ਧਾਰਾ 370 ਦੀ ਮੁੜ ਬਹਾਲੀ ਨੂੰ ਲੈ ਕੇ ਜੰਮੂ ਕਸ਼ਮੀਰ ਵਿਧਾਨ ਸਭਾ’ਚ ਹੰਗਾਮਾ,ਨੌਬਤ ਹੱਥੋਪਾਈ ਤੱਕ ਪੁੱਜੀ

0
50
+1

ਸ਼੍ਰੀਨਗਰ, 7 ਨਵੰਬਰ: ਪਿਛਲੇ ਮਹੀਨੇ ਹੋਈ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਨਾਲ ਮਿਲਕੇ ਜੰਮੂ ਕਸ਼ਮੀਰ ਸੂਬੇ ਵਿਚ ਸੱਤਾ ਸੰਭਾਲਣ ਵਾਲੀ ਉਮਰ ਅਬਦੁੱਲਾ ਸਰਕਾਰ ਵੱਲੋਂ ਵਿਧਾਨ ਸਭਾ ਦੇ ਸੱਦੇ ਪਹਿਲੇ ਇਜਲਾਸ ਦੌਰਾਨ ਧਾਰਾ 370 ਦੀ ਮੁੜ ਬਹਾਲੀ ਨੂੰ ਲੈਕੇ ਹੰਗਾਮਾ ਹੋਣ ਦੀ ਸੂਚਨਾ ਹੈ। ਇਸ ਦੌਰਾਨ ਧਾਰਾ 370 ਦੇ ਹਿਮਾਇਤੀਆਂ ਤੇ ਵਿਰੋਧੀਆਂ ਵਿਚਕਾਰ ਸ਼ੁਰੂ ਹੋਇਆ ਤਕਰਾਰ ਹੱਥੋਪਾਈ ਤੱਕ ਪੁੱਜ ਗਿਆ। ਜਿਸਤੋਂ ਬਾਅਦ ਹਾਊਸ ਵਿਚ ਮੌਜੂਦ ਮਾਰਸ਼ਲਾਂ ਵੱਲੋਂ ਕਾਫ਼ੀ ਮੁਸ਼ੱਕਤ ਦੇ ਬਾਅਦ ਵਿਧਾਇਕਾਂ ਨੂੰ ਅਲੱਗ-ਅਲੱਗ ਕੀਤਾ ਗਿਆ।

ਇਹ ਵੀ ਪੜ੍ਹੋCM Bhagwant Mann ਤੋਂ ਬਾਅਦ ਹੁਣ Arvind Kejriwal ਪੰਜਾਬ ’ਚ ਭਖਾਉਣਗੇ ਚੋਣ ਮੁਹਿੰਮ

ਉਂਝ ਮੁੱਖ ਮੰਤਰੀ ਅਬਦੁੱਲਾ ਦੀ ਅਗਵਾਈ ਵਾਲੀ ਸੂਬਾਈ ਵਜ਼ਾਰਤ ਦੀ ਹੋਈ ਪਹਿਲੀ ਮੀਟਿੰਗ ਵਿਚ ਜੰਮੂ ਕਸ਼ਮੀਰ ਨੂੰ ਮੁੜ ਸੂਬੇ ਦਾ ਦਰਜ਼ਾ ਦੇਣ ਦਾ ਮਤਾ ਪਾਸ ਕੀਤਾ ਗਿਆ ਸੀ। ਵਿਧਾਨ ਸਭਾ ਦੇ ਸੈਸਨ ਵਿਚ ਵੀ ਪੀਡੀਪੀ ਦੇ ਵਿਧਾਇਕਾਂ ਵੱਲਂੋ ਧਾਰਾ 370 ਦੀ ਬਹਾਲੀ ਵਾਲਾ ਮਤਾ ਰੱਖਿਆ ਗਿਆ। ਇਸ ਦੌਰਾਨ ਇੱਕ ਵਿਧਾਇਕ ਇਸ ਸਬੰਧੀ ਹੱਥ ਵਿਚ ਪੋਸਟਰ ਫ਼ੜੀ ਸਪੀਕਰ ਦੇ ਚੈਬਰ ਨਜਦੀਕ ਪੁੱਜ ਗਿਆ ਪ੍ਰੰਤੂ ਭਾਜਪਾ ਵਿਧਾਇਕਾਂ ਨੇ ਉਸਦਾ ਵਿਰੋਧ ਕੀਤਾ ਤੇ ਹੱਥ ਵਿਚੋਂ ਪੋਸਟਰ ਖੋਹਣ ਲਈ ਕਾਫ਼ੀ ਜਦੋ ਜਹਿਦ ਹੋਈ।

 

+1

LEAVE A REPLY

Please enter your comment!
Please enter your name here