ਸੰਜੀਵ ਅਰੋੜਾ ਨੂੰ ਮਿਲਿਆ ਉਦਯੋਗ ਵਿਭਾਗ
Punjab News: ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵਿੱਚ ਜਿੱਥੇ ਅੱਜ ਇੱਕ ਨਵੇਂ ਮੰਤਰੀ ਸੰਜੀਵ ਅਰੋੜਾ ਨੂੰ ਸ਼ਾਮਿਲ ਕੀਤਾ ਗਿਆ, ਉੱਥੇ ਇੱਕ ਮੰਤਰੀ ਦੀ ਛੁੱਟੀ ਵੀ ਕਰ ਦਿੱਤੀ ਗਈ। ਐਨਆਰਆਈ ਮਾਮਲਿਆਂ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ਮਾਨ ਵਜ਼ਾਰਤ ‘ਚ ਹੋਇਆ ਵਾਧਾ; ਸੰਜੀਵ ਅਰੋੜਾ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ, ਇਹ ਮਹਿਕਮਾ ਮਿਲਣ ਦੀ ਚਰਚਾ
ਸੰਜੀਵ ਅਰੋੜਾ ਦੇ ਰਾਜਪਾਲ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਕੁਲਦੀਪ ਧਾਲੀਵਾਲ ਦੀ ਗੈਰ ਹਾਜ਼ਰੀ ਨੇ ਉਹਨਾਂ ਦੇ ਅਸਤੀਫੇ ਦੀਆਂ ਚਰਚਾਵਾਂ ਨੂੰ ਬਲ ਦਿੱਤਾ ਮਿਲਿਆ ਸੀ ਪ੍ਰੰਤੂ ਹੁਣ ਉਹਨਾਂ ਵੱਲੋਂ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਸੌਂਪਣ ਦੀ ਪੁਸ਼ਟੀ ਹੋ ਚੁੱਕੀ ਹੈ।