ਸ੍ਰੀ ਆਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ:ਗੁਰਪ੍ਰਤਾਪ ਸਿੰਘ ਵਡਾਲਾ

0
19

ਚੰਡੀਗੜ੍ਹ, 8 ਨਵੰਬਰ : ਅੱਜ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਜੀਡੀਅਮ ਦੁਆਰਾ ਚੰਡੀਗੜ੍ਹ ਵਿਖੇ ਪਾਰਟੀ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ੍ਰੀ ਆਕਾਲ ਤਖਤ ਸਾਹਿਬ ਵਿਰੁੱਧ ਯੋਜਨਾ ਬੱਧ ਤਰੀਕੇ ਨਾਲ ਹੋ ਰਹੀ ਸਾਜ਼ਿਸ਼ੀ ਬਿਆਨਬਾਜ਼ੀ ਨੂੰ ਗੰਭੀਰਤਾ ਨਾਲ ਲੈਂਦਿਆਂ ਤਾੜਨਾ ਕਰਦਿਆਂ ਆਖਿਆ ਕਿ ਕਿਸੇ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਨੂੰ ਬਚਾਉਣ ਖਾਤਰ ਖ਼ਾਲਸਾ ਪੰਥ ਦੀ ਮਹਾਨ ਸੰਸਥਾ ਦੇ ਸਤਿਕਾਰ, ਪ੍ਰਮਾਣਤਾ ਤੇ ਸਰਵਉੱਚਤਾ ’ਤੇ ਸਵਾਲ ਖੜ੍ਹੇ ਨਾ ਕੀਤੇ ਜਾਣ। ਇਸ ਮੌਕੇ ਉਨ੍ਹਾਂ ਆਖਿਆ ਕਿ ਕਿੰਤੂ-ਪ੍ਰੰਤੂ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ ਕਿ ਸ੍ਰੀ ਆਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਣ ਵਾਲਿਆਂ ਨੂੰ ਖ਼ਾਲਸਾ ਪੰਥ ਨੇ ਹਮੇਸ਼ਾ ਨਕਾਰਿਆ ਤੇ ਦੁਰਕਾਰਿਆ ਹੈ।

ਇਹ ਵੀ ਪੜ੍ਹੋ ਪੰਜਾਬ ਦੀ ‘ਹਾਟ ਸੀਟ’ ਬਣੀ ਗਿੱਦੜਬਾਹਾ ’ਚ ਜਿੱਤ-ਹਾਰ ’ਤੇ ਲੱਗੀਆਂ ਸ਼ਰਤਾਂ

ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਜਿਹੜੇ ਪੰਥ ਦੇ ਲੀਡਰ ਸ੍ਰੀ ਆਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਅਤੇ ਸਿਰ ਝੁਕਾਉਣ ਦਾ ਦਾਅਵਾ ਕਰਦੇ ਸਨ, ਪ੍ਰੰਤੂ ਅੱਜ ਉਹੀ ਲੀਡਰ ਜਾਂ ਉਹਨਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਉਨ੍ਹਾਂ ਦੇ ਸਾਥੀ ਸ਼ਰੇਆਮ ਸਿੰਘ ਸਾਹਿਬਾਨਾਂ ਤੋਂ ਆਪਣੀ ਮਰਜ਼ੀ ਮੁਤਾਬਕ ਫ਼ੈਸਲਾ ਕਰਨ ਲਈ ਗਲਤ ਢੰਗ ਤਰੀਕਿਆਂ ਨਾਲ ਦਬਾਅ ਪਾ ਰਹੇ ਹਨ । ਇਸ ਮੌਕੇ ਵਡਾਲਾ ਨੇ ਆਖਿਆ ਕਿ ਇਹ ਸਾਰੇ ਆਗੂ ਪਿਛਲੇ ਸਮੇਂ ਦੌਰਾਨ ਸ੍ਰੀ ਆਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਲੈ ਕੇ ਅਕਸਰ ਸਵਾਲ ਕਰਦੇ ਹਨ ਅਤੇ ਸਿੰਘ ਸਭਾਵਾਂ ਵੱਲੋਂ ਸੱਦੀਆਂ ਮੀਟਿੰਗਾਂ ਵਿੱਚੋਂ ਗੈਰ ਹਾਜ਼ਰ ਹੋਣ ਲਈ ਬੁੱਧੀਜੀਵੀਆਂ ਤੇ ਦਬਾਅ ਪਾਉਦੇ ਹਨ।

ਇਹ ਵੀ ਪੜ੍ਹੋਵੱਡੀ ਖ਼ਬਰ:Canada Govt ਵੱਲੋਂ Student Visa ਤੋਂ ਬਾਅਦ ਹੁਣ Visitor Visa ਵਿਚ ਵੱਡੀ ਤਬਦੀਲੀ

ਇਸ ਨਾਲ ਇਹ ਸਿੰਘ ਸਾਹਿਬਾਨਾਂ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇ ਰਹੇ ਹਨ ਅਤੇ ਪੰਥਕ ਸੰਸਥਾਵਾਂ ਨੂੰ ਢਾਹ ਲਗਾ ਰਹੇ ਹਨ। ਉਨਾਂ ਆਖਿਆ ਕਿ ਗਿਣੀ ਮਿਥੀ ਸ਼ਾਜਿਸ ਤਹਿਤ ਵਿਰਸਾ ਸਿੰਘ ਵਲਟੋਹਾ ਤੋਂ ਬਾਅਦ ਹੁਣ ਹਰਵਿੰਦਰ ਸਿੰਘ ਸਰਨਾ ਜੋ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਸਿੱਖਾਂ ਦੇ ਕਾਤਲਾਂ ਦੇ ਗੂੜੇ ਮਿੱਤਰ ਅਤੇ ਕਾਂਗਰਸੀ ਪਿਛੋਕੜ ਵਾਲੇ ਹਨ, ਉਨਾਂ ਵਲੋ ਜਥੇਦਾਰ ਸਾਹਿਬ ਵਿਰੁੱਧ ਬੇਤੁੱਕੇ ਬਿਆਨ, ਨਿੱਜੀ ਚਿੱਕੜ ਉਛਾਲਣਾ ਤੇ ਕਿਰਦਾਰਕੁਸ਼ੀ ਕਰਨ ਦੇ ਘਿਨੌਣੇ ਕਾਰਨਾਮਿਆਂ ਨੇ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਵੱਡੀ ਢਾਹ ਲਗਾਉਣ ਵਾਲੀ ਸਾਜ਼ਿਸ਼ ਰਚੀ। ਜੋ ਅੱਜ ਤੱਕ ਸਿੱਖ ਇਤਿਹਾਸ ਵਿੱਚ ਕਿਸੇ ਗੈਰ ਅਕਾਲੀ ਦੀ ਹਿੰਮਤ ਨਹੀਂ ਪਈ।

 

LEAVE A REPLY

Please enter your comment!
Please enter your name here