ਪਠਾਨਕੋਟ, 28 ਮਈ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਪਠਾਨਕੋਟ ਵਿਖੇ ਰੋਡ ਸ਼ੋਅ ਕੀਤਾ ਗਿਆ। ਇਸ ਰੋਡ ਸ਼ੋਅ ਤੋਂ ਪਹਿਲਾਂ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਵਿੱਚ ਉਲਝਦੇ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਇਹ ਝੜਪ ਪੋਸਟਰਾਂ ਨੂੰ ਲੈ ਕੇ ਹੋਈ ਹੈ। ਜਿਸ ਸਮੇਂ ਪਾਰਟੀ ਵਰਕਰਾਂ ਵਿਚਾਲੇ ਇਹ ਝੜਪ ਚੱਲ ਰਹੀ ਸੀ ਤਾਂ ਪਠਾਨਕੋਟ ਤੋਂ ਬੀਜੇਪੀ ਵਿਧਾਇਕ ਅਸ਼ਵਨੀ ਸ਼ਰਮਾ ਮੌਕੇ ਤੇ ਪੁੱਜੇ ਤੇ ਉਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਕਾਰੀ ਇਮਾਰਤ ਉੱਤੇ ਤਾਇਨਾਤ ਆਮ ਆਦਮੀ ਪਾਰਟੀ ਦੀ ਚੋਣ ਸਮਗਰੀ ਨੂੰ ਹਟਾਇਆ ਜਾਵੇ, ਕਿਉਂਕਿ ਇਹ ਚੋਣ ਜਾਬਤੇ ਦੀ ਉਲੰਘਣਾ ਹੈ।
ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਵਿਚ ਵਾਧੇ ਤੋਂ ਕੋਰੀ ਨਾਂਹ
ਦੋਵਾਂ ਪਾਰਟੀਆਂ ਦੇ ਵਰਕਰਾਂ ਵੱਲੋਂ ਇੱਕ ਦੂਜੇ ਉੱਤੇ ਧੱਕਾ ਮੁੱਕੀ ਦੇ ਗੰਭੀਰ ਦੋਸ਼ ਲਾਏ ਗਏ ਹਨ। ਉੱਥੇ ਹੀ ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਪਠਾਨਕੋਟ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਵਰਕਰਾਂ ਨੂੰ ਸ਼ਾਂਤ ਕੀਤਾ। ਪੁਲਿਸ ਨੇ ਭਾਜਪਾ ਨੂੰ ਭਰੋਸਾ ਦਿੱਤਾ ਹੈ ਕਿ ਦੋ ਘੰਟਿਆਂ ਵਿੱਚ ਹੀ ਸਰਕਾਰੀ ਇਮਾਰਤਾਂ ਤੋਂ ਬੋਰਡ ਹਟਾ ਦਿੱਤੇ ਜਾਣਗੇ।