ਭਾਜਪਾ ਤੇ ਇਨੈਲੋ ਦੀਆਂ ਅਪੀਲਾਂ ’ਤੇ ਚੋਣ ਕਮਿਸ਼ਨ ਅੱਜ ਲੈ ਸਕਦਾ ਹੈ ਕੋਈ ਫੈਸਲਾ
ਚੰਡੀਗੜ੍ਹ, 27 ਅਗਸਤ: ਹਰਿਆਣਾ ’ਚ ਅਗਲੀ 1 ਅਗਤੂਬਰ ਨੂੰ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਵਿਚ ਤਬਦੀਲੀ ਕਰਨ ਦੇ ਲਈ ਸੂਬੇ ਦੀ ਸੱਤਾਧਾਰੀ ਭਾਜਪਾ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਚੋਣ ਕਮਿਸ਼ਨ ਨੂੰ ਕੀਤੀਆਂ ਅਪੀਲਾਂ ਉਪਰ ਅੱਜ ਕੋਈ ਫੈਸਲਾ ਲਿਆ ਜਾ ਸਕਦਾ ਹੈ। ਸੂਚਨਾ ਮੁਤਾਬਕ ਚੋਣ ਕਮਿਸ਼ਨ ਦੀ ਮੀਟਿੰਗ ਹੋ ਰਹੀ ਹੈ, ਜਿਸ ਵਿਚ ਇਸ ਮੁੱਦੇ ਉਪਰ ਚਰਚਾ ਕੀਤੀ ਜਾ ਸਕਦੀ ਹੈ।
ਹੁਣ Auto ਵਾਲੇ ਵੱਲੋਂ ਨਰਸਿੰਗ ਦੀ ਵਿਦਿਆਰਥਣ ਨਾਲ ਬਲਾ.ਤਕਾਰ
ਜਿਸਤੋਂ ਬਾਅਦ ਚੋਣ ਕਮਿਸ਼ਨ ਵੋਟਿੰਗ ਅਤੇ ਗਿਣਤੀ ਦੀ ਮਿਤੀ ਵਿਚ ਤਬਦੀਲੀ ਕਰ ਸਕਦਾ ਹੈ। ਗੌਰਤਲਬ ਹੈ ਕਿ ਭਾਜਪਾ ਦੇ ਪ੍ਰਧਾਨ ਮੋਹਨ ਬੜੋਲੀ ਦੁਆਰਾ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿਚ ਤਰਕ ਦਿੱਤਾ ਸੀ ਕਿ ਮੌਜੂਦਾ ਸਮੇਂ 1 ਅਕਤੂਬਰ ਨੂੰ ਵੋਟਿੰਗ ਦਾ ਦਿਨ ਰੱਖਿਆ ਗਿਆ ਹੈ। ਜਦਕਿ ਇਸਤੋਂ ਪਹਿਲਾਂ 28 ਅਤੇ 29 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੈ। ਇਸੇ ਤਰ੍ਹਾਂ 2 ਅਕਤੂਬਰ ਨੂੰ ਗਾਂਧੀ ਜੇਯੰਤੀ ਹੈ ਅਤੇ 3 ਨੂੰ ਅਗਰਸੈਨ ਜੇਯੰਤੀ ਦੀ ਛੁੱਟੀਹੈ।
ਇੱਕ ਹੋਰ Ex CM ਵੱਲੋਂ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ
ਜਿਸਦੇ ਚੱਲਦੇ ਲਗਾਤਾਰ ਸਿਰਫ਼ 30 ਸਤੰਬਰ ਨੂੰ ਛੁੱਟੀ ਲੈ ਕੇ ਮੁਲਾਜਮਾਂ ਦਾ ਲਗਭਗ ਇੱਕ ਹਫ਼ਤੇ ਦਾ ਛੁੱਟੀਆਂ ਵਾਲਾ ਹਫ਼ਤਾ ਬਣਦਾ ਹੈ ਤੇ ਅਜਿਹੇ ਵਿਚ ਜਿਆਦਾਤਰ ਮੁਲਾਜਮ ਛੁੱਟੀਆਂ ਮਨਾਉਣ ਲਈ ਬਾਹਰ ਚਲੇ ਜਾਂਦੇ ਹਨ, ਜਿਸਦਾ ਵੋਟਿੰਗ ਪ੍ਰਤੀਸ਼ਤਾ ’ਤੇ ਵੀ ਅਸਰ ਪੈਂਦਾ ਹੈ। ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਕ ਇਹ ਤਰਕ ਸਹੀ ਹੈ, ਜਿਸਦੇ ਚੱਲਦੇ ਵੋਟਿੰਗ ਅਤੇ ਗਿਣਤੀ ਦੇ ਦਿਨਾਂ ਵਿਚ ਤਬਦੀਲੀ ਹੋ ਸਕਦੀ ਹੈ। ਗੌਰਤਲਬ ਹੈ ਕਿ ਹਰਿਆਣਾ ਵਿਚ 5 ਸਤੰਬਰ ਨੂੰ ਨੋਟੀਫਿਕੇਸਨ ਤੋਂ ਬਾਅਦ ਨਾਮਜਦਗੀ ਪ੍ਰੀਕ੍ਰਿਆ ਸ਼ੁਰੂ ਹੋ ਜਾਵੇਗੀ ਜੋਕਿ 12 ਸਤੰਬਰ ਤੱਕ ਚੱਲੇਗੀ।