WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਐਫੀਲੇਟਿਡ ਕਾਲਜਾਂ ਨਾਲ ਕੀਤੀ ਮੀਟਿੰਗ

ਬਠਿੰਡਾ, 29 ਜੁਲਾਈ:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.) ਦੇ ਨਵ-ਨਿਯੁਕਤ ਵਾਈਸ ਚਾਂਸਲਰ, ਪ੍ਰੋ: ਸੰਦੀਪ ਕਾਂਸਲ ਨੇ ਵਿਦਿਅਕ ਮਿਆਰ ਨੂੰ ਸੁਧਾਰਨ ਲਈ ਯੂਨੀਵਰਸਿਟੀ ਅਤੇ ਇਸ ਦੇ ਮਾਨਤਾ ਪ੍ਰਾਪਤ ਕਾਲਜਾਂ ਦਰਮਿਆਨ ਸਹਿਯੋਗ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ ।ਅੱਜ ਇਥੇ ਵੀਸੀ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ, ਪ੍ਰੋ: ਕਾਂਸਲ ਨੇ ਤਕਨੀਕੀ ਸਿੱਖਿਆ ਨੂੰ ਅੱਗੇ ਵਧਾਉਣ, ਅਤਿ-ਆਧੁਨਿਕ ਖੋਜਾਂ ਨੂੰ ਉਤਸ਼ਾਹਿਤ ਕਰਨ ਅਤੇ ਪਾਠਕ੍ਰਮ ਨੂੰ ਸਮਕਾਲੀ ਲੋੜਾਂ ਦੇ ਅਨੁਸਾਰ ਆਧੁਨਿਕ ਬਣਾਉਣ ਲਈ ਇਕਜੁੱਟ ਯਤਨ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਨਵੀਂ ਸਿੱਖਿਆ ਨੀਤੀ-2020 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ‘ਤੇ ਵੀ ਜ਼ੋਰ ਦਿੱਤਾ। ਯੂਨੀਵਰਸਿਟੀ ਦੇ ਪ੍ਰਮੁੱਖ ਅਧਿਕਾਰੀਆਂ ਅਤੇ ਮਾਨਤਾ ਪ੍ਰਾਪਤ ਕਾਲਜਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ, ਮੀਟਿੰਗ ਵਿੱਚ ਵਧੇ ਹੋਏ ਦਾਖਲਿਆਂ ਦੇ ਸਕਾਰਾਤਮਕ ਰੁਝਾਨ ਅਤੇ ਵਿਦੇਸ਼ਾਂ ਵਿੱਚ ਪੜ੍ਹਨ ਪ੍ਰਤੀ ਵਿਦਿਆਰਥੀਆਂ ਦੇ ਰੁਝਾਨ ਚ ਤਬਦੀਲੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਗਿਆ।

ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ: ਡਾ. ਬਲਜੀਤ ਕੌਰ

ਭਾਗੀਦਾਰਾਂ ਨੇ ਇਸ ਤਬਦੀਲੀ ਅਤੇ ਬਦਲ ਰਹੇ ਰੁਝਾਨ ਉੱਪਰ ਤਸੱਲੀ ਪ੍ਰਗਟ ਕਰਦਿਆਂ, ਇਸ ਨੂੰ ਤਕਨੀਕੀ ਸੰਸਥਾਵਾਂ ਲਈ ਇੱਕ ਸ਼ਾਨਦਾਰ ਸੰਕੇਤ ਵਜੋਂ ਦੇਖਿਆ।ਵਿਚਾਰ-ਵਟਾਂਦਰੇ ਵਿੱਚ ਦਾਖਲਾ ਪ੍ਰਕਿਰਿਆ ਨੂੰ ਬਿਹਤਰ ਬਣਾਉਣ, ਦਾਖ਼ਲਿਆਂ ਵਿਚ ਵਾਧਾ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਯੂਨੀਵਰਸਿਟੀ ਦੇ ਸੁਚੱਜੇ ਵਿਕਾਸ ਲਈ ਸੁਹਿਰਦ ਯਤਨਾਂ ਤੇ ਜ਼ੋਰ ਦਿਤਾ ਗਿਆ ।ਉਹਨਾਂ ਕਿਹਾ ਕਿ ਯੂਨੀਵਰਸਿਟੀ ਚੁਣੌਤੀਆਂ ਨਾਲ ਨਜਿੱਠਣ, ਵਿਦਿਅਕ ਗੁਣਵੱਤਾ ਨੂੰ ਹੋਰ ਨਿਖਾਰਣ ਲਈ ਆਪਣੇ ਐਫੀਲੀਏਟਡ ਕਾਲਜਾਂ ਨੂੰ ਹਰ ਸੰਭਵ ਸਹਿਯੋਗ ਅਤੇ ਸਮਰਥਨ ਦੇਣ ਲਈ ਵਚਨਬੱਧ ਹੈ।ਇਸ ਮੌਕੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ, ਪ੍ਰੀਖਿਆ ਕੰਟਰੋਲਰ ਡਾ: ਨੀਰਜ ਗਿੱਲ, ਕਾਲਜ ਵਿਕਾਸ ਕੌਂਸਲ ਦੇ ਡਾਇਰੈਕਟਰ ਡਾ: ਬਲਵਿੰਦਰ ਸਿੰਘ ਸਿੱਧੂ, ਪ੍ਰੋਫੈਸਰ ਇੰਚਾਰਜ (ਵਿੱਤ ਅਤੇ ਪ੍ਰਚੇਜ਼), ਡਾ: ਹਰੀਸ਼ ਗਰਗ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਹਰਜਿੰਦਰ ਸਿੰਘ ਸਿੱਧੂ ਹਾਜ਼ਰ ਸਨ |ਕਾਲਜਾਂ/ਸੰਸਥਾਵਾਂ ਦੇ ਮੁੱਖ ਭਾਗੀਦਾਰ

