Punjabi Khabarsaar
ਮਾਨਸਾ

ਸਿੱਧੂ ਮੂਸੇਵਾਲਾ ਦੇ ਕਤਲ ਦੇ ਗਵਾਹ ਦੂਜੀ ਗਵਾਹੀ ਦੀ ਤਰੀਕ ’ਤੇ ਵੀ ਨਹੀਂ ਪੁੱਜੇ

ਮਾਨਸਾ, 6 ਜੁਲਾਈ: ਪੰਜਾਬ ਦੇ ਵਿਚ ਇਸ ਦਹਾਕੇ ਦੇ ਸਭ ਤੋਂ ਵੱਧ ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਮੌਕੇ ਦੇ ਗਵਾਹ ਦੂਜੀ ਗਵਾਹੀ ’ਤੇ ਵੀ ਹਾਜ਼ਰ ਨਹੀਂ ਹੋਏ। ਸੂਚਨਾ ਮੁਤਾਬਕ ਉਨ੍ਹਾਂ ਵੱਲੋਂ ਕਿਸੇ ਨਿੱਜੀ ਕਾਰਨਾਂ ਦੇ ਚੱਲਦੇ ਪੇਸ਼ੀ ਤੋਂ ਛੋਟ ਮੰਗੀ ਸੀ। ਇਸਤੋਂ ਪਹਿਲਾਂ 20 ਮਈ ਨੂੰ ਵੀ ਉਹ ਗਵਾਹੀ ਦੇਣ ਲਈ ਹਾਜ਼ਰ ਨਹੀਂ ਹੋਏ ਸਨ। 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਮੌਕੇ ਗੁਰਵਿੰਦਰ ਤੇ ਗੁਰਪ੍ਰੀਤ ਦੋਨੋਂ ਮਹਰੂਮ ਗਾਇਕ ਦੀ ਥਾਰ ’ਚ ਸਵਾਰ ਸਨ।

ਲੁਧਿਆਣਾ ‘ਚ ਸ਼ਿਵ ਸੈਨਾ ਆਗੂ ‘ਤੇ ਹਮਲਾ ਕਰਨ ਵਾਲੇ ਦੋ ਕਾਬੂ 

ਕਾਤਲਾਂ ਵੱਲੋਂ ਤਾਬੜਤੋੜ ਚਲਾਈਆਂ ਗੋਲੀਆਂ ਦੇ ਵਿਚ ਇਹ ਦੋਨੋਂ ਨੌਜਵਾਨ ਮਾਮੂਲੀ ਜਖ਼ਮੀ ਹੋਏ ਸਨ ਤੇ ਇੰਨ੍ਹਾਂ ਦਾ ਇਲਾਜ਼ ਡੀਐਮਸੀ ਹਸਪਤਾ ਵਿਚ ਹੋਇਆ ਸੀ। ਉਸ ਸਮੇਂ ਵੀ ਸ਼ੋਸਲ ਮੀਡੀਆ ’ਤੇ ਇੰਨ੍ਹਾਂ ਨੌਜਵਾਨਾਂ ਬਾਰੇ ਕਾਫ਼ੀ ਚਰਚਾ ਹੋਈ ਸੀ ਪ੍ਰੰਤੂ ਮਹਰੂਮ ਗਾਇਕ ਦੇ ਪਿਤਾ ਤੇ ਹੋਰ ਪ੍ਰਵਾਰਕ ਮੈਂਬਰਾਂ ਨੇ ਇੰਨ੍ਹਾਂ ਨੌਜਵਾਨਾਂ ’ਤੇ ਕੀਤੇ ਜਾ ਰਹੇ ਸ਼ੱਕ ਨੂੰ ਬੇਬੁਨਿਆਦ ਦਸਿਆ ਸੀ। ਇੰਨ੍ਹਾਂ ਦੋਨਾਂ ਨੌਜਵਾਨਾਂ ਦੀ ਗਵਾਹੀ ਇਸ ਕੇਸ ਵਿਚ ਸਭ ਤੋਂ ਵੱਧ ਮਹੱਤਵ ਰੱਖਦੀ ਹੈ। ਹੁਣ ਇਸ ਕੇਸ ਦੀ ਅਗਲੀ ਤਰੀਕ 26 ਜੁਲਾਈ ਪੈ ਗਈ ਹੈ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਗੈਂਗਸਟਰ ਲਾਰਂੈਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਲਈ ਸੀ।

 

Related posts

ਐਸ ਡੀ ਐਮ ਦਾ ਰੀਡਰ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

punjabusernewssite

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ’ਚ ਲੱਗੇ ਗੰਨਮੈਂਨਾਂ ਵਿਚਕਾਰ ਹੋਈ ਖ਼ੂ+ਨੀ ਝੜਪ

punjabusernewssite

ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਸੰਘਰਸ਼ ਰੱਖਣ ਦਾ ਐਲਾਨ

punjabusernewssite