ਗੁਰਦਾਸਪੁਰ, 23 ਦਸੰਬਰ: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਪੁਲਿਸ ਦੇ ਥਾਣਿਆਂ ਅਤੇ ਚੌਕੀਆਂ ’ਤੇ ਲਗਾਤਾਰ ਹੋ ਰਹੇ ਗ੍ਰਨੇਡ ਹਮਲਿਆਂ ਦੇ ਵਿਚ ਲੋੜੀਦੇ ਕਥਿਤ ਅੱਤਵਾਦੀਆਂ ਨੂੰ ਬੀਤੀ ਰਾਤ ਪੰਜਾਬ ਪੁਲਿਸ ਨੇ ਯੂਪੀ ਪੁਲਿਸ ਨਾਲ ਮਿਲਕੇ ਇੱਕ ਮੁਕਾਬਲੇ ਵਿਚ ਢੇਰ ਕਰ ਦਿੱਤਾ ਹੈ। ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਇਹ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਇਲਾਕੇ ਵਿਚ ਹੋਇਆ, ਜਿਸਦੇ ਵਿਚ ਖ਼ਾਲਿਸਤਾਨ ਕਮਾਂਡੋ ਫ਼ੋਰਸ ਨਾਲ ਸਬੰਧਤ ਦੱਸੇ ਜਾ ਰਹੇ ਇਹ ਤਿੰਨ ਨੌਜਵਾਨ ਗੁਰਵਿੰਦਰ ਸਿੰਘ, ਵਰਿੰਦਰ ਉਰਫ਼ ਰਵੀ ਅਤੇ ਜਸਪ੍ਰੀਤ ਉਰਫ਼ ਪ੍ਰਤਾਪ ਦੀ ਮੌਤ ਹੋ ਗਈ।
ਦਸਿਆ ਜਾ ਰਿਹਾ ਕਿ ਹਾਲਾਂਕਿ ਇੰਨਾਂ ਨੂੰ ਗੰਭੀਰ ਜਖ਼ਮੀ ਹਾਲਾਤ ਵਿਚ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਮ੍ਰਿਤ ਐਲਾਨ ਦਿੱਤਾ। ਕਿਹਾ ਜਾ ਰਿਹਾ ਕਿ ਇੰਨ੍ਹਾਂ ਕੋਲੋਂ ਦੋ ਏਕੇ 47 ਰਾਈਫ਼ਲ ਅਤੇ 2 ਗਲੋਕ ਪਿਸਤੌਲ ਵੀ ਬਰਾਮਦ ਹੋਏ ਹਨ। ਸੂਚਨਾ ਮੁਤਾਬਕ ਇੰਨ੍ਹਾਂ ਨੇ ਹੀ ਗੁਰਦਾਸਪੁਰ ਜ਼ਿਲ੍ਹੇ ਵਿਚ ਪੁਲਿਸ ਚੌਕੀ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਜਿਸਤੋਂ ਬਾਅਦ ਇਹ ਪੰਜਾਬ ਵਿਚੋਂ ਯੂਪੀ ਦੇ ਪੀਲੀਭੀਤ ਵਿਚ ਚਲੇ ਗਏ। ਇਹ ਇਲਾਕਾ ਨੇਪਾਲ ਬਾਰਡਰ ਦੇ ਬਿਲਕੁੱਲ ਨਾਲ ਲੱਗਦਾ ਹੈ।
ਇਹ ਵੀ ਪੜ੍ਹੋ ਨਗਰ ਨਿਗਮ ਚੋਣਾਂ: ਲੁਧਿਆਣਾ ’ਚ ਸਾਬਕਾ ਮੰਤਰੀ ਤੇ ਦੋ ਵਿਧਾਇਕਾਂ ਦੀਆਂ ‘ਪਤਨੀਆਂ’ ਨੂੰ ਵੋਟਰਾਂ ਨੇ ਹਰਾਇਆ
ਉਧਰ ਡੀਜੀਪੀ ਗੌਰਵ ਯਾਦਵ ਨੇ ਵੀ ਇਸ ਖ਼ਬਰ ਸਬੰਧੀ ਇੱਕ ਟਵੀਟ ਕੀਤਾ ਹੈ, ਜਿਸਦੇ ਵਿਚ ਉਨ੍ਹਾਂ ਇਸ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਪ੍ਰੰਤੂ ਉਨ੍ਹਾਂ ਇਸ ਮੁਕਾਬਲੇ ਵਿਚ ਮਰਨ ਦੀ ਪੁਸ਼ਟੀ ਨਹੀਂ ਕੀਤੀ ਹੈ, ਸਿਰਫ਼ ਇੰਨ੍ਹਾਂ ਹੀ ਲਿਖਿਆ ਹੈ ਕਿ ਗੰਭੀਰ ਜਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਦੋਂਕਿ ਸਥਾਨਕ ਮੀਡੀਆ ਮੁਤਾਬਕ ਮੁਕਾਬਲੇ ਵਿਚ ਜਖ਼ਮੀ ਹੋਏ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Big News: ਪੰਜਾਬ ਪੁਲਿਸ ਦੀਆਂ ਚੌਕੀਆਂ ’ਤੇ ਗ੍ਰਨੇਡ ਸੁੱਟਣ ਵਾਲੇ ਯੁੂਪੀ ’ਚ ਪੁਲਿਸ ਮੁਕਾਬਲੇ ’ਚ ਕੀਤੇ ਹਲਾਕ !!"