ਵਾਤਾਵਰਣ ਨੂੰ ਸਵੱਛ ਬਨਾਉਣ ਲਈ 1 ਕਰੋੜ 50 ਲੱਖ ਪੌਧੇ ਲਗਾਉਣ ਦਾ ਟੀਚਾ – ਨਾਇਬ ਸਿੰਘ ਸੈਨੀ

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ, ਬਠਿੰਡਾ ਦੇ ਚੇਅਰਮੈਨ ਸਰਦਾਰ ਗੁਰਮੀਤ ਸਿੰਘ ਧਾਲੀਵਾਲ, ਦੇਸ਼ ਭਗਤ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ, ਸ਼੍ਰੀ ਦਵਿੰਦਰ ਸਿੰਘ, ਅਕਲੀਆ ਐਜੂਕੇਸ਼ਨਲ ਐਂਡ ਰਿਸਰਚ ਸੁਸਾਇਟੀ ਗਰੁੱਪ ਆਫ਼ ਇੰਸਟੀਚਿਊਸ਼ਨ, ਅਕਲੀਆ ਕਲਾਂ ਦੇ ਚੇਅਰਮੈਨ, ਗੁਰਤੇਜ ਸਿੰਘ ਬਰਾੜ, ਆਰੀਆ ਭੱਟਾ ਗਰੁੱਪ ਆਫ਼ ਇੰਸਟੀਚਿਊਟ, ਜਨਰਲ ਸਕੱਤਰ ਸ੍ਰੀ ਵਿੱਕੀ ਸਿੰਘਲ, ਆਸਰਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ: ਚੇਅਰਮੈਨ ਡਾ.ਆਰ.ਕੇ. ਗੋਇਲ, ਕੇ.ਸੀ.ਟੀ. ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਸੰਗਰੂਰ: ਚੇਅਰਮੈਨ ਸ੍ਰੀ ਮੌਂਟੀ ਗਰਗ, ਐਸ.ਐਫ.ਸੀ. ਇੰਸਟੀਚਿਊਟ, ਮੋਗਾ, ਸੀ.ਐਮ.ਡੀ. ਅਭਿਸ਼ੇਕ ਜਿੰਦਲ, ਲਾਲਾ ਲਾਜਪਤ ਰਾਏ ਕਾਲਜ, ਪ੍ਰਿੰਸੀਪਲ-ਡਾਇਰੈਕਟਰ ਡਾ.ਨਵੀਤ ਨਾਗਪਾਲ ਅਤੇ ਐਲ.ਐਲ.ਆਰ.ਆਈ.ਟੀ., ਪ੍ਰਿੰਸੀਪਲ ਡਾ. ਏ.ਪੀ.ਮਹਿਤਾ ਅਤੇ ਸ੍ਰੀ ਜਨੇਸ਼ ਗਰਗ, ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵੀ ਪ੍ਰਮੁੱਖ ਤੌਰ ਤੇ ਸ਼ਾਮਿਲ ਸਨ ।

 

Related posts

ਐਮਆਰਐਸ-ਪੀਟੀਯੂ ਨੇ ਅਕਾਦਮਿਕ ਅਤੇ ਖੋਜ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਐਨ.ਆਈ.ਟੀ. ਉੱਤਰਾਖੰਡ ਨਾਲ ਸਮਝੌਤਾ ਕੀਤਾ ਸਹੀਬੱਧ

punjabusernewssite

ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਤੰਬਾਕੂ ਵਿਰੋਧੀ ਰੈਲੀ ਕੱਢੀ

punjabusernewssite

ਅਧਿਆਪਕ ਦਿਵਸ ਮੌਕੇ ਗੈਸਟ ਫੈਕਲਟੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ‘ਚ ਵਿਦਿਆਰਥੀਆਂ ਵੱਲੋਂ ਗੇਟ ਰੈਲੀ

punjabusernewssite