WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
7Nov-10-min
CM Mann & Maryam Nawaz-min
previous arrow
next arrow
Punjabi Khabarsaar
ਮਾਨਸਾ

ਲੋੜਵੰਦਾਂ ਲਈ ਬਾਬਾ ਭਾਈ ਗੁਰਦਾਸ ਭਵਨ ਦੀ ਨਵੀਂ ਉਸਾਰੀ ਦਾ ਕਾਰਜ, ਸ਼੍ਰੀ ਅੰਮ੍ਰਿਤ ਮੁਨੀ ਨੇ ਕੀਤਾ ਉਦਘਾਟਨ

34 Views

ਮਾਨਸਾ 15 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇਂ ਜਨਮ ਦਿਹਾੜੇ ਮੌਕੇ ਇਥੋਂ ਦੇ ਦਸਮੇਸ਼ ਨਗਰ ਵਿਖੇ ਸਥਿਤ ਬਾਬਾ ਭਾਈ ਗੁਰਦਾਸ ਭਵਨ ਮਾਨਸਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼੍ਰੀ ਅੰਮ੍ਰਿਤ ਮੁਨੀ ਜੀ ਗੱਦੀ ਨਸ਼ੀਨ ਡੇਰਾ ਭਾਈ ਗੁਰਦਾਸ ਜੀ ਮਾਨਸਾ ਨੇ ਬਾਬਾ ਭਾਈ ਗੁਰਦਾਸ ਭਵਨ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਰੱਖਦਿਆਂ ਨਗਰ ਨਿਵਾਸੀਆਂ ਦੀ ਇਸ ਗੱਲੋਂ ਪ੍ਰਸੰਸਾ ਕੀਤੀ ਕਿ ਉਹ ਜਿਥੇ ਹਰ ਸਾਲ ਰਲ ਮਿਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਗੁਰੂ ਸਾਹਿਬਾਨਾਂ ਦੀ ਬਾਣੀ ਤੇ ਫਲਸਫੇ ’ਤੇ ਅਮਲ ਕਰਨ ਉਪਰ ਜ਼ੋਰ ਦਿੰਦੇ ਹਨ,

ਇਹ ਵੀ ਪੜ੍ਹੋਅੰਮ੍ਰਿਤਸਰ ਪੁਲਿਸ ਵੱਲੋਂ ਸਵਾ ਅੱਠ ਕਿਲੋ ਹੈਰੋਇਨ, 6 ਕਿਲੋ ਅਫ਼ੀਮ ਅਤੇ 4 ਪਿਸਤੌਲਾਂ ਸਹਿਤ ਦੋ ਕਾਬੂ

ਉਥੇ ਭਵਨ ਦੀ ਉਸਾਰੀ ਨਾਲ ਲੋੜਵੰਦ ਪਰਿਵਾਰਾਂ ਨੂੰ ਆਪਣੇ ਦੁੱਖਾਂ -ਸੁੱਖਾਂ ਚ ਸਮਾਗਮ ਕਰਨ ਦਾ ਮੌਕਾ ਮਿਲੇਗਾ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ ਹਲਕਾ ਸਰਦੂਲਗੜ੍ਹ,ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਾਇਕਲ ਗਾਗੋਵਾਲ, ਐੱਮ ਸੀ ਕੁਲਵਿੰਦਰ ਕੌਰ ਮਹਿਤਾ,ਜ਼ਿਲ੍ਹਾ ਅਕਾਲੀ ਦਲ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਟਰਾਂਸਪੋਰਟ ਰਾਜ ਸਿੰਘ ਝੁਨੀਰ, ਸਾਬਕਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਮੌਕੇ ਸ਼ਿਰਕਤ ਕਰਦਿਆਂ ਬਾਬਾ ਭਾਈ ਗੁਰਦਾਸ ਭਵਨ ਮਾਨਸਾ ਦੀ ਨਵ ਉਸਾਰੀ ਵਿੱਚ ਵੱਧ ਤੋਂ ਵੱਧ ਯੋਗਦਾਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋਭਾਰਤ ਨੇ ਮੰਗੀ ਗੈਂਗਸਟਰ ਅਰਸ਼ ਡਾਲਾ ਦੀ ਹਵਾਲਗੀ, ਵਿਦੇਸ਼ ਵਿਭਾਗ ਨੇ ਜਾਰੀ ਕੀਤਾ ਬਿਆਨ

ਇਸ ਮੌਕੇ ਬਾਬਾ ਭਾਈ ਗੁਰਦਾਸ ਭਵਨ ਕਮੇਟੀ ਮੈਂਬਰਾਂ ਜੋਗਿੰਦਰ ਸਿੰਘ ਮਾਨ, ਬਲਵੰਤ ਸਿੰਘ ਭੀਖੀ,ਮੇਜਰ ਸਿੰਘ, ਦਰਸ਼ਨ ਸਿੰਘ ਸੁਪਰਡੈਂਟ, ਗੁਰਦੀਪ ਸਿੰਘ ਸਿੱਧੂ, ਮਾਸਟਰ ਤੇਜਾ ਸਿੰਘ, ਮਾਸਟਰ ਹਰਦੀਪ ਸਿੰਘ, ਜਗਸੀਰ ਸਿੰਘ ਸੀਰਾ, ਵਿਕਰਮਜੀਤ ਸਿੰਘ ਟੈਣੀ, ਐਡਵੋਕੇਟ ਨਰਿੰਦਰ ਕੁਮਾਰ ਸ਼ਰਮਾ, ਸੇਠੀ ਸਿੰਘ ਸਰਾਂ ਗੁਰਦੀਪ ਸਿੰਘ ਮਾਨ ਸਾਬਕਾ ਐੱਮ ਸੀ, ਸ਼ੇਰ ਸਿੰਘ, ਸਤੀਸ਼ ਕੁਮਾਰ ਮਹਿਤਾ,ਭੋਲਾ ਸਿੰਘ ਵਿਰਕ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਭਵਨ ਦੀ ਨਵੀਂ ਉਸਾਰੀ ਚ ਸਭਨਾਂ ਨੂੰ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

 

 

 

Related posts

ਐੱਸ ਐੱਸ ਪੀ ਡਾ ਨਾਨਕ ਸਿੰਘ ਵੱਲ੍ਹੋਂ ਹਰਪ੍ਰੀਤ ਬਹਿਣੀਵਾਲ ਦੇ ਯਤਨਾਂ ਦੀ ਪ੍ਰਸ਼ੰਸਾ

punjabusernewssite

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਮਾਨਸਾ ਅਦਾਲਤ ਦਾ ਵੱਡਾ ਅਪਡੇਟ

punjabusernewssite

ਭਗਵੰਤ ਮਾਨ ਨੇ ਬਾਦਲਾਂ ਤੇ ਕੈਪਟਨ ਤੇ ਬੋਲਿਆ ਹਮਲਾ, ਗੁਰਮੀਤ ਖੁੱਡੀਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

punjabusernewssite