
Amritsar News: ਬੀਤੀ ਦੇਰ ਰਾਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਵੱਡੀ ਕਾਰਵਾਈ ਵਿਚ ਇੱਕ ਕਾਰ ’ਤੇ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ ਕਾਬੁੂ ਕੀਤਾ ਗਿਆ ਹੈ।
ਇੰਨ੍ਹਾਂ ਦੇ ਕੋਲੋਂ 310 ਗ੍ਰਾਂਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਕਾਬੂ ਕੀਤੀ ਹੋਈ ਕਾਰ ਉਪਰ ਪੰਜਾਬ ਪੁਲਿਸ ਦਾ ਸਟਿੱਕਰ ਲੱਗਿਆ ਹੋਇਆ ਸੀ। ਘਟਨਾ ਸਮੇਂ ਮੁਲਜਮਾਂ ਦੀ ਕਾਰ ਇੱਕ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ, ਜਿਸ ਕਾਰਨ ਨੁਕਸਾਨ ਵੀ ਹੋਇਆ।
ਇਹ ਵੀ ਪੜ੍ਹੋ Punjab Police ਦੀ AGTF ਵੱਲੋਂ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਕਾਬੂ
ਸੂਚਨਾ ਮੁਤਾਬਕ ਪੁਲਿਸ ਟੀਮਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰ ’ਤੇ ਸਵਾਰ ਹੋ ਕੇ ਕੁੱਝ ਨੌਜਵਾਨ ਨਸ਼ਾ ਤਸਕਰੀ ਕਰਨ ਜਾ ਰਹੇ ਹਨ, ਜਿਸਤੋਂ ਬਾਅਦ ਪੁਲਿਸ ਟੀਮਾਂ ਨੇ ਸ਼ੱਕੀ ਕਾਰ ਦਾ ਪਿੱਛਾ ਕੀਤਾ
ਪ੍ਰੰਤੂ ਪੁਲਿਸ ਨੂੰ ਪਿੱਛੇ ਲੱਗੀ ਦੇਖ ਇੰਨ੍ਹਾਂ ਕਾਰ ਸਵਾਰ ਨੌਜਵਾਨਾਂ ਨੇ ਕਾਰ ਨੂੰ ਭਜਾ ਲਿਆ। ਇਸ ਦੌਰਾਨ ਪੁਲਿਸ ਪਿੱਛਾ ਕਰਦੀ ਰਹੀ ਪ੍ਰੰਤੂ ਅੱਗੇ ਜਾ ਕੇ ਗੁੰਮਟਾਲਾ ਪਿੰਡ ਵਿਚ ਤਸਕਰਾਂ ਦੀ ਕਾਰ ਇੱਕ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਅੱਧੀ ਰਾਤ ਹੋਇਆ ‘ਗ੍ਰਨੇਡ’ ਹਮਲਾ
ਜਿਸਤੋਂ ਬਾਅਦ ਪੁਲਿਸ ਨੇ ਵੀ ਆਪਣੀ ਕਾਰ ਉਨ੍ਹਾਂ ਦੀ ਕਾਰ ਦੇ ਪਿੱਛੇ ਜਾ ਮਾਰੀ ਤੇ ਕਾਰ ਵਿਚੋਂ ਭੱਜਣ ਦੀ ਕੋਸਿਸ ਕਰਦੇ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਦੌਰਾਨ 310 ਗ੍ਰਾਂਮ ਹੈਰੋਇਨ ਬਰਾਮਦ ਹੋਈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਫ਼ੜੇ ਗਏ ਮੁਲਜਮਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਕਿ ਇੰਨ੍ਹਾਂ ਦੀ ਕਾਰ ਉਪਰ ਪੁਲਿਸ ਸਟਿੱਕਰ ਕਿਸ ਤਰ੍ਹਾਂ ਲੱਗਿਆ ਹੋਇਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੁਲਿਸ ਸਟਿੱਕਰ ਵਾਲੀ ਕਾਰ ’ਤੇ ਨਸ਼ਾ ਤਸਕਰੀ ਕਰਦੇ ਤਿੰਨ ਕਾਬੂ, 310 ਗ੍ਰਾਂਮ ਹੈਰੋਇਨ ਬਰਾਮਦ"




