ਪੁਲਿਸ ਕੇਸ ਦਰਜ਼ ਕਰਨ ਦੀ ਦਿੱਤੀ ਸਿਕਾਇਤ
ਨਵੀਂ ਦਿੱਲੀ, 16 ਜੁਲਾਈ: ਪਿਛਲੇ ਦਿਨੀਂ ਟੀ-20 ਵਿਸ਼ਵ ਕੱਪ ਜਿੱਤ ਕੇ ਵਾਪਸ ਮੁੜੇ ਭਾਰਤੀ ਕ੍ਰਿਕਟਰਾਂ ਨੂੰ ਦੇਸ ਦੇ ਲੋਕਾਂ ਵੱਲੋਂ ਅੱਖਾਂ ਦੀਆਂ ਪਲਕਾਂ ’ਤੇ ਬਿਠਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ। ਇਸ ਦੌਰਾਨ ਹੁਣ ਦੇਸ ਦੇ ਤਿੰਨ ਨਾਮੀ ਕ੍ਰਿਕਟਰ ਇੱਕ ਵਿਵਾਦ ਵਿਚ ਫ਼ਸ ਗਏ ਹਨ। ਕ੍ਰਿਕਟਰ ਯੁਵਰਾਜ਼ ਸਿੰਘ, ਕ੍ਰਿਕਟਰ ਸੁਰੇਸ਼ ਰੈਨਾ ਅਤੇ ਕ੍ਰਿਕਟ ਹਰਭਜਨ ਸਿੰਘ ਵੱਲੋਂ ਬਣਾਈ ਇੱਕ ਵੀਡੀਓ ਵਿਚ ਦਿਵਾਂਅਗ ਵਿਅਕਤੀਆਂ ਦੀ ਨਕਲ ਉਤਾਰਨੀ ਮਹਿੰਗੀ ਪੈ ਗਈ ਹੈ।
ਅਮਰੀਕੀ ਰਾਸਟਰਪਤੀ ਦੇ ਉਮੀਦਵਾਰ ਵਜੋਂ ਡੋਨਲਡ ਟਰੰਪ ਦੇ ਨਾਮ ’ਤੇ ਲੱਗੀ ਮੋਹਰ
ਇਸ ਵੀਡੀਓ ਵਿਚ ਇਹ ਤਿੰਨੋਂ ਕ੍ਰਿਕਟਰ ਵਾਰੀ-ਵਾਰੀ ਦਿਵਾਂਅਗਾਂ ਦੀ ਤਰ੍ਹਾਂ ਤੁਰਦੇ ਹੋਏ ਤੌਬਾ-ਤੌਬਾ ਗਾਣੇ ਉਪਰ ਇਹ ਵੀਡੀਓ ਬਣਾ ਰਹੇ ਹਨ।ਇਹ ਵੀਡੀਓ ਹੁਣ ਵਾਈਰਲ ਹੋ ਰਹੀ ਹੈ ਤੇ ਦਿਵਾਂਅਗ ਭਾਈਚਾਰੇ ਨਾਲ ਜੁੜੀ ਸੰਸਥਾ ਨੇ ਉਕਤ ਕ੍ਰਿਕਟਰਾਂ ਵਿਰੁਧ ਕਾਨੂੰਨ ਕਾਰਵਾਈ ਦੀ ਮੰਗ ਲਈ ਦਿੱਲੀ ਪੁਲਿਸ ਨੂੰ ਸਿਕਾਇਤ ਦਿੱਤੀ ਹੈ। ਇਸ ਸੰਸਥਾ ਦੇ ਅਹੁੱਦੇਦਾਰਾਂ ਦਾ ਦਾਅਵਾ ਹੈ ਕਿ ਪਹਿਲਾਂ ਹੀ ਦਿਵਾਂਅਗ ਆਪਣੀ ਜਿੰਦਗੀ ਬਹੁਤ ਔਖੀ ਕੱਟ ਰਹੇ ਹਨ ਤੇ ਅਜਿਹਾ ਕਰਕੇ ਇੰਨ੍ਹਾਂ ਕ੍ਰਿਕਟਰਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ।
ਬੱਸ ਤੇ ਟਰੈਕਟਰ ਦੀ ਟੱਕਰ, 5 ਲੋਕਾਂ ਦੀ ਮੌ+ਤ, ਤਿੰਨ ਦਰਜ਼ਨ ਜ.ਖ਼ਮੀ
ਉਨ੍ਹਾਂ ਕਿਹਾ ਕਿ ਦੇਸ ਭਰ ਵਿਚ ਕਰੀਬ 10 ਕਰੋੜ ਤੋਂ ਵੱਧ ਲੋਕ ਦਿਵਾਂਅਗ ਹਨ। ਉਧਰ ਇਹ ਮਾਮਲਾ ਭਖ਼ਦਾ ਦੇਖ ਕ੍ਰਿਕਟਰ ਅਪਣੇ ਬਚਾਅ ਵਿਚ ਉਤਰ ਆਏ ਹਨ। ਕ੍ਰਿਕਟਰ ਹਰਭਜਨ ਸਿੰਘ ਉਰਫ਼ ਭੱਜੀ ਨੇ ਤਾਂ ਇਸ ਮਾਮਲੇ ਵਿਚ ਮੁਆਫ਼ੀ ਵੀ ਮੰਗ ਲਈ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਵੀਡੀਓ ਦਾ ਮਕਸਦ ਕਿਸੇ ਦਾ ਦਿਲ ਦਿਖਾਉਣਾ ਨਹੀਂ ਸੀ, ਬਲਕਿ ਕ੍ਰਿਕਟ ਦੇ ਤਨਾਅ ਭਰੇ ਪਿਛਲੇ ਦਿਨਾਂ ਦੌਰਾਨ ਆਪਣੀ ਹੋਈ ਹਾਲਾਤ ਬਾਰੇ ਦੱਸ ਰਹੇ ਸਨ।