ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦੀ ਯੋਗਾ ਟੀਮ ਨੇ ਜਿੱਤਿਆਂ ਮੈਡਲ

0
11
103 Views

ਬਠਿੰਡਾ, 13 ਨਵੰਬਰ: ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਆਪਣੀਆਂ ਜਿੱਤਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਕਾਲਜ ਦੀ ਯੌਗਾ ਟੀਮ ਦੇ ਅਜੈ, ਨੇਮਕਰਨ, ਜਤੀਨ ਬੀ.ਪੀ.ਈ.ਐਸ. ਸਾਲ ਪਹਿਲਾ ਅਤੇ ਸੰਦੀਪ ਸਿੰਘ, ਰਣਜੋਧ ਸਿੰਘ ਬੀ.ਪੀ.ਐਡ. ਸਾਲ ਪਹਿਲਾ ਦੇ ਹੋਚਹਾਰ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਅੰਤਰ ਕਾਲਜ ਯੋਗ ਮੁਕਾਬਲਿਆਂ ਵਿੱਚ ਕਾਸ਼ੀ ਦਾ ਤਮਗਾ ਕਾਲਜ ਦੀ ਝੋਲੀ ਪਾਇਆ ਹੈ।ਜਿਕਰਯੋਗ ਹੈ ਕਿ ਹੋਣਹਾਰ ਯੋਗੀ ਅਜੈ ਸਿੰਘ ਨੂੰ ਬੈਸਟ ਯੋਗੀ ਐਲਾਨਿਆ ਗਿਆ ਅਤੇ

ਇਹ ਵੀ ਪੜ੍ਹੋ ਵੱਡੀ ਖ਼ਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ‘ਤਨਖ਼ਾਹ’ ਲਈ ਜੋਦੜੀ ਕਰਨ ਗਏ ਸੁਖਬੀਰ ਬਾਦਲ ਦੀ ‘ਲੱਤ’ ਹੋਈ ਫਰੈਕਚਰ

ਇਸ ਦੇ ਨਾਲ-ਨਾਲ ਹੀ ਅਜੈ ਸਿੰਘ ਅਤੇ ਨੇਮਕਰਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ ਜੋ ਕਿ ਉਡੀਸਾ ਵਿੱਚ ਹੋਣੀਆ ਹਨ ਦੀ ਪ੍ਰਤੀਨਿੱਧਤਾ ਕਰਨ ਲਈ ਚੁਣਿਆ ਲਿਆ ਗਿਆ ਹੈ।ਇਹਨਾਂ ਵਿਦਿਆਰਥੀਆਂ ਦੀ ਜਿਕਰਯੋਗ ਪ੍ਰਾਪਤੀ ਤੇ ਕਾਲਜ ਡੀਨ ਰਘਬੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਇਸ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਾਲਜ ਮੈਨੇਜਮੈਂਟ ਚੇਅਰਮੈਨ ਰਮਨ ਸਿੰਗਲਾ, ਮੈਬਰ ਰਾਕੇਸ਼ ਗੋਇਲ ਅਤੇ ਹੋਰ ਮੈਨੇਜਮੈਂਟ ਮੈਂਬਰਾਂ ਨੇ ਅਜੈ ਸਿੰਘ ਅਤੇ ਨੇਮਕਰਨ ਨੂੰ ਉਹਨਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਆਉਣ ਵਾਲੀ ਪ੍ਰਤੀਯੋਗਤਾਵਾ ਲਈ ਸ਼ੁੱਭ ਇੱਛਾਵਾਂ ਦਿੱਤੀਆ।

 

LEAVE A REPLY

Please enter your comment!
Please enter your name here