ਤਰਨਤਾਰਨ, 17 ਜੂਨ: ਕਰੀਬ 6 ਮਹੀਨੇ ਪਹਿਲਾਂ ਇੱਥੇ ਹੋਈ ਇੱਕ ਚੋਰੀ ਦੇ ਮਾਮਲੇ ਵਿਚ ਪਰਚਾ ਦਰਜ਼ ਕਰਨ ਦੀ ਬਜਾਏ ਮੁਦਈ ’ਤੇ ਕਥਿਤ ਚੋਰ ਦੇ ਨਾਲ ਰਾਜੀਨਾਮਾ ਕਰਨ ਨੂੰ ਲੈ ਕੇ ਦਬਾਅ ਬਣਾਉਣ ਵਾਲੀ ਹਰੀਕੇ ਦੀ ਮਹਿਲਾ ਥਾਣਾ ਮੁਖੀ ਨੂੰ ਐਸ.ਐਸ.ਪੀ ਨੇ ਮੁਅੱਤਲ ਕਰ ਦਿੱਤਾ ਹੈ। ਇਸਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ ਅਸ਼ਵਨੀ ਕਪੂਰ ਨੇ ਕਿਹਾ ਕਿ ‘‘ ਭ੍ਰਿਸਟਾਚਾਰ, ਨਾ ਅਹਿਲੀਅਤ ਅਤੇ ਗੈਰ-ਕਾਨੂੰਨੀ ਗਤੀਵਿਧੀ ਨੂੰ ਬਿਲਕੁਲ ਵੀ ਬਰਦਾਸਤ ਨਹੀਂ ਕੀਤਾ ਜਾਵੇਗੀ। ’’ ਸਾਹਿਬ ਸਿੰਘ ਸੰਧੂ ਨਾਂ ਦਾ ਮੁਦਈ ਥਾਣਾ ਮੁਖੀ ਤੋਂ ਦੁਖੀ ਹੋ ਕੇ ਹੁਣ ਐਸ.ਐਸ.ਪੀ ਨੂੰ ਮਿਲਿਆ ਸੀ, ਜਿੱਥੇ ਉਸਨੇ ਸਾਰੀ ਗੱਲ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ।
ਡਿਪਟੀ ਕਮਿਸ਼ਨਰਾਂ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਐਸ.ਐਸ.ਪੀਜ਼ ਤੇ ਪੁਲਿਸ ਕਮਿਸ਼ਨਰਾਂ ਦੀ ਮੀਟਿੰਗ ਸੱਦੀ
ਮੁਢਲੀ ਪੜਤਾਲ ਦੇ ਵਿਚ ਇਹ ਸਿਕਾਇਤ ਸਹੀ ਸਾਬਤ ਹੋਣ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਸੂਚਨਾ ਮੁਤਾਬਕ ਮੁਦਈ ਸਾਹਿਬ ਸਿੰਘ ਸੰਧੂ ਦਾ ਹਰੀਕੇ ਵਿਖੇ ਸੰਧੂ ਮੋਬਾਇਲ ਸਟੋਰ ਸੀ। ਲੰਘੀ 27 ਜਨਵਰੀ ਨੂੰ ਇਸ ਦੁਕਾਨ ਵਿਚ ਇੱਕ ਵਿਅਕਤੀ ਨੇ ਪਿਛਲਾ ਦਰਵਾਜ਼ਾ ਤੋੜ ਕੇ ਲੱਖਾਂ ਰੁਪਏ ਦੀ ਕੀਮਤ ਦੇ 30 ਮੋਬਾਇਲ ਫ਼ੋਨ ਅਤੇ ਹੋਰ ਸਮਾਨ ਚੋਰੀ ਕਰ ਲਿਆ ਸੀ। ਇਹ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਮੁਦਈ ਵੱਲੋਂ ਪੁਲਿਸ ਕੋਲ ਸਿਕਾਇਤ ਕੀਤੀ ਗਈ ਪਰ ਥਾਣਾ ਮੁਖੀ ਟੋਲ-ਮਟੋਲ ਦੀ ਨੀਤੀ ਅਪਣਾਈ ਰੱਖੀ।
ਤਲਾਸ਼ੀ ਮੁਹਿੰਮ: ਦੂਜੇ ਦਿਨ ਵੀ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ’ਤੇ ਕੀਤੀ ਚੈਕਿੰਗ
ਅਖ਼ੀਰ ਅੱਕ ਕੇ ਮੁਦਈ ਨੇ ਖੁਦ ਹੀ ਚੋਰ ਦੀ ਸਿਨਾਖ਼ਤ ਕਰ ਲਈ ਤੇ ਇਸਦੇ ਬਾਰੇ ਪੂਰੇ ਸਬੂਤ ਵੀ ਪੁਲਿਸ ਨੇ ਦਿੱਤੇ। ਪ੍ਰੰਤੂ ਪੁਲਿਸ ਨੇ ਇਸਦੇ ਬਾਵਜੂਦ ਨਾਂ ਤਾਂ ਪਰਚਾ ਦਰਜ਼ ਕੀਤਾ ਅਤੇ ਨਾਂ ਹੀ ਮੁਜਰਮ ਨੂੰ ਫ਼ੜਿਆ। ਮੁਦਈ ਮੁਤਾਬਕ ਕਥਿਤ ਚੌਰ ਦੀ ਪਿੱਠ ’ਤੇ ਕੁੱਝ ਸੱਤਾਧਾਰੀਆਂ ਦਾ ਹੱਥ ਸੀ, ਜਿਸਦੇ ਚੱਲਦੇ ਪੁਲਿਸ ਉਕਤ ਚੋਰ ਵਿਰੁਧ ਕਾਰਵਾਈ ਕਰਨ ਦੀ ਬਜਾਏ ਉਸ ਉਪਰ ਹੀ ਰਾਜ਼ੀਨਾਮੇ ਲਈ ਦਬਾਅ ਬਣਾ ਰਹੀ ਸੀ। ਇਸ ਤੋਂ ਬਾਅਦ ਉਹ ਐਸਐਸਪੀ ਅਸ਼ਵਨੀ ਕਪੂਰ ਨੂੰ ਮਿਲਿਆ। ਐਸ.ਐਸ.ਪੀ ਨੇ ਪੜਤਾਲ ਤੋਂ ਬਾਅਦ ਥਾਣਾ ਹਰੀਕੇ ਦੀ ਮੁਖੀ ਸਿਮਲਾ ਰਾਣੀ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ।
Share the post "ਚੋਰੀ ਦਾ ਪਰਚਾ ਦਰਜ਼ ਕਰਨ ਦੀ ਬਜਾਏ ਰਾਜ਼ੀਨਾਮੇ ਲਈ ਦਬਾਅ ਬਣਾਉਣ ਵਾਲੀ ਮਹਿਲਾ ਥਾਣਾ ਮੁਖੀ ਮੁਅੱਤਲ"