ਹੋਇਆ ਸਾਰੀ ਉਮਰ ਲਈ ਅਪੰਗ, ਫ਼ੌਜ ’ਚ ਅਫ਼ਸਰ ਲਈ ਦੇਣ ਜਾ ਰਿਹਾ ਸੀ ਇੰਟਰਵਿਊ
ਲੁਧਿਆਣਾ, 29 ਜੂਨ: ਦਿਲ ਵਿਚ ਦੇਸ਼ ਸੇਵਾ ਕਰਨ ਦੀ ਭਾਵਨਾ ਲੈ ਕੇ ਫ਼ੌਜ ਵਿਚ ਅਫ਼ਸਰ ਦੀ ਭਰਤੀ ਲਈ ਇੰਟਰਵਿਊ ਦੇਣ ਜਾ ਰਹੇ ਇੱਕ 23 ਸਾਲਾਂ ਨੌਜਵਾਨ ਵੱਲੋਂ ਕੁੱਝ ਮੁਸਟੰਡਿਆਂ ਨੂੰ ਸਿਗਰਟ ਪੀਣ ਤੋਂ ਰੋਕਣਾ ਮਹਿੰਗਾ ਪਿਆ। ਇੰਨ੍ਹਾਂ ਮੁਸਟੰਡਿਆਂ ਨੇ ਇਸ ਗੱਲ ਤੋਂ ਔਖੇ ਹੁੰਦਿਆਂ ਉਸ ਨੂੰ ਚੱਲਦੀ ਰੇਲ ਵਿਚੋਂ ਧੱਕਾ ਦੇ ਦਿੱਤਾ। ਜਿਸਦੇ ਕਾਰਨ 6 ਲੰਮੇ ਇਸ ਸੁਨੱਖੇ ਗੱਭਰੂ ਦੇ ਸਿਰ ’ਤੇ ਸੱਟ ਲੱਗ ਗਈ ਤੇ ਰੀੜ ਦੀ ਹੱਡੀ ਟੁੱਟ ਗਈ। ਇਸ ਭਿਆਨਕ ਸੱਟ ਕਾਰਨ ਉਸਦੇ ਸਰੀਰ ਦਾ ਹੇਠਲਾ ਅੱਧਾ ਹਿੱਸਾ ਸਾਰੀ ਉਮਰ ਲਈ ਅਪੰਗ ਹੋ ਗਿਆ। ਹਾਲਾਤ ਇੱਥੋਂ ਤੱਕ ਖ਼ਰਾਬ ਹਨ ਕਿ ਉਹ ਬੋਲਣ ਤੋਂ ਵੀ ਆਹਜੀ ਹੋ ਗਿਆ।
ਹੁਸ਼ਿਆਰਪੁਰ ’ਚ ਟਰੱਕ ਤੇ ਕਾਰ ’ਚ ਭਿਆਨਕ ਟੱਕਰ, ਇੱਕ ਪ੍ਰਵਾਰ ਦੇ 4 ਜੀਆਂ ਦੀ ਹੋਈ ਮੌ+ਤ
ਜਿਸਦੇ ਚੱਲਦੇ ਘਟਨਾ ਤੋਂ ਲੰਮਾ ਬਾਅਦ ਹੁਣ ਉਸਦੇ ਵੱਲੋਂ ਮੋਬਾਇਲ ’ਤੇ ਟਾਈਪ ਕਰਕੇ ਦਿੱਤੀ ਸਿਕਾਇਤ ਦੇ ਆਧਾਰ ’ਤੇ ਲੁਧਿਆਣਾ ਪੁਲਿਸ ਵੱਲੋਂ ਸਿਕਾਇਤ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਮਸੀ ਹਸਪਤਾਲ ਵਿਚ ਪਿਛਲੇ ਡੇਢ ਮਹੀਨੇ ਤੋਂ ਜਿੰਦਗੀ-ਮੌਤ ਦੀ ਲੜਾਈ ਲੜ ਰਹੇ ਤੁਸ਼ਾਰ ਨਾਂ ਦੇ ਇਸ ਨੌਜਵਾਨ ਦੇ ਪਿਤਾ ਅਤੇ ਮਾਤਾ ਨੇ ਰੋਂਦੇ ਹੋਏ ਪੱਤਰਕਾਰਾਂ ਨੂੰ ਦਸਿਆ ਕਿ ‘‘ ਉਸਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਸਦਾ ਪੁੱਤਰ ਕਦੇ ਇਸ ਤਰ੍ਹਾਂ ਲਾਚਾਰ ਹੋ ਜਾਵੇਗਾ। ’’ ਇੱਕ ਆਮ ਪ੍ਰਵਾਰ ਨਾਲ ਸਬੰਧਤ ਰੱਖਦੇ ਮੁਲਾਜਮ ਪਿਤਾ ਨੇ ਦਸਿਆ ਕਿ ਹੁਣ ਤੱਕ ਤੁਸਾਰ ਦੇ ਇਲਾਜ ਉਪਰ ਕਰੀਬ ਸੱਤ ਲੱਖ ਰੁਪਏ ਖ਼ਰਚ ਹੋ ਚੁੱਕੇ ਹਨ ਤੇ ਉਨ੍ਹਾਂ ਕੋਲ ਜੋ ਕੁੱਝ ਵੀ ਸੀ, ਸਭ ਇਲਾਜ਼ ’ਤੇ ਲਗਾ ਦਿੱਤਾ। ਉਸਨੇ ਆਪਣੇ ਪੁੱਤ ਦਾ ਇਲਾਜ਼ ਹੋਰ ਲੰਮਾ ਚੱਲਣ ਦੇ ਚੱਲਦੇ ਸਰਕਾਰਾਂ ਅਤੇ ਸਮਾਜ ਸੇਵੀਆਂ ਨੂੰ ਵਾਸਤਾ ਪਾਉਂਦਿਆਂ ਇਸ ਦੁੱਖ ਦੀ ਘੜੀ ਵਿਚ ਬਾਂਹ ਫ਼ੜਣ ਦੀ ਅਪੀਲ ਕੀਤੀ ਹੈ।
ਫ਼ਰੀਦਕੋਟ ਦੇ ਨਸ਼ਾ ਛੁਡਾਊ ਕੇਂਦਰ ’ਚ ਮਰੀਜ਼ਾਂ ਦਾ ਭੱਜਣਾ ਲਗਾਤਾਰ ਜਾਰੀ, ਹੁਣ ਤੱਕ ਪੰਜ ਮਰੀਜ਼ ਭੱਜੇ
ਉਧਰ ਤੁਸ਼ਾਰ ਵੱਲੋਂ ਮੋਬਾਇਲ ’ਤੇ ਟਾਈਪ ਕਰਕੇ ਦਿੱਤੀ ਲਿਖਤੀ ਸਿਕਾਇਤ ਮੁਤਾਬਕ ਉਹ ਜੰਮੂ ਤੋਂ ਅਹਿਮਦਾਬਾਦ ਭਾਰਤੀ ਫ਼ੌਜ ਲਈ ਐਸਐਸਬੀ ਦਾ ਇੰਟਰਵਿਊ ਦੇਣ ਜਾ ਰਿਹਾ ਸੀ। ਉਸਨੇ ਪਹਿਲਾਂ ਲਿਖ਼ਤੀ ਇਮਿਤਹਾਨ ਪਾਸ ਕਰ ਲਿਆ ਸੀ। ਇਸ ਦੌਰਾਨ ਜਦ ਰੇਲ ਗੱਡੀ ਲੁਧਿਆਣੇ ਸਟੇਸ਼ਨ ਨਜ਼ਦੀਕ ਪੁੱਜੀ ਤਾਂ ਉਸਦੇ ਡੱਬੇ ਵਿਚ ਬੈਠੇ ਤਿੰਨ ਨੌਜਵਾਨ ਸਿਗਰੇਟ ਪੀ ਰਹੇ ਸਨ। ਜਦ ਉਸਨੇ ਉਨ੍ਹਾਂ ਨੂੰ ਸਿਗਰਟ ਦਾ ਧੂੰਆਂ ਚੜਣ ਦੇ ਚੱਲਦੇ ਪੀਣ ਤੋਂ ਰੋਕਿਆ ਤਾਂ ਉਸਦੇ ਨਾਲ ਬਹਿਸ ਕਰਨ ਲੱਗੇ ਤੇ ਹੱਥੋਂ ਪਾਈ ਹੋ ਗਏ। ਇਸ ਮੌਕੇ ਉਹ ਲੜਾਈ ਟਾਲਣ ਲਈ ਗੱਡੀ ਦੇ ਬਾਥਰੂਮ ਵਿਚ ਚਲਾ ਗਿਆ ਪ੍ਰੰਤੂ ਜਿਊਂ ਹੀ ਉਹ ਬਾਹਰ ਨਿਕਲਿਆ ਤਾਂ ਇੰਨ੍ਹਾਂ ਬਦਮਾਸ਼ਾਂ ਨੇ ਉਸਨੂੰ ਚੱਲਦੀ ਗੱਡੀ ਵਿਚੋਂ ਬਾਹਰ ਸੁੱਟ ਦਿੱਤਾ। ਤੁਸ਼ਾਰ ਦਾ ਬੈਗ ਵੀ ਰੇਲ ਗੱਡੀ ਦੇ ਡੱਬੇ ਵਿਚ ਹੀ ਰਹਿ ਗਿਆ, ਜਿਸਦੇ ਵਿਚ ਉਸਦੀ ਸਾਰੀ ਉਮਰ ਦੀ ਕਮਾਈ ਦੇ ਵਿਦਿਅਕ ਸਰਟੀਫਿਕੇਟ ਵੀ ਸਨ।
Share the post "ਨੌਜਵਾਨ ਨੂੰ ਮੁਸਟੰਡਿਆਂ ਨੂੰ ਸਿਗਰਟ ਪੀਣ ਤੋਂ ਰੋਕਣਾ ਪਿਆ ਮਹਿੰਗਾ, ਚੱਲਦੀ ਰੇਲ ਗੱਡੀ ਵਿਚੋਂ ਦਿੱਤਾ ਧੱਕਾ"