ਜਾਅਲੀ ਵਿਆਹ ਕਰਵਾ ਕੇ Canada ‘ਚ ਸੈੱਟਲ ਹੋਣ ਦਾ ਖਵਾਬ ਦੇਖਣ ਵਾਲਿਆਂ ਦੀ ਹੁਣ ਖੈਰ ਨਹੀਂ!

Date:

spot_img

Canada News : ਪੰਜਾਬ ਤੋਂ ਜਾਅਲੀ ਵਿਆਹਾਂ ਰਾਹੀਂ ਕੈਨੇਡਾ (Canada) ‘ਚ ਸੈੱਟਲ ਹੋਣ ਦਾ ਖਵਾਬ ਦੇਖਣ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਆਈਲੈਟਸ ਵਿਚ ਬੈਂਡ ਹਾਸਲ ਕਰਨ ਵਾਲੀਆਂ ਲੜਕੀਆਂ ਨਾਲ ‘ਕੰਟਰੈਕਟ ਮੈਰਿਜ਼'(Contract Marriage) ਕਰਵਾ ਕੇ ਇੰਨ੍ਹਾਂ ਜਾਅਲੀ ਵਿਆਹਾਂ ਦੇ ਕੈਨੇਡਾ ਵਿਚ ਥੋੜੇ ਸਮੇਂ ਬਾਅਦ ਹੋ ਰਹੇ ਤਲਾਕਾਂ( Divorces) ਦੇ ਵਧ ਰਹੇ ਰੁਝਾਨ ਨੂੰ ਦੇਖਦਿਆਂ ਕੈਨੇਡਾ ਸਰਕਾਰ ਚੌਕੰਨੀ ਹੋਈ ਹੈ। ਪਿਛਲੇ ਸਮਿਆਂ ਦੌਰਾਨ ਕੀਤੀ ਅੰਦਰੂਨੀ ਪੜਤਾਲ ਤੋਂ ਬਾਅਦ ਹੁਣ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (IRCC) ਨੇ ਐਲਾਨ ਕੀਤਾ ਹੈ ਕਿ ‘‘ਜੇਕਰ ਕੈਨੇਡਾ ਵਿਚ ਜਾਅਲੀ ਵਿਆਹ ਕਰਵਾ ਕੇ ਕੋਈ ਇੱਥੇ ਆਉਂਦਾ ਹੈ ਤਾਂ ਪਤਾ ਲੱਗਣ ‘ਤੇ ਨਾਂ ਸਿਰਫ਼ ਵੀਜ਼ਾ ਤੁਰੰਤ ਰੱਦ ਕਰ ਦਿੱਤਾ ਜਾਵੇਗਾ, ਬਲਕਿ ਦੋਸ਼ੀ ਕਰਾਰ ਦਿੱਤੇ ਵਿਅਕਤੀ ‘ਤੇ ਪੰਜ ਸਾਲਾਂ ਲਈ ਮੁੜ ਕੈਨੇਡਾ ਆਉਣ ‘ਤੇ ਬੈਨ ਲੱਗ ਜਾਵੇਗਾ। ”

ਇਹ ਵੀ ਪੜ੍ਹੋ 👉ਭਾਜਪਾ ਨੇ ਹਮੇਸ਼ਾ ਪੰਜਾਬੀਆਂ ਨਾਲ ਧੱਕਾ ਕੀਤਾ :- ਭਗਵੰਤ ਸਿੰਘ ਮਾਨ

ਇਸੇ ਤਰ੍ਹਾਂ ਉਸ ਵਿਰੁਧ ਅਪਰਾਧਿਕ ਦੋਸ਼ ਲਗਾਏ ਜਾਣਗੇ ਅਤੇ ਸਪਾਂਸਰਡ ਵਿਅਕਤੀ ਨੂੰ ਮਿਲਣ ਵਾਲੀ ਸਰਕਾਰੀ ਸਮਾਜਿਕ ਸਹਾਇਤਾ ਦੀ ਪੂਰੀ ਰਕਮ ਉਸਤੋਂ ਵਸੂਲ ਕੀਤੀ ਜਾਵੇਗੀ। ਕੈਨੇਡੀਅਨ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ (PR) ਜੋ ਅਜਿਹੇ ਜਾਅਲੀ ਰਿਸ਼ਤੇ ਵਿੱਚ ਸ਼ਾਮਲ ਪਾਇਆ ਗਿਆ, ਉਸ ‘ਤੇ ਅਪਰਾਧਿਕ ਦੋਸ਼ ਲਗਾਏ ਜਾਣਗੇ। ਜੇਕਰ ਧੋਖਾਧੜੀ ਦਾ ਪਤਾ ਲੱਗਦਾ ਹੈ, ਤਾਂ ਵਿਅਕਤੀ ਨੂੰ ਤਿੰਨ ਸਾਲਾਂ ਲਈ ਆਪਣੇ ਸਾਥੀ ਦੇ ਪੂਰੇ ਵਿੱਤੀ ਖਰਚੇ ਸਹਿਣੇ ਪੈਣਗੇ, ਭਾਵੇਂ ਵਿਆਹ ਅਗਲੇ ਦਿਨ ਹੀ ਖਤਮ ਹੋ ਜਾਵੇ। ਕੈਨੇਡਾ ਦੇ ਇੰਮੀਗਰੇਸ਼ਨ ਵਿਭਾਗ ਅਤੇ ਬਾਰਡਰ ਸਰਵਿਸਿਜ਼ ਏਜੰਸੀ ਨੂੰ ਪਿਛਲੇ ਕੁਝ ਸਾਲਾਂ ਵਿੱਚ ਸਪਾਂਸਰਸ਼ਿਪ ਧੋਖਾਧੜੀ ਦੀਆਂ ਹਜ਼ਾਰਾਂ ਸ਼ਿਕਾਇਤਾਂ ਮਿਲੀਆਂ ਹਨ।

