ਬਾਗੀ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ
ਚੰਡੀਗੜ੍ਹ, 15 ਜੁਲਾਈ: ਸ੍ਰੋਮਣੀ ਅਕਾਲੀ ਦਲ ’ਚ ਆਪੋ-ਆਪਣਾ ‘ਦਬਦਬਾ’ ਬਣਾਉਣ ਤੇ ਬਰਕਰਾਰ ਰੱਖਣ ਲਈ ਸ਼ੁਰੂ ਹੋਈ ਸਿਆੋੀ ਖ਼ਾਨਾਜੰਗੀ ਹੁਣ ਸੜਕਾਂ ‘ਤੇ ਪੁੱਜ ਗਈ ਹੈ। ਨੌਬਤ ਇੱਥੋਂ ਤੱਕ ਪੁੱਜ ਗਈ ਹੈ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਸਿਆਸੀ ਤੇ ਪੰਥਕ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ’ਤੇ ਕਬਜ਼ੇ ਨੂੰ ਲੈ ਕੇ ਵੀ ਪੁਲਿਸ ਦਾ ਪਹਿਰਾ ਬਿਠਾਉਣਾ ਪਿਆ। ਖ਼ਦਸਾ ਜਾਹਰ ਕੀਤਾ ਜਾ ਰਿਹਾ ਸੀ ਕਿ ਅੱਜ ਚੰਡੀਗੜ੍ਹ ਮੀਟਿੰਗ ਦੌਰਾਨ ਬਾਗੀ ਧੜਾ ਇਸ ਦਫ਼ਤਰ ਉਪਰ ਆਪਣਾ ਅਧਿਕਾਰ ਜਮਾ ਸਕਦਾ ਹੈ। ਜਿਸਦੇ ਚੱਲਦੇ ਬਰਾਬਰ ਹੀ ਸੁਖਬੀਰ ਸਿੰਘ ਬਾਦਲ ਦੇ ਹਿਮਾਇਤੀਆਂ ਦੀ ਮੀਟਿੰਗ ਸੱਦੀ ਹੋਈ ਸੀ।
Big Breaking: ਡੇਰਾ ਮੁਖੀ ਨੂੰ ਮੁਆਫ਼ੀ ਦੇ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ
ਜਿਸਦੇ ਵਿਚ ਵੱਡੀ ਗਿਣਤੀ ਵਿਚ ਯੂਥ ਅਕਾਲੀ ਵੀ ਪੁੱਜੇ ਹੋਏ ਸਨ, ਜਿਸ ਕਾਰਨ ਕਿਸੇ ਟਕਰਾਅ ਦੀ ਸੰਭਾਵਨਾ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਵੱਲੋਂ ਸੈਂਕੜਿਆਂ ਦੀ ਤਾਦਾਦ ਵਿਚ ਪੁਲਿਸ ਤੈਨਾਤ ਕਰਨੀ ਪਈ। ਬਾਗੀ ਧੜੇ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਪਾਰਟੀ ਦਫ਼ਤਰ ’ਤੇ ਉਨ੍ਹਾਂ ਦਾ ਵੀ ਬਰਾਬਰ ਹੱਕ ਹੈ। ਇਸਤੋਂ ਇਲਾਵਾ ਬਾਗੀ ਧੜੇ ਵੱਲੋਂ ਕੀਤੀ ਮੀਟਿੰਗ ਵਿਚ ਵੱਡੀ ਚੁਣੌਤੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸਦਾ ਕਨਵੀਨਰ ਪੰਥਕ ਪਿਛੋਕੜ ਵਾਲੇ ਪ੍ਰਵਾਰ ਨਾਲ ਸਬੰਧਤ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਣਾਇਆ ਗਿਆ। ਇਸ ਮੌਕੇ ਬਾਗੀ ਧੜੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਕਿਸੇ ਨਿੱਜੀ ਵਿਅਕਤੀ ਵਿਸ਼ੇਸ ਦੇ ਉਲਟ ਨਹੀਂ ਹਨ, ਬਲਕਿ ਅਕਾਲੀ ਦਲ ਨੂੰ ਬਚਾਉਣ ਦੇ ਲਈ ਇਹ ਫੈਸਲੇ ਲੈ ਰਹੇ ਹਨ।
ਸਿੱਖ ਅਜਾਇਬ ਘਰ ‘ਚ ਤਿੰਨ ਵੱਖਵਾਦੀ ਸਿੱਖ ਆਗੂਆਂ ਦੀਆਂ ਲੱਗਣਗੀਆਂ ਤਸਵੀਰਾਂ
ਇਸ ਮੀਟਿੰਗ, ਜਿਸਦੇ ਵਿਚ ਸੁਖਦੇਵ ਸਿੰਘ ਢੀਂਢਸਾ, ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ, ਬੀਬੀ ਜੰਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ, ਸਾਬਾ ਐਮ.ਪੀ ਪਰਮਜੀਤ ਕੌਰ ਗੁਲਸ਼ਨ, ਗਗਨਜੀਤ ਸਿੰਘ ਬਰਨਾਲਾ, ਬੀਬੀ ਪਰਮਜੀਤ ਕੌਰ ਗੁਲਸ਼ਨ ਆਦਿ ਵੀ ਮੌਜੂਦ ਸਨ, ਵੱਲੋਂ ਲੋਕਾਂ ਨੂੰ ਅਕਾਲੀ ਦਲ ਵਿਚਕਾਰਧਾਰਾ ਜੋੜਣ ਲਈ ਪੰਜ ਵੱਖ ਵੱਖ ਸੈਮੀਨਾਰ ਕਰਵਾਉਣ ਦਾ ਫੈਸਲਾ ਲਿਆ ਗਿਆ। ਜਿਸਦੇ ਵਿਚ ਸਿੱਖ ਪੰਥ ਨੂੰ ਦਰਵੇਸ਼ ਮੁੱਦਿਆਂ ਦੇ ਹੱਲ ’ਤੇ ਕੇਂਦਰਤ ਹੋਵੇਗਾ। ਉਧਰ ਇਸਦੇ ਨਾਲ ਹੀ ਪੰਥਕ ਪਾਰਟੀ ਦੇ ਪ੍ਰਧਾਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਡੇਰਾ ਮੁਖੀ ਨੂੂੰ ਮੁਆਫ਼ੀ ਦੇਣ ਦੇ ਮਾਮਲੇ ਵਿਚ ਤਲਬ ਕਰ ਲਿਆ ਗਿਆ ਹੈ। ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਹੁਣ ਤੱਕ ਵਿਰੋਧੀਆਂ ਦੀਆਂ ਚੁਣੌਤੀ ਨੂੰ ਹਲਕੇ ਵਿਚ ਲੈ ਕੇ ਰਹੇ ਸੁਖਬੀਰ ਬਾਦਲ ਲਈ ਆਉਣ ਵਾਲੇ ਸਮੇਂ ਵਿਚ ਵੱਡੀ ਸਿਆਸੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Share the post "ਸ਼੍ਰੋਮਣੀ ਅਕਾਲੀ ਦਲ ’ਚ ‘ਦਬਦਬੇ’ ਦੀ ਲੜਾਈ ਹੁਣ ਸੜਕਾਂ ‘ਤੇ ਪੁੱਜੀ, ਦਫ਼ਤਰ ’ਤੇ ਕਬਜ਼ੇ ਨੂੰ ਲੈ ਕੇ ਪੁਲਿਸ ਦਾ ਪਹਿਰਾ"