 ਮਿਤੀ 19.09.2024 ਅ/ਧ 305(ਏ),3(5) ਬੀਐਨਐਸ ਤਹਿਤ ਪਰਚਾ ਦਰਜ਼ ਕੀਤਾ ਗਿਆ ਸੀ।

ਬਠਿੰਡਾ ਪੁਲਿਸ ਵੱਲੋਂ ਟਰੱਕ ਵਿਚ ਇੱਕ ਕੁਇੰਟਲ ਭੁੱਕੀ ਲਿਆ ਰਹੇ ਦੋ ਕਾਬੂ

ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਚੋਰੀ ਦੀ ਘਟਨਾ ਤੋਂ ਬਾਅਦ ਐੱਸ.ਪੀ (ਸਿਟੀ) ਬਠਿੰਡਾ ਨਰਿੰਦਰ ਸਿੰਘ ਦੀ ਅਗਵਾਈ ਹੇਠ ਡੀ.ਐੱਸ.ਪੀ (ਸਿਟੀ-2) ਸਰਬਜੀਤ ਸਿੰਘ ਦੀ ਅਗਵਾਈ ਵਿੱਚ ਬਣੀਆਂ ਟੀਮਾਂ ਵੱਲੋਂ ਸਾਂਝੇ ਓਪਰੇਸ਼ਨ ਦੌਰਾਨ ਮੁਕੱਦਮਾ ਉਕਤ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ 2 ਪਰਵਾਸੀ ਔਰਤਾਂ ਨੂੰ ਬਿਹਾਰ ਦੇ ਭਾਗਲਪੁਰ ਜਿਲ੍ਹੇ ਦੇ ਕਹਿਲਗਾਓ ਤੋਂ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਚੋਰੀ ਕੀਤੇ ਸੋਨਾ-ਡਾਇਮੰਡ ਦੇ ਗਹਿਣੇ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਫਾਜਿਲਕਾ ਪੁਲਿਸ ਵੱਲੋ 4 ਪਿਸਤੋਲਾਂ ਸਹਿਤ 2 ਵਿਅਕਤੀ ਕਾਬੂ

 

ਚੋਰੀ ਹੋਏ ਗਹਿਣਿਆਂ ਦੀ ਕੀਮਤ ਲੱਗਭਗ 22-23 ਲੱਖ ਰੁਪਏ ਬਣਦੀ ਸੀ। ਗ੍ਰਿਫਤਾਰ ਕੀਤੀਆਂ ਔਰਤਾਂ ਦੀ ਪਹਿਚਾਣ ਬੰਟੀ ਕੁਮਾਰੀ ਅਤੇ ਰੂਬੀ ਦੇਵੀ ਵਾਸੀ ਲਖਨਊ ਦੇ ਤੌਰ ’ਤੇ ਹੋਈ ਹੈ। ਬਰਾਮਦ ਹੋਏ ਗਹਿਣਿਆਂ ਵਿਚ ਇੱਕ ਸੋਨੇ ਦਾ ਸੈੱਟ, ਇੱਕ ਡਾਇਮੰਡ ਸੈੱਟ, ਦੋ ਪੰਜੇਬਾ ਸੋਨਾ, ਦੋ ਕੜਾ ਸੋਨਾ, ਚਾਰ ਛਾਪ ਸੋਨਾ, ਇੱਕ ਚੈਨ ਸੋਨਾ, ਤਿੰਨ ਸੈੱਟ ਕੰਨਾਂ ਵਾਲੇ ਟੌਪਸ, ਇੱਕ ਸੋਨੇ ਦਾ ਕਲਿੱਪ, ਇੱਕ ਡਾਇਮੰਡ ਟੌਪਸ ਸੈੱਟ ਅਤੇ ਇੱਕ ਡਾਇਮੰਡ ਰਿੰਗ ਸ਼ਾਮਲ ਹੈ।

 

Related posts

ਮਨਪ੍ਰੀਤ ਪਲਾਟ ਕੇਸ: ਬਿਕਰਮ ਸ਼ੇਰਗਿੱਲ ਤੇ ਪੰਕਜ ਕਾਲੀਆਂ ਦੇ ਅਦਾਲਤ ਵਲੋਂ ਗ੍ਰਿਫਤਾਰੀ ਵਰੰਟ ਜਾਰੀ

punjabusernewssite

ਬਠਿੰਡਾ ਸ਼ਹਿਰ ਦੇ ਨਾਮੀ ਮੈਡੀਕਲ ਸਟੋਰ ਦੇ ਸੰਚਾਲਕਾਂ ਉਪਰ ਨਸ਼ੀਲੇ ਕੈਪਸੂਲ ਵੇਚਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਜਾਂਚ ਸ਼ੁਰੂ

punjabusernewssite

ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪੱਛਮੀ ਬੰਗਾਲ ਤੋਂ ਚੱਲ ਰਹੇ ਅੰਤਰ-ਰਾਜੀ ਸਾਈਬਰ ਵਿੱਤੀ ਫਰਾਡ ਰੈਕੇਟ ਦਾ ਕੀਤਾ ਪਰਦਾਫਾਸ਼, ਤਿੰਨ ਵਿਅਕਤੀ ਕਾਬੂ

punjabusernewssite