ਇਹ ਵੀ ਪੜ੍ਹੋ 👉Canada News: Canada ਦੀ ਸੜਕ ’ਤੇ ਪੰਜਾਬਣ ਦਾ ਪੇਚਾ, ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

ਜਿਕਰਯੋਗ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਇੱਕ ਵੱਡਾ ਰੁਝਾਨ ਚੱਲਦਾ ਆ ਰਿਹਾ, ਜਿਸਦੇ ਵਿਚ ਆਈਲੈਟਸ ਵਿਚ ਚੰਗੇ ਬੈਂਡ ਪ੍ਰਾਪਤ ਨਾ ਕਰਨ ਵਾਲੇ ਨੌਜਵਾਨਾਂ ਦੀ ਕੰਟਰੈਕਟ ਮੈਰਿਜ਼ ਬੈਂਡ ਹਾਸਲ ਕਰਨ ਵਾਲੀ ਲੜਕੀ ਨਾਲ ਕਰ ਦਿੱਤਾ ਜਾਂਦਾ ਸੀ ਤੇ ਲੜਕੀ ਦੇ ਕੈਨੇਡਾ ਸੈੱਟਲਡ ਹੋਣ ਤੱਕ ਦਾ ਖਰਚਾ ਲੜਕੇ ਦੇ ਪ੍ਰਵਾਰ ਵੱਲੋਂ ਕੀਤਾ ਜਾਂਦਾ ਤੇ ਬਦਲੇ ਵਿਚ ਉਕਤ ਲੜਕੀ ਆਪਣੇ ਨਾਲ ਕੰਟਰੈਕਟ ਮੈਰਿਜ ਕਰਨ ਵਾਲੇ ਮੁੰਡੇ ਨੂੰ ਉਥੇ ਸੱਦ ਲੈਂਦੀ ਸੀ। ਅਜਿਹੇ ਵਿਆਹਾਂ ਦੇ ਕਾਰਨ ਕੈਨੇਡਾ ਵਿਚ ਵਿਆਹ ਦੇ ਰਿਸ਼ਤੇ ਤੋੜਨ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CBI ਦੀ Raid; BJP ਦੀ ਬੁਖਲਾਹਟ ਦੀ ਨਿਸ਼ਾਨੀ; ਡਟ ਕੇ ਮੁਕਾਬਲਾਂ ਕਰਾਂਗੇ: CM Bhagwant Mann

Sangrur News : ਬੀਤੇ ਕੱਲ ਤੋਂ ਪੰਜਾਬ ਭਰ ਅਤੇ...

ਰੈਪੋ ਰੇਟ ਵਧਿਆ, ਕੀ ਹੁਣ EMI ‘ਚ ਵੀ ਹੋਵੇਗਾ ਵਾਧਾ..?

ਨਿਊਜ਼ ਡੈਸਕ: ਤੁਹਾਡੇ ਘਰ ਦੀ ਮਹੀਨਾਵਾਰ ਕਿਸ਼ਤ ਤੋਂ ਲੈ...

ਭਗਵੰਤ ਮਾਨ ਨੂੰ 100 ਤੋਂ ਵਧ ਸੀਟਾਂ ਜਿਤਾ ਕੇ ਪੰਜਾਬੀ ਦੇਣਗੇ ਭਾਜਪਾ ਦੀ ਧੱਕੇਸ਼ਾਹੀ ਦਾ ਜਵਾਬ:-ਕੇਜਰੀਵਾਲ

👉ਕਿਸਾਨ ਅੰਦੋਲਨ, ਪੰਜਾਬ ਦੇ ਪਾਣੀ, ਪੰਜਾਬ ਯੂਨੀਵਰਸਿਟੀ ਤੋਂ ਬਾਅਦ...

ਭਾਜਪਾ ਨੇ ਹਮੇਸ਼ਾ ਪੰਜਾਬੀਆਂ ਨਾਲ ਧੱਕਾ ਕੀਤਾ :- ਭਗਵੰਤ ਸਿੰਘ ਮਾਨ

👉ਪੰਜਾਬ ਦੀ ਜਨਤਾ ਤੋਂ ਮਿਲ ਰਹੇ ਪਿਆਰ ਤੋਂ ਭਾਜਪਾ...