ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਆਪਣੇ ਸਾਥੀ ਨਛੱਤਰ ਸਿੰਘ ਨੂੰ ਭਰੇ ਮਨ ਨਾਲ ਕੀਤਾ ਵਿਦਾ

0
134

👉ਨਿੱਜੀਕਰਨ ਦੀਆਂ ਨੀਤੀਆਂ ਕਾਰਨ ਖਾਲੀ ਹੱਥ ਘਰ ਗਿਆ ਠੇਕਾ ਮੁਲਾਜ਼ਮ-ਆਗੂ
Lehra Mohabbat:ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਆਗੂਆਂ ਦੀ ਅਗਵਾਈ ਵਿੱਚ ਕੀਤੀ ਇੱਕ ਸਾਦੀ ਵਿਦਾਇਗੀ ਪਾਰਟੀ ਉਪਰੰਤ ਠੇਕਾ ਮੁਲਾਜ਼ਮਾਂ ਨੇ ਆਪਣੇ ਸਾਥੀ ਨਛੱਤਰ ਸਿੰਘ ਨੂੰ ਭਰੇ ਮਨ ਨਾਲ ਘਰ ਨੂੰ ਵਿਦਾ ਕੀਤਾ। ਇਸ ਸਮੇਂ ਮੀਤ ਪ੍ਰਧਾਨ ਨਾਇਬ ਸਿੰਘ,ਕੈਸ਼ੀਅਰ ਲਛਮਣ ਸਿੰਘ ਰਾਮਪੁਰਾ,ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ,ਸਰਕਲ ਆਗੂ ਗੁਰਸ਼ਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਥੀ ਨਛੱਤਰ ਸਿੰਘ ਪੁੱਤਰ ਸ਼੍ਰੀ ਬੰਤ ਸਿੰਘ ਵਾਸੀ ਪਿੰਡ ਮਹਿਰਾਜ ਜ਼ਿਲਾ ਬਠਿੰਡਾ ਇੱਕ ਅੱਤ ਦਰਜ਼ੇ ਦਾ ਇਮਾਨਦਾਰ ਅਤੇ ਜਥੇਬੰਦੀ ਦੇ ਨਕਸ਼ੇ-ਕਦਮ ਤੇ ਚੱਲਣ ਵਾਲਾ ਸੰਘਰਸ਼ਸ਼ੀਲ ਠੇਕਾ ਮੁਲਾਜ਼ਮ ਹੈ,ਜਿੰਨਾਂ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ 01 ਮਈ 2004 ਨੂੰ ਸਕਿਲਡ ਠੇਕਾ ਮੁਲਾਜ਼ਮ ਵਜੋਂ ਮੇਨ ਪਲਾਂਟ ਦੇ ਟੀ.ਜੀ.ਪੀ.ਸੈੱਲ ਵਿੱਚ ਠੇਕਾ ਪ੍ਰਣਾਲੀ ਤਹਿਤ ਭਰਤੀ ਹੋਇਆ ਸੀ,ਜੋ ਕਿ ਅੱਜ ਆਪਣੀ 60 ਸਾਲ ਦੀ ਉਮਰ ਹੋਣ ਉਪਰੰਤ ਓਹੀ ਸਕਿਲਡ ਠੇਕਾ ਮੁਲਾਜ਼ਮ ਦੀ ਪੋਸਟ ਤੇ ਸੇਵਾ-ਮੁਕਤ ਹੋਇਆ ਹੈ।

ਇਹ ਵੀ ਪੜ੍ਹੋ  ਅਪਰੇਸ਼ਨ ਸਿੰਦੂਰ; ਪਾਕਿਸਤਾਨੀ ਖੁਫ਼ੀਆ ਏਜੰਸੀ ਨੂੰ ਜਾਣਕਾਰੀ ਦੇਣ ਵਾਲਾ ਇੱਕ ਹੋਰ ਪੰਜਾਬੀ ਨੌਜਵਾਨ ਗ੍ਰਿਫਤਾਰ

ਆਗੂਆਂ ਨੇ ਕਿਹਾ ਕਿ ਰੰਗ ਬਦਲ-ਬਦਲਕੇ ਆਉਂਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਸਾਥੀ ਨਛੱਤਰ ਸਿੰਘ ਅੱਜ 20 ਸਾਲ ਦੀਆਂ ਸਖ਼ਤ ਸੇਵਾਵਾਂ ਦੇਣ ਉਪਰੰਤ ਇੱਕ ਸਕਿਲਡ ਠੇਕਾ ਮੁਲਾਜ਼ਮ ਵਜੋਂ ਹੀ ਸੇਵਾ-ਮੁਕਤ ਹੋਕੇ ਖਾਲੀ ਹੱਥ ਘਰ ਵਾਪਿਸ ਗਿਆ ਹੈ,ਬੇਸ਼ੱਕ ਸਾਥੀ ਠੇਕਾ ਮੁਲਾਜ਼ਮਾਂ ਨੇ ਆਪਣੇ ਪਿਆਰੇ ਸਾਥੀ ਨਛੱਤਰ ਸਿੰਘ ਨੂੰ ਵਿਦਾਇਗੀ ਸਮੇਂ ਛੋਟੇ-ਛੋਟੇ ਗਿਫਟਾਂ ਨਾਲ਼ ਸਨਮਾਨਿਤ ਕੀਤਾ,ਪਰ ਜੇਕਰ ਸਰਕਾਰਾਂ ਨੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਲੋਕਮਾਰੂ ਨੀਤੀ ਨਾ ਲਿਆਂਦੀ ਹੁੰਦੀ ਤਾਂ ਅੱਜ ਸਾਥੀ ਨਛੱਤਰ ਸਿੰਘ ਨੇ ਇੱਕ ਰੈਗੂਲਰ ਮੁਲਾਜ਼ਮ ਵਜੋਂ ਸੇਵਾ-ਮੁਕਤ ਹੋਕੇ ਘਰ ਜਾਣਾ ਸੀ ਅਤੇ ਬਾਕੀ ਰਹਿੰਦੇ ਜੀਵਨ ਵਸੇਰੇ ਲਈ ਪੈਨਸ਼ਨ ਆਦਿ ਹੋਰ ਸਹੂਲਤਾਂ ਵੀ ਮਿਲਣੀਆਂ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here