Attack on Sukhbir Badal: ਨਰਾਇਣ ਸਿੰਘ ਚੌੜਾ ਦੀ ਧਰਮਪਤਨੀ ਆਈ ਕੈਮਰੇ ਦੇ ਸਾਹਮਣੇ, ਦੇਖੋ ਘਟਨਾ ਬਾਰੇ ਕੀ ਕਿਹਾ!

0
1143
1,139 Views

ਗੁਰਦਾਸਪੁਰ, 4 ਦਸੰਬਰ:Attack on Sukhbir Badal:  ਬੁੱਧਵਾਰ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਹਮਲਾ ਕਰਨ ਵਾਲੇ ਵਾਲੇ ਸਾਬਕਾ ਖ਼ਾੜਕੂ ਨਰਾਇਣ ਸਿੰਘ ਚੌੜਾ ਦੀ ਧਰਮਪਤਨੀ ਦਾ ਬਿਆਨ ਸਾਹਮਣੇ ਆਇਆ ਹੈ। ਕਰੀਬ 68 ਸਾਲਾਂ ਨਰਾਇਣ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਕਸਬੇ ਅਧੀਨ ਆਉਂਦੇ ਪਿੰਡ ਚੌੜਾ ਵਿਚ ਆਪਣੀ ਜਸਮੀਤ ਕੌਰ ਨਾਲ ਰਹਿੰਦਾ ਹੈ। ਘਟਨਾ ਤੋਂ ਬਾਅਦ ਜਿੱਥੇ ਇਲਾਕਾ ਪੁਲਿਸ ਵੱਲੋਂ ਵੀ ਉਨ੍ਹਾਂ ਦੇ ਘਰ ਪੁੱਜ ਕੇ ਪੜਤਾਲ ਕੀਤੀ ਜਾ ਰਹੀ ਹੈ, ਉਥੇ ਵੱਡੀ ਗਿਣਤੀ ਵਿਚ ਮੀਡੀਆ ਵੱਲੋਂ ਵੀ ਘਰ ਪੁੱਜ ਕੇ ਉਸਦੀ ਪਤਨੀ ਨਾਲ ਗੱਲਬਾਤ ਕੀਤੀ ਗਈ।

ਇਹ ਵੀ ਪੜ੍ਹੋ Attack on sukhbir badal:ਧਾਰਮਿਕ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਉਪਰ ਚਲਾਈ ਗੋਲੀ, ਹਮਲਾਵਾਰ ਮੌਕੇ ’ਤੇ ਕਾਬੂ

ਉਨ੍ਹਾਂ ਦੀ ਧਰਮਪਤਨੀ ਨੇ ਅੱਜ ਦੀ ਘਟਨਾ ਬਾਰੇ ਜਾਣਕਾਰੀ ਮੀਡੀਆ ਤੋਂ ਹੀ ਪਤਾ ਚੱਲਣ ਬਾਰੇ ਖ਼ੁਲਾਸਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਸਵੇਰੇ ਉਸਦਾ ਪਤੀ ਸ਼੍ਰੀ ਦਰਬਾਰ ਸਾਹਿਬ ਜਾਣ ਬਾਰੇ ਕਹਿ ਕੇ ਗਏ ਸਨ ਤੇ ਉਨ੍ਹਾਂ ਦੇ ਮਨ ਵਿਚ ਕੀ ਚੱਲ ਰਿਹਾ ਸੀ, ਇਸਦੇ ਬਾਰੇ ਉਸਨੂੰ ਕੁੱਝ ਨਹੀਂ ਪਤਾ। ਉਨ੍ਹਾਂ ਇਸ ਘਟਨਾ ਨਾਲ ਅਸਹਿਮਤੀ ਵੀ ਜਤਾਈ ਤੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ।

ਇਹ ਵੀ ਪੜ੍ਹੋ ਸੁਖਬੀਰ ਬਾਦਲ ਉਪਰ ਹਮ+ਲੇ ਦੀ ਖ਼ਬਰ ਸੁਣਦਿਆਂ ਹੀ ਹਰਸਿਮਰਤ ਬਾਦਲ ਵੀ ਦਰਬਾਰ ਸਾਹਿਬ ਪੁੱਜੇ

ਗੌਰਤਲਬ ਹੈ ਕਿ 1984 ’ਚ ਸ਼੍ਰੀ ਦਰਬਾਰ ਸਾਹਿਬ ਉਪਰ ਹੋਏ ਹਮਲੇ ਤੋਂ ਬਾਅਦ ਖਾੜਕੂਵਾਦ ਦੇ ਵਿਚ ਸਮੂਲੀਅਤ ਕਰਨ ਵਾਲੇ ਚੋੜਾ ਕਈ ਵਾਰ ਪਾਕਿਸਤਾਨ ਦੇ ਵਿਚ ਵੀ ਗਏ ਅਤੇ ਉਹ ਬੂੜੈਲ ਜੇਲ੍ਹ ਵਿਚੋਂ ਸੁਰੰਗ ਪੱਟ ਕੇ ਫ਼ਰਾਰ ਹੋਣ ਵਾਲੇ ਬੇਅੰਤ ਸਿੰਘ ਦੇ ਕਾਤਲਾਂ ਨੂੰ ਭਜਾਉਣ ਵਿਚ ਵੀ ਸਾਮਲ ਸਨ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਇਸਦੇ ਉਪਰ 21 ਤੋਂ ਵੱਧ ਪਰਚੇ ਦਰਜ਼ ਹਨ ਤੇ ਇਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਰਿਹਾ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here