ਬਠਿੰਡਾ, 12 ਮਾਰਚ: ਭਾਰਤ ਸਰਕਾਰ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ‘ਯੁਵਾ ਸੰਗਮ’ ਪ੍ਰੋਗਰਾਮ ਤਹਿਤ ਝਾਰਖੰਡ ਤੋਂ ਪੰਜਾਬ ਦੇ ਇੱਕ ਹਫ਼ਤੇ ਦੇ ਵਿਦਿਅਕ ਅਤੇ ਸਭਿਆਚਾਰਕ ਯਾਤਰਾ ’ਤੇ ਆਏ 51-ਮੈਂਬਰਾਂ ਨੇ ਆਪਣੀ ਯਾਤਰਾ ਦੇ ਚੌਥੇ ਦਿਨ ਪੰਜਾਬ ਦੇ ਉਦਯੋਗਿਕ, ਸੱਭਿਆਚਾਰਕ ਅਤੇ ਸਾਹਿਤਕ ਪਹਿਲੂਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਬਠਿੰਡਾ, ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਪ੍ਰਸਿੱਧ ਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ ਦੌਰੇ ਦੇ ਚੌਥੇ ਦਿਨ ਉਨ੍ਹਾਂ ਨੇ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦਾ ਦੌਰਾ ਕੀਤਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਪੰਜਾਬ ਐਕਸਪੋਜ਼ਰ ਟੂਰ ਦੇ ਚੌਥੇ ਦਿਨ, ਝਾਰਖੰਡ ਦੇ ਉਤਸ਼ਾਹੀ ਨੌਜਵਾਨ ਪ੍ਰਤੀਨਿਧੀਆਂ ਨੇ ਬਠਿੰਡਾ ਵਿੱਚ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਤਕਨਾਲੋਜੀ ਅਤੇ ਨਵੀਨਤਾ ਦੇ ਸੰਗਮ ਨੂੰ ਦੇਖਿਆ।
ਚੰਡੀਗੜ੍ਹ ’ਚ ਆਪ ਵੱਲੋਂ ਸ਼ਹਿਰੀਆਂ ਨੂੰ ਮੁਫਤ ਪਾਣੀ ਅਤੇ ਪਾਰਕਿੰਗ ਦੀ ਦਿੱਤੀ ਸਹੂਲਤ ਰਾਜਪਾਲ ਨੇ ਕੀਤੀ ਰੱਦ
ਸ਼ਾਮ ਨੂੰ ਝਾਰਖੰਡ ਦੇ ਨੌਜਵਾਨ ਨੁਮਾਇੰਦਿਆਂ ਨੇ ਸੀਯੂ ਪੰਜਾਬ ਕੈਂਪਸ ਵਿਖੇ ਪੰਜਾਬ ਦੇ ਨੌਜਵਾਨ ਸਾਥੀਆਂ ਅੱਗੇ ਰਵਾਇਤੀ ਪਹਿਰਾਵੇ ਵਿੱਚ ਆਪਣੇ ਲੋਕ ਗੀਤ ਬੜੇ ਮਾਣ ਨਾਲ ਪੇਸ਼ ਕੀਤੇ ਅਤੇ ਉਨ੍ਹਾਂ ਤੋਂ ਪੰਜਾਬ ਦੇ ਅਮੀਰ ਸੱਭਿਆਚਾਰ ਬਾਰੇ ਜਾਣਿਆ। ਉਨ੍ਹਾਂ ਨੇ ਪੰਜਾਬ ਦੀਆਂ ਲੋਕ ਧੁਨਾਂ ਅਤੇ ਰਵਾਇਤੀ ਗੀਤਾਂ ਦੇ ਵਿਚਕਾਰ ਝਾਰਖੰਡ ਦੇ ਅਮੀਰ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ, ਜਿਸ ਨਾਲ ਦੋ ਵੱਖ-ਵੱਖ ਪਰ ਇਕਸੁਰਤਾ ਵਾਲੇ ਸੱਭਿਆਚਾਰਾਂ ਦਾ ਸੰਗਮ ਬਣਿਆ।ਆਪਣੀ ਚਾਰ ਦਿਨਾਂ ਦੀ ਪੰਜਾਬ ਫੇਰੀ ਦੌਰਾਨ ਯੁਵਾ ਸੰਗਮ ਝਾਰਖੰਡ ਡੈਲੀਗੇਟਾਂ ਨੇ ਪੰਜਾਬ ਦੇ ਲੋਕਾਂ ਨਾਲ ਦੋਸਤੀ ਦੇ ਸਬੰਧ ਨੂੰ ਮਜ਼ਬੂਤ ਕੀਤਾ ਅਤੇ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਪ੍ਰਫੁੱਲਤ ਕੀਤਾ। ਆਉਣ ਵਾਲੇ ਦਿਨਾਂ ਵਿੱਚ ਇਹ ਨੌਜਵਾਨ ਪਟਿਆਲਾ ਅਤੇ ਚੰਡੀਗੜ੍ਹ ਦਾ ਦੌਰਾ ਕਰਨਗੇ।