ਬਠਿੰਡਾ, 25 ਜਨਵਰੀ: ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵਲੋਂ ਅਪਣਾ ਤੀਜ਼ਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲਿਆ। ਇਸ ਮੌਕੇ ਪਹਿਲੀ ਜਮਾਤ ਤੋਂ ਲੈ ਕੈ ਦਸਵੀਂ ਜਮਾਤ ਦੇ ਮਿਹਨਤੀ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਵੱਖ-ਵੱਖ ਪੇਸ਼ਕਾਰੀਆਂ ਦੀ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦਾ ਆਰੰਭ ਡਾਇਰੈਕਟਰ ਮੈਡਮ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਦੁਆਰਾ ਜੋਤੀ ਜਗਾ ਕੇ ਅਤੇ ਵੇਲਕਮ ਡਾਂਸ ਨਾਲ ਕੀਤਾ ਗਿਆ।
ਘਟੇਗੀ ਟ੍ਰੈਫਿਕ ਸਮੱਸਿਆ: ਬਠਿੰਡਾ ਦੀ ਭਾਗੂ ਰੋਡ ਹੋਵੇਗੀ 60 ਫੁੱਟ ਚੋੜੀ!
ਇਸ ਤੋਂ ਬਾਅਦ ਵਿੱਚ ਵਿਦਿਆਰਥੀਆਂ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਸ਼ੁਰੂ ਹੋਇਆ। ਜਿਸ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਸ਼੍ਰੀਮਤੀ ਨੀਤੂ ਅਰੋੜਾ ਨੇ ਅਧਿਆਪਕਾਂ ਅਤੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਕੋਈ ਵਿਦਿਆਰਥੀ ਆਤਮਵਿਸ਼ਵਾਸ ਅਤੇ ਲਗਨ ਨਾਲ ਮੰਜਲ ਦੀ ਦਿਸ਼ਾ ਵਿੱਚ ਅੱਗੇ ਵਧਦਾ ਹੈ ਤਾਂ ਸਫਲਤਾ ਅਤੇ ਤਰੱਕੀ ਜਰੂਰ ਹਾਸਲ ਕਰਦਾ ਹੈ। ਅੰਤ ਵਿੱਚ ਪੰਜਾਬ ਦੇ ਪ੍ਰਸਿੱਧ ਲੋਕ-ਨਾਚ ਗਿੱਧੇ ਨਾਲ ਇਸ ਸਮਾਰੋਹ ਦੀ ਸਮਾਪਤੀ ਹੋਈ।